Salman Khan: ਬਾਲੀਵੁੱਡ ਦਬੰਗ ਸਲਮਾਨ ਖਾਨ ਪਿਛਲੇ ਕਈ ਦਿਨਾਂ ਤੋਂ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਉਹ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ 'ਚ ਰਹਿੰਦੇ ਹਨ। ਦੱਸ ਦੇਈਏ ਕਿ ਜਾਨੋਂ ਮਾਰਨ ਦੀਆਂ ਧਮਕੀਆਂ ਵਿਚਾਲੇ ਅਦਾਕਾਰ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, 58 ਸਾਲ ਦੀ ਉਮਰ ਬੈਚਲਰ ਦਬੰਗ ਖਾਨ ਦੇ ਪਿਤਾ ਬਣਨ ਨੂੰ ਲੈ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਖਬਰ ਵਾਇਰਲ ਹੋ ਰਹੀ ਹੈ।
ਸਲਮਾਨ ਖਾਨ ਪਿਤਾ ਬਣਨਾ ਚਾਹੁੰਦੇ
ਬਾਲੀਵੁੱਡ ਦੇ ਦਬੰਗ ਯਾਨੀ ਸਲਮਾਨ ਖਾਨ ਦਾ ਇੱਕ ਇੰਟਰਵਿਊ ਕਾਫੀ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਉਹ ਬਿਨਾਂ ਵਿਆਹ ਦੇ ਇੱਕ ਬੱਚੇ ਦਾ ਪਿਤਾ ਬਣਨ ਦੀ ਗੱਲ ਕਰਦੇ ਨਜ਼ਰ ਆ ਰਹੇ ਹਨ। ਸਲਮਾਨ ਨੇ ਕਿਹਾ ਕਿ ਉਹ ਬਿਨਾਂ ਵਿਆਹ ਦੇ ਬੱਚੇ ਦਾ ਪਿਤਾ ਬਣਨਾ ਚਾਹੁੰਦੇ ਹਨ। ਇੰਨਾ ਹੀ ਨਹੀਂ ਉਹ ਆਪਣਾ ਬੱਚਾ ਚਾਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੈਨੂੰ ਬੱਚਾ ਚਾਹੀਦਾ ਹੈ ਪਰ ਕਾਨੂੰਨ ਮੈਨੂੰ ਬੱਚੇ ਪੈਦਾ ਕਰਨ ਦੀ ਇਜਾਜ਼ਤ ਨਹੀਂ ਦਿੰਦਾ। ਮੈਂ ਵਿਆਹ ਨਹੀਂ ਕਰਵਾਉਣਾ ਚਾਹੁੰਦਾ। ਕਿਉਂਕਿ ਮੈਂ ਸਿਰਫ਼ ਬੱਚੇ ਚਾਹੁੰਦਾ ਹਾਂ। ਬੱਚਿਆਂ ਨਾਲ ਜੋ ਪਤਨੀ ਆਏਗੀ ਮੈਨੂੰ ਉਹ ਨਹੀਂ ਚਾਹੀਦੀ।
Read MOre: Shocking: ਮਸ਼ਹੂਰ ਅਦਾਕਾਰ ਦੀ ਮੌ*ਤ ਦੇ 7 ਮਿੰਟ ਬਾਅਦ ਖੁੱਲ੍ਹੀ ਅੱਖ, ਡੈ*ਡ ਬਾ*ਡੀ 'ਚ ਅਚਾਨਕ ਪਈ ਜਾ*ਨ, ਜਾਣੋ ਮਾਮਲਾ
ਬਿਨਾਂ ਵਿਆਹ ਦੇ ਪਿਤਾ ਬਣ ਜਾਣਗੇ ਸਲਮਾਨ ਖਾਨ
ਸਲਮਾਨ ਖਾਨ ਨੇ ਕਿਹਾ ਕਿ ਉਹ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਨ। ਉਸ ਦੀ ਉਮਰ 58 ਸਾਲ ਹੈ। ਹੁਣ ਪਰਿਵਾਰ ਵਾਲੇ ਵਿਆਹ ਲਈ ਕਹਿ ਰਹੇ ਹਨ। ਅਜਿਹੇ 'ਚ ਉਨ੍ਹਾਂ ਨੂੰ ਬੱਚੇ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ। ਹਾਲਾਂਕਿ, ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਇਸ ਲਈ ਵਿਆਹ ਕਰਨਗੇ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਸਰੋਗੇਸੀ ਰਾਹੀਂ ਪਿਤਾ ਬਣਨਾ ਚਾਹੁੰਦਾ ਹੈ। ਪਰ ਸਰੋਗੇਸੀ ਐਕਟ 2022 ਦੀਆਂ ਵਿਵਸਥਾਵਾਂ ਨੂੰ ਦੇਖਦੇ ਹੋਏ ਇਹ ਇੰਨਾ ਆਸਾਨ ਨਹੀਂ ਹੈ। ਸਲਮਾਨ ਲਈ ਸਰੋਗੇਸੀ ਰਾਹੀਂ ਪਿਤਾ ਬਣਨਾ ਮੁਸ਼ਕਲ ਹੋ ਸਕਦਾ ਹੈ, ਪਰ ਉਨ੍ਹਾਂ ਤੋਂ ਪਹਿਲਾਂ ਕਈ ਫਿਲਮੀ ਸਿਤਾਰਿਆਂ ਨੇ ਇਹ ਰਾਹ ਅਪਣਾਇਆ ਹੈ ਅਤੇ ਮਾਤਾ-ਪਿਤਾ ਬਣ ਚੁੱਕੇ ਹਨ।
ਕੀ ਸਲਮਾਨ ਨੂੰ ਪਿਤਾ ਬਣਨ ਦਾ ਸੁੱਖ ਮਿਲੇਗਾ
ਇਸਦੇ ਨਾਲ ਹੀ ਸਰੋਗੇਸੀ ਦੇ ਨਵੇਂ ਨਿਯਮਾਂ ਨੂੰ ਦੇਖਦੇ ਹੋਏ ਸਲਮਾਨ ਖਾਨ ਲਈ ਪਿਤਾ ਬਣਨਾ ਮੁਸ਼ਕਿਲ ਲੱਗ ਰਿਹਾ ਹੈ। ਖੁਦ ਸਲਮਾਨ ਨੇ ਵੀ ਮੰਨਿਆ ਹੈ ਕਿ ਨਵਾਂ ਕਾਨੂੰਨ ਉਨ੍ਹਾਂ ਨੂੰ ਇਜਾਜ਼ਤ ਨਹੀਂ ਦੇ ਰਿਹਾ ਹੈ। ਸਭ ਤੋਂ ਵੱਡੀ ਰੁਕਾਵਟ ਉਮਰ ਹੈ। ਕਿਉਂਕਿ ਸਲਮਾਨ ਖਾਨ ਦੀ ਉਮਰ 58 ਸਾਲ ਹੈ ਅਤੇ ਨਵੇਂ ਨਿਯਮ ਮੁਤਾਬਕ ਸਰੋਗੇਸੀ ਰਾਹੀਂ ਬੱਚੇ ਚਾਹੁੰਦੇ ਹਨ ਕਿ ਜੋੜੇ ਦੀ ਉਮਰ 25 ਤੋਂ 50 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਦੂਜਾ, ਸਲਮਾਨ ਸਿੰਗਲ ਹਨ ਜਦੋਂ ਕਿ ਬੱਚੇ ਪੈਦਾ ਕਰਨ ਤੋਂ ਅਸਮਰੱਥ ਜੋੜੇ ਸਰੋਗੇਸੀ ਦੀ ਮਦਦ ਲੈ ਸਕਦੇ ਹਨ। ਦੱਸ ਦੇਈਏ ਕਿ ਆਮਿਰ ਖਾਨ ਦੀ ਪਤਨੀ ਕਿਰਨ ਰਾਓ, ਸ਼ਾਹਰੁਖ ਖਾਨ ਦੀ ਪਤਨੀ ਗੌਰੀ, ਸ਼ਿਲਪਾ ਸ਼ੈੱਟੀ ਅਤੇ ਪ੍ਰਿਟੀ ਜ਼ਿੰਟਾ ਸਰੋਗੇਸੀ ਰਾਹੀਂ ਮਾਤਾ-ਪਿਤਾ ਬਣ ਚੁੱਕੇ ਹਨ।