ਮੁੰਬਈ: 8 ਨਵੰਬਰ ਨੂੰ ਅਮਰੀਕਾ ਵਿੱਚ ਚੋਣ ਹੋਣ ਰਹੀ ਹੈ। ਹਰ ਕੋਈ ਇਹ ਜਾਣਨ ਲਈ ਉਤਸੁਕ ਹੈ ਕਿ ਹਿਲੇਰੀ ਕਲਿੰਟਨ ਤੇ ਡੌਨਲਡ ਟਰੰਪ ਵਿੱਚੋਂ ਰਾਸ਼ਟਰਪਤੀ ਕੌਣ ਬਣੇਗਾ। ਫਿਲਹਾਲ ਭਾਰਤ ਦੇ ਸੂਪਰਸਟਾਰ ਸਲਮਾਨ ਖਾਨ ਆਪਣੀ ਪਸੰਦ ਦੱਸ ਰਹੇ ਹਨ। ਸਲਮਾਨ ਨੇ ਟਵਿੱਟਰ 'ਤੇ ਹਿਲੇਰੀ ਕਲਿੰਟਨ ਨੂੰ ਸਪੋਰਟ ਕੀਤਾ ਹੈ ਤੇ ਉਨ੍ਹਾਂ ਦੀ ਜਿੱਤ ਦੀ ਉਮੀਦ ਜਤਾਈ ਹੈ।
ਸਲਮਾਨ ਨੇ ਲਿਖਿਆ, "ਉਮੀਦ ਹੈ ਤੁਸੀਂ ਜਿੱਤੋਗੇ। ਰੱਬ ਤੁਹਾਨੂੰ ਹਮੇਸ਼ਾ ਸਹੀ ਰਾਹ 'ਤੇ ਰੱਖੇ। ਰਾਸ਼ਟਰਪਤੀ ਦੀ ਅਹੁਦੇ ਲਈ 'ਆਲ ਦ ਬੈਸਟ'।
ਸੋ ਸਲਮਾਨ ਨੇ ਤਾਂ ਦੱਸ ਦਿੱਤਾ ਕਿ ਉਹ ਕਿਸ ਨਾਲ ਹਨ। ਅਮਰੀਕਾ ਦੀ ਜਨਤਾ ਕਿਸ ਨੂੰ ਜਿੱਤਾਉਂਦੀ ਹੈ, ਇਹ ਵੀ ਜਲਦ ਹੀ ਪਤਾ ਲੱਗ ਜਾਏਗਾ।