ਚੀਨ ਦੀ ਪ੍ਰਸਿੱਧ ਸਮਾਰਟਫ਼ੋਨ ਕੰਪਨੀ Vivo ਭਾਰਤ ’ਚ ਅੱਜ ਆਪਣੀ X60 ਸੀਰੀਜ਼ ਲਾਂਚ ਕਰਨ ਵਾਲੀ ਹੈ। ਕੰਪਨੀ ਇਸ ਸੀਰੀਜ਼ ਤਹਿਤ Vivo X60, Vivo X60 Pro ਅਤੇ Vivo X60 Pro+ ਲਾਂਚ ਕਰੇਗੀ। ਪਿੱਛੇ ਜਿਹੇ ਇਹ ਸੀਰੀਜ਼ ਚੀਨ ’ਚ ਲਾਂਚ ਕੀਤੀ ਗਈ ਹੈ। ਭਾਰਤੀ ਯੂਜ਼ਰਜ਼ ਨੂੰ ਇਸ ਦੀ ਡਾਢੀ ਉਡੀਕ ਸੀ।
ਇਸ ਨੂੰ ਦੁਪਹਿਰ 12 ਵਜੇ ਇੱਕ ਲਾਈਵ ਈਵੈਂਟ ਰਾਹੀਂ ਲਾਂਚ ਕੀਤਾ ਜਾ ਰਿਹਾ ਹੈ। ਜੇ ਤੁਸੀਂ ਲਾਈਵ ਸਮਾਰੋਹ ਦੀ ਸਟ੍ਰੀਮਿੰਗ ਵੇਖਣਾ ਚਾਹੁੰਦੇ ਹੋ, ਤਾਂ ਕੰਪਨੀ ਦੇ ਅਧਿਕਾਰਤ ਯੂਟਿਊਬ ਚੈਨਲ ਤੇ ਫ਼ੇਸਬੁੱਕ ਪੰਨੇ ਉੰਤੇ ਵੇਖ ਸਕਦੇ ਹੋ।
Vivo X60
ਇਸ ਫ਼ੋਨ ਵਿੱਚ 6.56 ਇੰਚ ਦੀ AMOLED ਡਿਸਪਲੇਅ ਦਿੱਤੀ ਗਈ ਹੈ। ਇਹ ਫ਼ੋਨ ਐਂਡ੍ਰਾੱਇਡ 11 ਆੱਪਰੇਟਿੰਗ ਸਿਸਟਮ ਉੱਤੇ ਕੰਮ ਕਰਦਾ ਹੈ। ਵੀਵੋ ਦਾ ਇਹ ਫ਼ੋਨ Exynos 1080 5nm ਪ੍ਰੋਸੈੱਸਰ ਨਾਲ ਲੈਸ ਹੈ। ਫ਼ੋਨ ਵਿੱਚ ਟ੍ਰਿਪਲ ਰੀਅਰ ਕੈਮਰਾ ਦਿੱਤਾ ਜਾ ਸਕਦਾ ਹੈ, ਜਿਸ ਦਾ ਪ੍ਰਾਇਮਰੀ ਸੈਂਸਰ 48MP ਦਾ ਹੋ ਸਕਦਾ ਹੈ। ਪਾਵਰ ਲਈ 4300mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ।
Vivo X60 Pro
ਇਸ ਫ਼ੋਨ ਵਿੱਚ ਵੀ 6.56 ਇੱਚ ਦੀ AMOLED ਡਿਸਪਲੇਅ ਦਿੱਤਾ ਗਿਆ ਹੈ; ਜਿਸ ਦਾ ਰੀਫ਼੍ਰੈਸ਼ ਰੇਟ 120Hz ਹੈ। ਇਸ ਵਿੱਚ ਵੀ Exynos 1080 ਪ੍ਰੋਸੈੱਸਰ ਵਰਤਿਆ ਗਿਆ ਹੈ। ਇਹ ਫ਼ੋਨ ਐਂਡ੍ਰਾੱਇਡ 11 ਆੱਪਰੇਟਿੰਗ ਸਿਸਟਮ ਉੱਤੇ ਕੰਮ ਕਰਦਾ ਹੈ। ਇਸ ਫ਼ੋਨ ਵਿੱਚ 48 ਮੈਗਾ–ਪਿਕਸਲ ਦਾ ਟ੍ਰਿਪਲ ਰੀਅਰ ਕੈਮਰਾ ਦਿੱਤਾ ਜਾ ਸਕਦਾ ਹੈ ਤੇ ਇਸ ਦੀ ਬੈਟਰੀ 4200mAh ਦੀ ਹੋ ਸਕਦੀ ਹੈ।
Vivo X60 ਦੇ 8ਜੀਬੀ ਰੈਮ ਤੇ 256 ਇੰਟਰਨਲ ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 43,990 ਰੁਪਏ ਹੋ ਸਕਦੀ ਹੈ। Vivo X60 Pro ਦੇ 12 ਜੀਬੀ ਰੈਮ ਤੇ 256 ਜੀਬੀ ਇੰਟਰਨਲ ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 49,990 ਰੁਪਏ ਤੱਕ ਹੋ ਸਕਦੀ ਹੈ। ਇਸ ਤੋਂ ਇਲਾਵਾ Vivo X60 Pro+ ਦੇ 12 ਜੀਬੀ ਰੈਮ ਤੇ 256 ਜੀਬੀ ਇੰਟਰਨਲ ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 69,990 ਰੁਪਏ ਤੱਕ ਤੈਅ ਕੀਤੀ ਜਾ ਸਕਦੀ ਹੈ।
ਇਸ ਫ਼ੋਨ ਦਾ ਮੁਕਾਬਲਾ ਭਾਰਤ ’ਚ OnePlus9 ਸੀਰੀਜ਼ ਨਾਲ ਹੋਵੇਗਾ।
ਇਹ ਵੀ ਪੜ੍ਹੋ: India vs Pakistan Cricket: ਕ੍ਰਿਕਟ ਪ੍ਰੇਮੀਆਂ ਲਈ ਖੁਸ਼ਖਬਰੀ! ਭਾਰਤ-ਪਾਕਿ ਫਿਰ ਹੋ ਸਕਦੇ ਆਹਮੋ-ਸਾਹਮਣੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904