ਸਲਮਾਨ ਖ਼ਾਨ ਨੂੰ ਧਮਕਾਉਣ ਵਾਲਾ ਸ਼ੇਰਾ ਆਇਆ ਪੁਲਿਸ ਅੜਿੱਕੇ
ਏਬੀਪੀ ਸਾਂਝਾ | 19 Nov 2018 01:54 PM (IST)

ਮੁੰਬਈ: ਬਾਲੀਵੁੱਡ ਸਲਮਾਨ ਖ਼ਾਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਸਲਮਾਨ ਨੂੰ ਜਾਨੋ ਮਾਰਨ ਦੀ ਧਮਕੀ ਦੇਣ ਵਾਲਾ ਸ਼ੇਰਾ ਪੁਲਿਸ ਦੀ ਹਿਰਾਸਤ ‘ਚ ਹੈ। ਇਹ ਸ਼ਖਸ ਉੱਤਰ ਪ੍ਰਦੇਸ਼ ਦੇ ਪ੍ਰਿਆਗਰਾਜ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਅੱਜ ਇਸ ਸ਼ਖਸ ਨੂੰ ਮੁੰਬਈ ਕੋਰਟ ‘ਚ ਪੇਸ਼ ਕੀਤਾ ਜਾਵੇਗਾ। ਸਲਮਾਨ ਖ਼ਾਨ ਦੇ ਪੀਏ ਨੇ ਮੁੰਬਈ ਪੁਲਿਸ ‘ਚ ਸ਼ਿਕਾਇਤ ਕਰਵਾਈ ਸੀ ਕਿ ਇੱਕ ਸ਼ਖਸ ਸਲਮਾਨ ਨੂੰ ਫੋਨ ਕਰਕੇ ਜਾਨੋਂ ਮਾਰਨ ਦੀ ਧਮਕੀ ਦੇ ਰਿਹਾ ਹੈ। ਇਸ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਸ਼ੇਰਾ ਨੂੰ ਗ੍ਰਿਫ਼ਤਾਰ ਕੀਤਾ ਹੈ। ਕੋਰਟ ‘ਚ ਪੇਸ਼ ਕਰਨ ਤੋਂ ਪਹਿਲਾਂ ਪੁਲਿਸ ਨੇ ਇਸ ਤੋਂ ਪੁੱਛਗਿਛ ਕੀਤੀ ਹੈ। ਇਨ੍ਹੀਂ ਦਿਨੀਂ ਸਲਮਾਨ ਆਪਣੀ ਫ਼ਿਲਮ ‘ਭਾਰਤ’ ਦੀ ਸ਼ੂਟਿੰਗ ਪੰਜਾਬ ‘ਚ ਕਰ ਰਹੇ ਹਨ। ਇਸ ਦੇ ਅਹਿਮ ਸੀਨ ਪੰਜਾਬ ਦੇ ਲੁਧਿਆਣਾ ‘ਚ ਸ਼ੂਟ ਕੀਤੇ ਜਾਣੇ ਹਨ। ‘ਭਾਰਤ’ ਨੂੰ ਅਲੀ ਅਬਾਸ ਜ਼ਫ਼ਰ ਡਾਇਰੈਕਟ ਕਰ ਰਹੇ ਹਨ ਤੇ ਇਸ ‘ਚ ਸਲਮਾਨ ਦੇ ਨਾਲ ਕੈਟਰੀਨਾ ਕੈਫ, ਨੌਰਾ ਫਤੇਹੀ, ਦਿਸ਼ਾ ਪਟਾਨੀ, ਸੁਨੀਲ ਗ੍ਰੋਵਰ ਜਿਹੇ ਹੋਰ ਕਈ ਸਟਾਰਸ ਨਜ਼ਰ ਆਉਣਗੇ।