ਸਭ ਤੋਂ ਵੱਧ ਟੈਕਸ ਦਿੰਦੇ ਹਨ ਸਲਮਾਨ !
ਏਬੀਪੀ ਸਾਂਝਾ | 08 Oct 2016 01:25 PM (IST)
ਸਲਮਾਨ ਖ਼ਾਨ ਨੇ ਇਸ ਸਾਲ ਸਭ ਤੋਂ ਵੱਧ ਐਡਵਾਂਸ ਟੈਕਸ ਪੇਅ ਕੀਤਾ ਹੈ। 16 ਕਰੋੜ ਰੁਪਏ ਟੈਕਸ ਦੇ ਕੇ ਸਲਮਾਨ ਨੇ ਅਕਸ਼ੇ ਅਤੇ ਰਿਤਿਕ ਨੂੰ ਪਿੱਛੇ ਛੱਡ ਦਿੱਤਾ ਹੈ। ਇਨਕਮ ਟੈਕਸ ਵਿਭਾਗ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਸਾਲ ਸਲਮਾਨ ਤੋਂ ਬਾਅਦ ਅਕਸ਼ੇ ਅਤੇ ਰਿਤਿਕ ਆਉਂਦੇ ਹਨ। ਅਕਸ਼ੇ ਅਤੇ ਰਿਤਿਕ 11 ਕਰੋੜ ਰੁਪਏ ਦੇ ਕੇ ਦੂਜੇ ਨੰਬਰ 'ਤੇ ਹਨ। ਤੀਜੇ ਨੰਬਰ 'ਤੇ ਰਣਬੀਰ ਕਪੂਰ ਹਨ, ਜਿਹਨਾਂ ਨੇ ਕਰੀਬ 8 ਕਰੋੜ ਰੁਪਏ ਦਾ ਟੈਕਸ ਭਰਿਆ ਹੈ। ਇਸ ਵਾਰ ਕਪਿਲ ਸ਼ਰਮਾ ਨੇ ਵੀ 6.06 ਕਰੋੜ ਰੁਪਏ ਦਾ ਟੈਕਸ ਭਰਿਆ ਹੈ। ਇਸ ਨਾਲ ਉਹਨਾਂ ਨੇ ਆਮਿਰ ਖ਼ਾਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਸ਼ਾਹਰੁਖ ਖ਼ਾਨ, ਐਸ਼ਵਰਿਆ ਰਾਏ ਬੱਚਨ ਅਤੇ ਅਮਿਤਾਭ ਬੱਚਨ ਦੀ ਟੈਕਸ ਜਾਣਕਾਰੀ ਨਹੀਂ ਦੱਸੀ ਗਈ ਹੈ।