ਮੁੰਬਈ: ਨਿਰਮਾਤਾ-ਨਿਰਦੇਸ਼ਕ ਰੋਹਿਤ ਸ਼ੈੱਟੀ ਨੂੰ ਗੱਡੀਆਂ ਦਾ ਬਹੁਤ ਸ਼ੌਕ ਹੈ। ਉਸ ਕੋਲ ਫੋਰਡ ਮਸਟਾਂਗ ਤੇ ਰੇਂਜ ਰੋਵਰ ਸਪੋਰਟਸ ਸਣੇ ਕਈ ਗੱਡੀ ਹਨ। ਹੁਣ ਰੋਹਿਤ ਨੇ ਇੱਕ ਨਵੀਂ ਗੱਡੀ ਖਰੀਦੀ ਹੈ ਜਿਸ ਦੀ ਕੀਮਤ ਕਰੀਬ ਤਿੰਨ ਕਰੋੜ ਦੱਸੀ ਜਾ ਰਹੀ ਹੈ। ਰੋਹਿਤ ਨੇ ਆਪਣੀ ਨਵੀਂ lamborghini urus ਦੀ ਤਸਵੀਰ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀ ਹੈ। ਇਸ ਕਾਰ '8 ਸਿਲੰਡਰ ਹਨ ਤੇ ਇਸ ਦੀ ਹਾਈ ਸਪੀਡ 305 ਕਿਲੋਮੀਟਰ ਪ੍ਰਤੀ ਘੰਟਾ ਹੈ। ਲੈਂਬਰਗਿੰਨੀ ਜ਼ੀਰੋ ਤੋਂ ਸਿਰਫ 3.6 ਸਕਿੰਟਾਂ '100 ਦੀ ਸਪੀਡ 'ਤੇ ਪਹੁੰਚਦੀ ਹੈ। ਇਸ 'ਚ ਇੱਕ ਵਾਰ '85 ਲੀਟਰ ਤੇਲ ਆਉਂਦਾ ਹੈ ਤੇ ਇਸ ਦੀ ਐਵਰੇਜ਼ 8 ਕਿਲੋਮੀਟਰ/ਪ੍ਰਤੀ ਲੀਟਰ ਹੈ। ਰੋਹਿਤ ਆਪਣੀਆਂ ਫਿਲਮਾਂ 'ਚ ਕਾਰਾਂ ਦੇ ਨਾਲ ਬਹੁਤ ਸਾਰੇ ਐਕਸ਼ਨ ਸੀਨ ਵੀ ਸ਼ੂਟ ਕਰਦਾ ਹੈ। ਉਸ ਦੀਆਂ ਫਿਲਮਾਂ 'ਚ ਅਕਸਰ ਹਾਲੀਵੁੱਡ ਅੰਦਾਜ਼ 'ਚ ਕਾਰਾਂ ਉਡਦੀਆਂ ਦਿਖਾਈ ਜਾਂਦੀਆਂ ਹਨ। 'ਸਿੰਘਮ’, 'ਸਿੰਘਮ-2', 'ਸਿੰਬਾ' ਤੋਂ ਬਾਅਦ ਉਹ ਹੁਣ 'ਸੂਰਿਆਵੰਸ਼ੀ' ਦੇ ਨਾਲ ਵੱਡੇ ਪਰਦੇ 'ਤੇ ਵਾਪਸੀ ਕਰ ਰਿਹਾ ਹੈ।

Car loan Information:

Calculate Car Loan EMI