ਅਦਾਕਾਰਾ ਸਬਾ ਬੁਖਾਰੀ ਨੇ ਪਾਕਿਸਤਾਨੀ ਮਨੋਰੰਜਨ ਉਦਯੋਗ ਦਾ ਕਾਲਾ ਪੱਖ ਉਜਾਗਰ ਕਰ ਕੇ ਸਨਸਨੀ ਫੈਲਾ ਦਿੱਤੀ ਹੈ। ਇੰਸਟਾਗ੍ਰਾਮ ਉੱਤੇ ਸਬਾ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਕਾਸਟਿੰਗ ਕਾਊਚ ਜਿਹਾ ਮੁੱਦਾ ਚੁੱਕਿਆ ਹੈ। ਉਨ੍ਹਾਂ ਆਪਣੀ ਤਸਵੀਰ ਇੰਸਟਾਗ੍ਰਾਮ ਉੱਤੇ ਸ਼ੇਅਰ ਕਰਦਿਆਂ ਹੇਠਾਂ ਲਿਖਿਆ ਹੈ, ‘ਮੈਨੂੰ ਸਲਾਹ ਦਿੱਤੀ ਗਈ ਸੀ ਕਿ ਮੇਰੇ ਅੰਦਰ ਆਤਮ ਵਿਸ਼ਵਾਸ ਨਹੀਂ ਹੈ ਤੇ ਇਸ ਉਦਯੋਗ ’ਚ ਅੱਗੇ ਨਹੀਂ ਵਧ ਸਕਦੀ।


ਸਮੱਸਿਆ ਇਹ ਹੈ ਕਿ ਤੁਸੀਂ ਪ੍ਰਭਾਵੀ ਲੜਕੀ ਤਾਂ ਹੋ ਪਰ ਇਸ ਪੇਸ਼ੇ ਵਿੱਚ ਵਧੀਆ ਲੜਕੀਆਂ ਕਾਮਯਾਬੀ ਹਾਸਲ ਨਹੀਂ ਕਰ ਸਕਦੀਆਂ। ਅਸੀਂ ਤੁਹਾਨੂੰ ਕੰਮ ਅਤੇ ਕੀਮਤ ਕਿਉਂ ਦੇਈਏ, ਜਦ ਕਿ ਹੋਰ ਕੁੜੀਆਂ ਕੰਮ ਬਦਲੇ ਸੌਣ ਲਈ ਤਿਆਰ ਹਨ।’ ਅਦਾਕਾਰਾ ਨੇ ਮੰਨਿਆ ਕਿ ਉਦਯੋਗ ਦੇ ਵੱਖੋ-ਵੱਖਰੇ ਮਰਦਾਂ ਤੋਂ ਇਹ ਸ਼ਬਦ ਸੁਣ ਕੇ ਉਸ ਦੇ ਸਾਰੇ ਸੁਫ਼ਨੇ ਚੂਰ-ਚੂਰ ਹੋ ਕੇ ਰਹਿ ਗਏ ਹਨ।



ਦੱਸ ਦੇਈਏ ਕਿ ਸਬਾ ਬੁਖਾਰੀ ਨੇ ਪਾਕਿਸਤਾਨ ਦੇ ਕਈ ਲੜੀਵਾਰ ਟੀਵੀ ਨਾਟਕਾਂ ਵਿੱਚ ਕੰਮ ਕੀਤਾ ਹੈ। ਅਦਾਕਾਰੀ ਦਾ ਸ਼ੌਕ ਪੂਰਾ ਕਰਨ ਲਈ ਸਾਲ 2013 ’ਚ ਉਸ ਨੇ ਫ਼ਿਲਮ ਇੰਡਸਟ੍ਰੀ ’ਚ ਪੈਰ ਰੱਖਿਆ ਸੀ। ‘ਰਸਮ--ਦੁਨੀਆ’ ਤੇ ‘ਜੁਦਾਈ’ ਜਿਹੇ ਲੜੀਵਾਰ ਨਾਟਕ ਪਾਕਿਸਤਾਨ ਫ਼ਿਲਮ ਉਦਯੋਗ ਵਿੱਚ ਕਾਫ਼ੀ ਹਰਮਨਪਿਆਰੇ ਰਹੇ ਹਨ। ਬੀਬੀਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਸੇ ਡਾਇਰੈਕਟਰ ਦਾ ਸਿੱਧਾ ਨਾਂਅ ਨਹੀਂ ਲਿਆ ਪਰ ਉਨ੍ਹਾਂ ਆਪਣੇ ਕਾਸਟਿੰਗ ਕਾਊਚ ਜਿਹੇ ਦੋਸ਼ਾਂ ਉੱਤੇ ਮਜ਼ਬੂਤੀ ਨਾਲ ਖਲੋਣ ਦੀ ਗੱਲ ਆਖੀ।


ਦੁਨੀਆ ਭਰ ਦੇ ਮਨੋਰੰਜਨ ਜਗਤ ਵਿੱਚ ਜਿਨਸੀ ਸ਼ੋਸ਼ਣ ਦਾ ਮਾਮਲਾ ਕਾਫ਼ੀ ਸੁਰਖ਼ੀਆਂ ’ਚ ਰਿਹਾ ਹੈ। ਕਈ ਬਾਲੀਵੁੱਡ ਤੇ ਹਾੱਲੀਵੁੱਡ ਦੇ ਕਲਾਕਾਰ ਪੁਰਸ਼ ਡਾਇਰੈਕਟਰ ਨਾਲ ਪੇਸ਼ ਆਏ ਕੰਮ ਬਦਲੇ ਸਮਝੌਤੇ ਦੀ ਮੰਗ ਦਾ ਅਨੁਭਵ ਸਾਂਝਾ ਕਰ ਚੁੱਕੇ ਹਨ। ਸਬਾ ਬੁਖ਼ਾਰੀ ਦੀ ਪੋਸਟ ਸਾਹਮਣੇ ਆਉਣ ਤੋਂ ਬਾਅਦ ਕਈ ਲੋਕਾਂ ਨੇ ਉਸ ਨੂੰ ਆਪਣਾ ਸਮਰਥਨ ਦਿੱਤਾ ਹੈ।


ਇਹ ਵੀ ਪੜ੍ਹੋ: Vivo X60 Series Launch: Vivo X60 ਸੀਰੀਜ਼ ਅੱਜ ਭਾਰਤ ’ਚ ਹੋਵੇਗੀ ਲਾਂਚ, ਇੱਥੇ ਵੇਖ ਸਕੋਗੇ ਲਾਈਵ ਸਟ੍ਰੀਮਿੰਗ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904