Salman Khan- Aishwarya Rai: ਸਲਮਾਨ ਖਾਨ ਅਤੇ ਐਸ਼ਵਰਿਆ ਰਾਏ ਇੱਕ ਸਮੇਂ 'ਤੇ ਬਾਲੀਵੁੱਡ ਦੇ ਪਿਆਰੇ ਜੋੜਿਆਂ ਵਿੱਚੋਂ ਇੱਕ ਸਨ। 90 ਦੇ ਦਹਾਕੇ ਵਿੱਚ, ਦੋਵਾਂ ਨੇ ਆਪਣੀ ਪ੍ਰੇਮ ਕਹਾਣੀ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਪ੍ਰਸ਼ੰਸਕ ਸੋਚਣ ਲੱਗੇ ਕਿ ਦੋਵੇਂ ਜਲਦੀ ਹੀ ਵਿਆਹ ਕਰਵਾਉਣਗੇ ਪਰ ਅਚਾਨਕ ਉਨ੍ਹਾਂ ਦੇ ਰਿਸ਼ਤੇ ਵਿੱਚ ਕੁਝ ਅਜਿਹਾ ਹੋਇਆ ਕਿ ਦੋਵੇਂ ਵੱਖ ਹੋ ਗਏ। ਕੁਝ ਸਮਾਂ ਪਹਿਲਾਂ, ਇੱਕ ਇੰਟਰਵਿਊ ਵਿੱਚ, ਅਰਬਾਜ਼ ਖਾਨ ਨੇ ਸਲਮਾਨ ਅਤੇ ਐਸ਼ਵਰਿਆ ਦੇ ਵਿਆਹ ਨਾ ਕਰਨ ਦਾ ਕਾਰਨ ਦੱਸਿਆ ਸੀ।
ਐਸ਼ਵਰਿਆ ਰਾਏ ਆਪਣੀ ਖੂਬਸੂਰਤੀ ਲਈ ਮਸ਼ਹੂਰ ਸੀ। ਉਹ ਇੱਕ ਸਫਲ ਮਾਡਲ ਸੀ ਅਤੇ ਜਲਦੀ ਹੀ ਬਾਲੀਵੁੱਡ ਵਿੱਚ ਵੀ ਆਪਣੀ ਜਗ੍ਹਾ ਬਣਾ ਲਈ। ਐਸ਼ਵਰਿਆ ਅਤੇ ਸਲਮਾਨ ਨੇ ਹਮ ਦਿਲ ਦੇ ਚੁਕੇ ਸਨਮ ਵਿੱਚ ਇਕੱਠੇ ਕੰਮ ਕੀਤਾ ਸੀ ਅਤੇ ਇੱਥੋਂ ਉਨ੍ਹਾਂ ਦੀ ਪ੍ਰੇਮ ਕਹਾਣੀ ਸ਼ੁਰੂ ਹੋਈ।
ਐਸ਼ਵਰਿਆ ਦੇ ਪਿਆਰ ਵਿੱਚ ਦੀਵਾਨੇ ਸੀ ਸਲਮਾਨ
ਐਸ਼ਵਰਿਆ ਰਾਏ ਦੇ ਪਿਆਰ ਵਿੱਚ ਸਲਮਾਨ ਖਾਨ ਪਾਗਲ ਹੋ ਗਏ ਸਨ। ਉਹ ਉਸ ਨਾਲ ਸੈਟਲ ਹੋਣਾ ਚਾਹੁੰਦੇ ਸੀ ਪਰ ਐਸ਼ ਆਪਣੇ ਕਰੀਅਰ 'ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੀ ਸੀ ਅਤੇ ਵਿਆਹ ਲਈ ਤਿਆਰ ਨਹੀਂ ਸੀ। ਇਸ ਕਾਰਨ ਉਨ੍ਹਾਂ ਦਾ ਰਿਸ਼ਤਾ ਵਿਗੜਨਾ ਸ਼ੁਰੂ ਹੋ ਗਿਆ ਕਿਉਂਕਿ ਸਲਮਾਨ ਉਨ੍ਹਾਂ ਦੇ ਰਿਸ਼ਤੇ ਨੂੰ ਅੱਗੇ ਵਧਾਉਣਾ ਚਾਹੁੰਦੇ ਸਨ।
ਇਹ ਸੀ ਅਸਲ ਕਾਰਨ
ਬਾਲੀਵੁੱਡ ਲਾਈਫ ਦੀ ਰਿਪੋਰਟ ਦੇ ਅਨੁਸਾਰ, ਅਰਬਾਜ਼ ਖਾਨ ਨੇ ਦੱਸਿਆ ਸੀ ਕਿ ਐਸ਼ਵਰਿਆ ਰਾਏ ਦੀ ਹੈਜ਼ਿਟੈਸ਼ਨ ਸਲਮਾਨ ਦੇ ਵਿਵਹਾਰ ਵਿੱਚ ਦਿਖਾਈ ਦੇਣ ਲੱਗੀ ਸੀ। ਉਹ ਬਹੁਤ ਜ਼ਿਆਦਾ ਸ਼ੌਰਟ ਟੈਂਪਰ ਬਣ ਗਏ ਸੀ ਅਤੇ ਉਨ੍ਹਾਂ ਦਾ ਗੁੱਸਾ ਕਾਬੂ ਤੋਂ ਬਾਹਰ ਹੋ ਗਿਆ ਸੀ। ਰਿਪੋਰਟਾਂ ਅਨੁਸਾਰ, ਸਲਮਾਨ ਖਾਨ ਨੇ ਇੱਕ ਫਿਲਮ ਦੇ ਸੈੱਟ 'ਤੇ ਵੀ ਹੰਗਾਮਾ ਕੀਤਾ ਸੀ ਜਿੱਥੇ ਐਸ਼ਵਰਿਆ ਸ਼ੂਟਿੰਗ ਕਰ ਰਹੀ ਸੀ। ਜਿਸ ਤੋਂ ਬਾਅਦ ਉਸਨੂੰ ਪ੍ਰੋਜੈਕਟ ਤੋਂ ਹਟਾ ਦਿੱਤਾ ਗਿਆ।
ਐਸ਼ ਦੇ ਪਿਤਾ ਨਹੀਂ ਸਨ ਤਿਆਰ
ਰਿਪੋਰਟਾਂ ਅਨੁਸਾਰ, ਐਸ਼ਵਰਿਆ ਰਾਏ ਦੇ ਪਿਤਾ ਸਲਮਾਨ ਖਾਨ ਨਾਲ ਉਨ੍ਹਾਂ ਦੇ ਰਿਸ਼ਤੇ ਦੇ ਸਮਰਥਨ ਵਿੱਚ ਨਹੀਂ ਸਨ। ਉਹ ਸਲਮਾਨ ਦੀ ਕੈਸਨੋਵਾ ਵਾਲੀ ਇਮੇਜ਼ ਤੋਂ ਪਰੇਸ਼ਾਨ ਸੀ। ਐਸ਼ਵਰਿਆ ਦੇ ਪਿਤਾ ਆਪਣੀ ਧੀ ਦੇ ਭਵਿੱਖ ਬਾਰੇ ਚਿੰਤਤ ਸਨ ਅਤੇ ਸਲਮਾਨ ਨੂੰ ਉਨ੍ਹਾਂ ਦੇ ਲਈ ਸਹੀ ਜੀਵਨ ਸਾਥੀ ਨਹੀਂ ਮੰਨਦੇ ਸਨ।
ਰਿਪੋਰਟਾਂ ਅਨੁਸਾਰ, ਐਸ਼ਵਰਿਆ ਸਲਮਾਨ ਦੇ ਪਰਿਵਾਰ ਨਾਲ ਵਧੀਆ ਸਮਾਂ ਬਿਤਾ ਰਹੀ ਸੀ ਪਰ ਉਹ ਉਸ ਨਾਲ ਵਿਆਹ ਕਰਨ ਲਈ ਤਿਆਰ ਨਹੀਂ ਸੀ। ਜਿਸ ਕਾਰਨ ਸਲਮਾਨ ਗੁੱਸੇ ਹੋ ਗਏ ਸੀ ਅਤੇ ਦੋਵੇਂ ਹਮੇਸ਼ਾ ਲੜਦੇ ਰਹਿੰਦੇ ਸਨ। ਅਖੀਰ ਉਨ੍ਹਾਂ ਦਾ ਰਿਸ਼ਤਾ ਬਹੁਤ ਹੀ ਮਾੜੇ ਮੋੜ 'ਤੇ ਟੁੱਟ ਗਿਆ।