ਸੁਪਰਸਟਾਰ ਸਲਮਾਨ ਖ਼ਾਨ ਬੱਚਿਆਂ ਨਾਲ ਬੇਹੱਦ ਪਿਆਰ ਕਰਦੇ ਹਨ। ਅਕਸਰ ਅਸੀਂ ਉਹਨਾਂ ਨੂੰ ਆਪਣੇ ਭਾਣਜੇ ਆਹਿਲ ਨਾਲ ਖੇਡਦੇ ਵੀ ਵੇਖਿਆ ਹੈ। ਅਤੇ ਹਾਲ ਹੀ ਵਿੱਚ ਸਲਮਾਨ ਦੀਆਂ ਕੁਝ ਹੋਰ ਤਸਵੀਰਾਂ ਸਾਹਮਣੇ ਆਈਆਂ ਹਨ। ਇਹਨਾਂ ਤਸਵੀਰਾਂ ਵਿੱਚ ਸਲਮਾਨ ਮਨਾਲੀ ਦੇ ਇੱਕ ਸਰਕਾਰੀ ਸਕੂਲ ਪਹੁੰਚੇ ਹਨ। ਇੱਥੇ ਸਲਮਾਨ ਬੱਚਿਆਂ ਨੂੰ ਔਟੋਗ੍ਰਾਫ ਦੇ ਰਹੇ ਹਨ। ਸਲਮਾਨ ਦਰਅਸਲ ਮਨਾਲੀ ਵਿੱਚ ਆਪਣੀ ਫਿਲਮ 'ਟਿਊਬਲਾਈਟ' ਦੀ ਸ਼ੂਟਿੰਗ ਕਰ ਰਹੇ ਹਨ। ਪਹਿਲਾਂ ਵੀ ਸਲਮਾਨ ਕੁਝ ਮੌਂਕਸ ਦੇ ਨਾਲ ਨਜ਼ਰ ਆਏ ਸਨ। ਇਸ ਫਿਲਮ ਦਾ ਨਿਰਦੇਸ਼ਨ ਵੀ ਕਬੀਰ ਖ਼ਾਨ ਹੀ ਕਰ ਰਹੇ ਹਨ।