ਸੁਸ਼ਾਂਤ ਕੇਸ 'ਚ ਰੀਆ ਦਾ ਪਹਿਲਾ ਬਿਆਨ ਆਇਆ ਸਾਹਮਣੇ, ਕਿਹਾ ਨਹੀਂ ਮਿਲੀ ਆਦਿੱਤਿਆ ਠਾਕਰੇ ਨੂੰ
ਏਬੀਪੀ ਸਾਂਝਾ | 18 Aug 2020 02:08 PM (IST)
Rhea Chakraborty Statement on Aditya Thackeray: ਰੀਆ ਦੇ ਵਕੀਲ ਸਤੀਸ਼ ਮਾਨ ਸ਼ਿੰਦੇ ਨੇ ਮੀਡੀਆ ਨੂੰ ਦੱਸਿਆ ਹੈ ਕਿ ਰੀਆ 'ਤੇ ਲੱਗੇ ਇਲਜ਼ਾਮ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਹੁਣ ਤਕ ਰੀਆ ਈਡੀ ਤੇ ਸੀਬੀਆਈ ਸਾਹਮਣੇ ਪੇਸ਼ ਹੋ ਚੁੱਕੀ ਹੈ ਤੇ ਹੋਰ ਤੀਜੀ ਏਜੰਸੀ ਸਾਹਮਣੇ ਪੇਸ਼ ਹੋਣ ਨੂੰ ਵੀ ਤਿਆਰ ਹੈ।
ਮੁੰਬਈ: ਬਾਲੀਵੁੱਡ ਆਕਟਰ ਸੁਸ਼ਾਂਤ ਸਿੰਘ ਖੁਦਕੁਸ਼ੀ ਮਾਮਲੇ 'ਚ ਰੀਆ ਚੱਕਰਵਰਤੀ ਵੱਲੋਂ ਇੱਕ ਵਾਰ ਫੇਰ ਵੱਡਾ ਬਿਆਨ ਸਾਹਮਣੇ ਆਇਆ ਹੈ। ਰੀਆ ਨੇ ਕਿਹਾ ਕਿ ਉਹ ਆਦਿੱਤੀਆ ਠਾਕਰੇ ਨੂੰ ਨਹੀਂ ਜਾਣਦੀ ਤੇ ਨਾ ਹੀ ਕਦੇ ਮਿਲੀ ਹੈ। ਇਸ ਦੇ ਨਾਲ ਹੀ ਰੀਆ ਨੇ ਕਿਹਾ ਕਿ ਉਸ ਨੇ ਕਦੇ ਸੁਸ਼ਾਂਤ ਤੋਂ ਪੈਸੇ ਨਹੀਂ ਲਈ। ਉਸ ਨੇ ਅੱਗੇ ਕਿਹਾ ਕਿ ਦੋ ਏਜੰਸੀਆਂ ਨੇ ਸਾਰੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਤੇ ਉਨ੍ਹਾਂ ਨੂੰ ਮੇਰੇ ਖਿਲਾਫ ਕੁਝ ਨਹੀਂ ਮਿਲਿਆ। ਵੱਡੀ ਗੱਲ ਇਹ ਹੈ ਕਿ ਰੀਆ ਨੇ ਕਿਹਾ ਕਿ ਉਹ ਕਿਸੇ ਤੀਜੀ ਏਜੰਸੀ ਤੋਂ ਵੀ ਜਾਂਚ ਲਈ ਤਿਆਰ ਹੈ। ਰੀਆ ਨੇ ਅੱਗੇ ਕਿਹਾ ਹੈ ਕਿ ਮੁੰਬਈ ਪੁਲਿਸ ਤੇ ਈਡੀ ਨੇ ਹਰ ਤਰ੍ਹਾਂ ਦੀਆਂ ਇਲੈਕਟ੍ਰਾਨਿਕ, ਫੋਰੈਂਸਿਕ ਤੇ ਡਾਕਟਰੀ ਰਿਪੋਰਟਾਂ ਲਈਆਂ ਹਨ। ਬੈਂਕ ਸਟੇਟਮੈਂਟ, ਇਨਕਮ ਟੈਕਸ, ਸੀਸੀਟੀਵੀ, ਸੀਡੀਆਰ ਤੇ ਇਲੈਕਟ੍ਰਾਨਿਕ ਡਾਟਾ ਦੋਵੇਂ ਏਜੰਸੀਆਂ ਕੋਲ ਹਨ। ਹੁਣ ਤੱਕ ਮੇਰੇ ਖਿਲਾਫ ਕੋਈ ਅਪਰਾਧਿਕ ਤੱਥ ਸਾਹਮਣੇ ਨਹੀਂ ਆਏ। ਰੀਆ ਨੇ ਕਿਹਾ ਹੈ ਕਿ ਮੀਡੀਆ ਨੂੰ ਕਿਆਸ ਨਹੀਂ ਲਾਉਣੇ ਚਾਹੀਦੇ। ਮੇਰੀ ਚੁੱਪੀ ਕਮਜ਼ੋਰੀ ਨਹੀਂ। ਸੱਚ ਕਦੇ ਨਹੀਂ ਬਦਲਦਾ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904