Sidhu Moose Wala: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨਾਲ ਹਰ ਕੋਈ ਸਦਮੇ ਵਿੱਚ ਹੈ। ਇਹ ਯਕੀਨ ਕਰਨਾ ਮੁਸ਼ਕਲ ਹੈ ਕਿ ਅਜਿਹੀ ਦਮਦਾਰ ਸ਼ਖਸੀਅਤ ਇਸ ਤਰ੍ਹਾਂ ਦੁਨੀਆ ਨੂੰ ਛੱਡ ਸਕਦੀ ਹੈ। ਕਲਾ ਅਤੇ ਕਲਾਕਾਰ ਦੀ ਕੋਈ ਸੀਮਾ ਨਹੀਂ ਹੁੰਦੀ, ਇਸ ਗੱਲ ਤੋਂ ਸਾਬਤ ਹੁੰਦਾ ਹੈ ਕਿ ਸਿਨੇਮਾ ਜਗਤ ਦਾ ਹਰ ਕਲਾਕਾਰ ਉਸ ਨੂੰ ਯਾਦ ਕਰਕੇ ਦੁਖੀ ਹੋ ਰਿਹਾ ਹੈ। ਹਰ ਕੋਈ ਉਨ੍ਹਾਂ ਨਾਲ ਬਿਤਾਏ ਪਲਾਂ ਨੂੰ ਯਾਦ ਕਰ ਰਿਹਾ ਹੈ, ਅਤੇ ਇਸ ਨੂੰ ਆਪਣੇ-ਆਪਣੇ ਮਾਧਿਅਮ ਰਾਹੀਂ ਸਾਂਝਾ ਕਰ ਰਿਹਾ ਹੈ। ਗਾਇਕ-ਸੰਗੀਤਕਾਰ ਸਲੀਮ ਮਰਚੈਂਟ ਨੇ ਵੀ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ ਅਤੇ ਉਨ੍ਹਾਂ ਦੀਆਂ ਯਾਦਾਂ ਲੋਕਾਂ ਨਾਲ ਸਾਂਝੀਆਂ ਕੀਤੀਆਂ।
ਸਿੰਗਰ ਨੇ ਸਿੱਧੂ ਦੇ ਜਨਮਦਿਨ ਦੇ ਪਲਾਨ ਬਾਰੇ ਦੱਸਿਆ
ਸਿੱਧੂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਲੀਮ ਨੇ ਦੱਸਿਆ ਕਿ ਗਾਇਕ ਨੇ ਆਪਣੇ ਜਨਮ ਦਿਨ 'ਤੇ ਕੁਝ ਖਾਸ ਪਲਾਨਿੰਗ ਕੀਤੀ ਸੀ। ਜ਼ਿਕਰਯੋਗ ਹੈ ਕਿ ਸਿੱਧੂ ਦਾ ਜਨਮਦਿਨ 11 ਜੂਨ ਨੂੰ ਹੈ, ਇਸ ਵਾਰ ਉਹ 29 ਸਾਲਾ ਦਾ ਹੋਣ ਜਾ ਰਿਹਾ ਸੀ। ਇਸ ਮੌਕੇ ਉਹ ਇੱਕ ਨਵਾਂ ਗੀਤ ਲੈ ਕੇ ਆਉਣ ਵਾਲੇ ਸੀ। ਉਨ੍ਹਾਂ ਦੀ ਯੋਜਨਾ ਸੀ ਕਿ ਜਲਦੀ ਹੀ ਉਹ ਇਸ ਗੀਤ ਦਾ ਪੋਸਟਰ ਰਿਲੀਜ਼ ਕਰਨਗੇ। ਪਰ ਇਸ ਤੋਂ ਪਹਿਲਾਂ ਅਜਿਹੀ ਘਟਨਾ ਵਾਪਰੀ ਜਿਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਸਿੱਧੂ ਮੂਸੇਵਾਲਾ ਦੀ ਯੋਜਨਾ ਸੀ ਕਿ ਇਸ ਵਾਰ ਉਹ ਆਪਣਾ ਜਨਮਦਿਨ ਦੇਸੀ ਪੰਜਾਬੀ ਅੰਦਾਜ਼ 'ਚ ਮਨਾਉਣਗੇ।
ਸਿੱਧੂ ਇੱਕ ਅਨਮੋਲ ਹੀਰਾ - ਸਲੀਮ
ਸਲੀਮ ਮਰਚੈਂਟ ਨੇ ਇੰਸਟਾਗ੍ਰਾਮ 'ਤੇ ਪੋਸਟ ਕਰਕੇ ਸਿੱਧੂ ਨੂੰ ਯਾਦ ਕੀਤਾ ਅਤੇ ਤਸਵੀਰ ਸ਼ੇਅਰ ਕਰਦੇ ਹੋਏ ਦੱਸਿਆ ਕਿ ਦੋਵੇਂ ਜਲਦ ਹੀ ਇੱਕ ਗੀਤ ਰਿਲੀਜ਼ ਕਰਨ ਜਾ ਰਹੇ ਸੀ। ਸਲੀਮ ਨੇ ਲਿਖਿਆ- ਮੈਂ ਇਹ ਜਾਣ ਕੇ ਹੈਰਾਨ ਅਤੇ ਦੁਖੀ ਹਾਂ ਕਿ ਸਿੱਧੂ ਹੁਣ ਇਸ ਦੁਨੀਆ 'ਚ ਨਹੀਂ ਰਹੇ। ਅਸੀਂ ਜਲਦੀ ਹੀ ਇੱਕ ਗੀਤ ਰਿਲੀਜ਼ ਕਰਨ ਵਾਲੇ ਸੀ। ਇਹ ਅਵਿਸ਼ਵਾਸ਼ਯੋਗ ਹੈ। ਇਸ ਪੋਸਟ 'ਤੇ ਕਈ ਗਾਇਕਾਂ ਨੇ ਕੁਮੈਂਟ ਕਰਕੇ ਸਿੱਧੂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ।
ਸਲੀਮ ਨੇ ਅੱਗੇ ਦੱਸਿਆ ਕਿ ਸਿੱਧੂ ਇੱਕ ਸਤਿਕਾਰਯੋਗ ਵਿਅਕਤੀ ਸੀ ਜੋ ਬਹੁਤ ਪਿਆਰ ਨਾਲ ਬੋਲਦੇ ਸੀ। ਮੈਂ ਇੱਕ ਆਮ ਪੰਜਾਬੀ ਗੀਤ ਤਿਆਰ ਕੀਤਾ, ਜਿਸ ਤੋਂ ਬਾਅਦ ਮੈਨੂੰ ਯਕੀਨ ਹੋ ਗਿਆ ਕਿ ਸਿਰਫ਼ ਸਿੱਧੂ ਹੀ ਇਸ ਗੀਤ ਨੂੰ ਵਧੀਆ ਗਾ ਸਕਦਾ ਹੈ।
ਜੂਨ 'ਚ ਸਿੱਧੂ ਦਾ ਗੀਤ ਰਿਲੀਜ਼ ਹੋਣ ਦੀ ਉਮੀਦ
ਸਲੀਮ ਮਰਚੈਂਟ ਨੇ ਕਿਹਾ ਕਿ ਅਸੀਂ ਇਹ ਗੀਤ ਪਿਛਲੇ ਸਾਲ ਅਕਤੂਬਰ 'ਚ ਹੀ ਰਿਲੀਜ਼ ਕਰਨਾ ਸੀ ਪਰ ਸਿੱਧੂ ਚੋਣਾਂ 'ਚ ਰੁੱਝ ਗਏ ਅਤੇ ਇਸ ਦੀ ਰਿਲੀਜ਼ ਰੁਕ ਗਈ। ਫਿਰ ਅਸੀਂ ਇਸ ਨੂੰ ਜੂਨ 'ਚ ਰਿਲੀਜ਼ ਕਰਨ ਦਾ ਫੈਸਲਾ ਕੀਤਾ ਪਰ ਇਸ ਤੋਂ ਪਹਿਲਾਂ ਹੀ ਇਹ ਹਾਦਸਾ ਹੋ ਗਿਆ।
ਇਹ ਵੀ ਪੜ੍ਹੋ: T20 World Cup ਤੋਂ ਪਹਿਲਾਂ ਆਸਟਰੇਲਿਆਈ ਟੀਮ ਕਰੇਗੀ ਭਾਰਤ ਦਾ ਦੌਰਾ, ਸਾਹਮਣੇ ਆਈ ਵੱਡੀ ਜਾਣਕਾਰੀ