Sanjay Dutt Birthday Special: ਬਾਲੀਵੁੱਡ ਅਦਾਕਾਰ ਸੰਜੇ ਦੱਤ ਦੀ ਨਿੱਜੀ ਜ਼ਿੰਦਗੀ ਕਿਸੇ ਰੋਲਰਕੋਸਟਰ ਰਾਈਡ ਤੋਂ ਘੱਟ ਨਹੀਂ ਰਹੀ ਹੈ। ਫਿਲਮਾਂ ਵਿੱਚ ਨਾਂਅ ਕਮਾਉਣ ਦੇ ਨਾਲ-ਨਾਲ ਅਦਾਕਾਰ ਆਪਣੀ ਨਿੱਜੀ ਜ਼ਿੰਦਗੀ ਦੇ ਕਾਰਨ ਵਿਵਾਦਾਂ ਵਿੱਚ ਵੀ ਰਹੇ। ਅੱਜ ਸੰਜੇ ਦੱਤ ਆਪਣਾ 65ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ 'ਚ 180 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕੀਤਾ ਹੈ। ਉਨ੍ਹਾਂ ਦੇ ਜਨਮਦਿਨ ਮੌਕੇ ਅਸੀ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਤੋਂ ਸ਼ਾਇਦ ਤੁਸੀ ਵੀ ਅਣਜਾਣ ਹੋਵੋਗੇ।
ਸੰਜੇ ਦੱਤ ਨੇ ਕਈ ਉਤਰਾਅ-ਚੜ੍ਹਾਅ ਦਾ ਵੀ ਸਾਹਮਣਾ ਕੀਤਾ ਹੈ। ਸੰਜੇ ਦੱਤ ਲਈ ਸਭ ਤੋਂ ਔਖਾ ਸਮਾਂ ਸੀ ਜਦੋਂ ਉਨ੍ਹਾਂ ਨੂੰ 5 ਸਾਲ ਦੀ ਸਜ਼ਾ ਹੋਈ ਸੀ। ਸੰਜੇ ਦੱਤ 'ਤੇ 1993 ਦੇ ਮੁੰਬਈ ਬੰਬ ਧਮਾਕਿਆਂ 'ਚ ਗੈਰ-ਕਾਨੂੰਨੀ ਹਥਿਆਰ ਰੱਖਣ ਦਾ ਦੋਸ਼ ਸੀ। ਉਹ ਯਰਵਦਾ ਜੇਲ੍ਹ ਵਿੱਚ ਬੰਦ ਸੀ। ਉਨ੍ਹਾਂ ਦੇ ਜੇਲ੍ਹ ਦੇ ਅੰਦਰ ਬਹੁਤ ਔਖੇ ਦਿਨ ਗੁਜ਼ਾਰੇ ਸਨ। ਇਸ ਗੱਲ ਦਾ ਖੁਲਾਸਾ ਉਹ ਖੁਦ ਕਈ ਵਾਰ ਕਰ ਚੁੱਕੇ ਹਨ।
ਸੰਜੇ ਦੱਤ ਨੇ ਇੱਕ ਆਮ ਆਦਮੀ ਵਾਂਗ ਜੇਲ੍ਹ ਵਿੱਚ ਆਪਣੇ ਦਿਨ ਕੱਟੇ। ਉਹ ਖਾਣੇ ਦੇ ਬਹੁਤ ਸ਼ੌਕੀਨ ਹਨ। ਉਹ ਨਿਹਾਰੀ ਨੂੰ ਬਹੁਤ ਪਸੰਦ ਕਰਦੇ ਹਨ। ਸੰਜੇ ਦੱਤ ਦੇ ਦੋਸਤ ਰਾਸ਼ਿਦ ਹਕੀਮ ਨੇ ਇੱਕ ਵਾਰ ਆਪਣੇ ਜੇਲ੍ਹ ਦੇ ਦਿਨਾਂ ਨੂੰ ਯਾਦ ਕੀਤਾ ਸੀ।
ਦਾਲ 'ਚੋਂ ਮੱਖੀ ਕੱਢ ਕੇ ਪੀ ਲਿਆ
ਦੈਨਿਕ ਭਾਸਕਰ ਦੀ ਰਿਪੋਰਟ ਮੁਤਾਬਕ ਸੰਜੇ ਦੇ ਦੋਸਤ ਰਾਸ਼ਿਦ ਨੇ ਦੱਸਿਆ ਸੀ ਕਿ ਜਦੋਂ ਉਹ ਯਰਵਦਾ ਜੇਲ 'ਚ ਸੀ ਤਾਂ ਇਕ ਵਾਰ ਖਾਣਾ ਖਾਂਦੇ ਸਮੇਂ ਉਨ੍ਹਾਂ ਦੀ ਦਾਲ 'ਚ ਮੱਖੀ ਆ ਡਿੱਗੀ ਸੀ। ਉਹ ਜਾਣਦੇ ਸੀ ਕਿ ਉਨ੍ਹਾਂ ਲਈ ਦਾਲਾਂ ਤੋਂ ਇਲਾਵਾ ਪ੍ਰੋਟੀਨ ਦੀ ਕੋਈ ਖਪਤ ਨਹੀਂ ਸੀ। ਇਸ ਕਾਰਨ ਉਨ੍ਹਾਂ ਨੇ ਦਾਲ ਵਿੱਚੋਂ ਮੱਖੀ ਕੱਢ ਕੇ ਪੀ ਲਈ।
ਜੇਲ 'ਚ ਬਣਾਇਆ ਕਾਗਜ਼ ਦਾ ਬੈਗ
ਸੰਜੇ ਦੱਤ ਜੇਲ੍ਹ ਤੋਂ 440 ਰੁਪਏ ਲੈ ਕੇ ਬਾਹਰ ਆਏ ਸਨ। ਉਹ ਜੇਲ੍ਹ ਵਿੱਚ ਸਜ਼ਾ ਕੱਟਣ ਸਮੇਂ ਕਾਗਜ਼ ਦੇ ਥੈਲੇ ਬਣਾਉਂਦੇ ਸਨ। ਉਹ 50 ਰੁਪਏ ਦਿਹਾੜੀ ਲੈਣ ਲਈ ਮਜਬੂਰ ਸੀ। ਸੰਜੇ ਦੱਤ ਨੇ ਜੇਲ੍ਹ ਵਿੱਚ ਸਜ਼ਾ ਦੌਰਾਨ ਕਰੀਬ 38 ਹਜ਼ਾਰ ਰੁਪਏ ਕਮਾਏ ਸਨ। ਪਰ ਉਹ ਸਿਰਫ਼ 440 ਰੁਪਏ ਲੈ ਕੇ ਆਏ ਕਿਉਂਕਿ ਉਨ੍ਹਾਂ ਨੇ ਜ਼ਿਆਦਾਤਰ ਪੈਸੇ ਕੰਟੀਨ ਵਿੱਚ ਹੀ ਖਰਚ ਕੀਤੇ ਸਨ। ਪਹਿਲਾਂ ਤਾਂ ਸੰਜੂ ਬਾਬਾ ਨੂੰ ਪੇਪਰ ਬੈਗ ਬਣਾਉਣਾ ਔਖਾ ਲੱਗਦਾ ਸੀ ਪਰ ਬਾਅਦ 'ਚ ਉਹ ਇਸ 'ਚ ਮਾਹਰ ਹੋ ਗਏ ਅਤੇ ਤੇਜ਼ੀ ਨਾਲ ਬੈਗ ਬਣਾਉਣ ਲੱਗ ਗਏ ਸੀ।