ਮੁੰਬਈ: ਬਾਲੀਵੁੱਡ ਦੇ ਮੋਸਟ ਕੰਟ੍ਰੋਵਰਸ਼ੀਅਲ ਐਕਟਰ ਸੰਜੇ ਦੱਤ ਦੀ ਬਾਇਓਪਿਕ ਦਾ ਟੀਜ਼ਰ 24 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਫ਼ਿਲਮ ‘ਚ ਸੰਜੇ ਦੱਤ ਦੇ ਰੋਲ ‘ਚ ਬਾਲੀਵੁੱਡ ਦੇ ਬਰਫੀ ਬੁਆਏ ਰਣਵੀਰ ਕਪੂਰ ਨਜ਼ਰ ਆਉਣਗੇ। ਫ਼ਿਲਮ ਨੂੰ ਇੰਡਸਟਰੀ ਦੇ ਨੰਬਰ ਵਨ ਡਾਇਰੈਕਟਰ ਰਾਜਕੁਮਾਰ ਹਿਰਾਨੀ ਨੇ ਬਣਾਇਆ ਹੈ। ਇਸ ਕਰਕੇ ਉਨ੍ਹਾਂ ਦੀ ਫ਼ਿਲਮ ਤੋਂ ਲੋਕਾਂ ਨੂੰ ਕਾਫੀ ਉਮੀਦਾਂ ਵੀ ਹਨ।




ਸੁਨੀਲ ਦੱਤ ਤੇ ਨਰਗਿਸ ਦੇ ਬੇਟੇ ਸੰਜੇ ਦੱਤ ਦੀ ਜ਼ਿੰਦਗੀ ਵਿਵਾਦਾਂ ਨਾਲ ਘਿਰੀ ਰਹੀ ਹੈ, ਪਹਿਲਾਂ ਡਰਗਜ਼ ਤੇ ਫੇਰ ਘਰ ‘ਚ ਹਥਿਆਰ ਰੱਖਣ ਦਾ ਇਲਜ਼ਾਮ ਲੱਗਣ ਕਾਰਨ ਉਨ੍ਹਾਂ ‘ਤੇ ਟਾਡਾ ਜਿਹੀ ਸਖਤ ਦਫਾ ਵੀ ਲੱਗੀ ਹੈ। ਇਹ ਸਭ ਉਨ੍ਹਾਂ ਦੀ ਬਾਇਓਪਿਕ ‘ਚ ਦਿਖਾਇਆ ਜਾਵੇਗਾ।

ਜਿੱਥੇ ਪਹਿਲਾਂ ਇਸ ਦੇ ਟਾਈਟਲ ‘ਤੇ ਵੀ ਸਸਪੈਂਸ ਸੀ ਤਾਂ ਉਹ ਵੀ ਡਾਇਰੈਕਟਰ ਸੁਭਾਸ਼ ਘਈ ਦੇ ਟਵੀਟ ਤੋਂ ਬਾਅਦ ਖਤਮ ਹੁੰਦਾ ਨਜ਼ਰ ਆ ਰਿਹਾ ਹੈ। ਇਸ ਦਾ ਨਾਂ ‘ਸੰਜੂ’ ਹੋਏਗਾ। ‘ਸੰਜੂ’ ਦੇ ਮੇਕਰ ਨੇ ਟੀਜ਼ਰ ਲਾਂਚ ਕਰਨ ਦਾ ਖਾਸ ਪਲਾਨ ਕੀਤਾ ਹੈ। ਇਸ ਨੂੰ ਦੋ ਦਿਨ ਅੰਦਰ 80 ਤੋਂ ਵੀ ਜ਼ਿਆਦਾ ਚੈਨਲਜ਼ ‘ਤੇ ਰਿਲੀਜ਼ ਕੀਤਾ ਜਾਵੇਗਾ।



ਸਟਾਰ ਦੇ 15 ਵੱਡੇ ਚੈਨਲ ਇਸ ਦਾ ਟੀਜ਼ਰ ਦਿਖਾਉਣਗੇ। ਉਨ੍ਹਾਂ 8 ਚੈਨਲਜ਼ ‘ਤੇ ਵੀ ਟੀਜ਼ਰ ਦਿਖਾਇਆ ਜਾਵੇਗਾ ਜਿਸ ‘ਤੇ ਆਈ.ਪੀ.ਐਲ ਚੱਲ ਰਿਹਾ ਹੈ। 85 ਸੈਕੰਡ ਦਾ ਇਹ ਟੀਜ਼ਰ ਲੋਕਾਂ ‘ਚ ਕਿੰਨੀ ਐਕਸਾਈਟਮੈਂਟ ਵਧਾਉਂਦਾ ਹੈ, ਇਹ ਦੇਖਣਾ ਅਜੇ ਬਾਕੀ ਹੈ।