Diljit Dosanjh Film: ਭਾਰਤ ਵਿੱਚ ਵਿਰੋਧ ਦਾ ਸਾਹਮਣਾ ਕਰ ਰਹੀ ਦਿਲਜੀਤ ਦੋਸਾਂਝ ਦੀ ‘ਸਰਦਾਰ ਜੀ 3’ ਨੂੰ ਪਾਕਿਸਤਾਨ ਵਿੱਚ ਪੂਰਾ ਸਾਥ ਮਿਲ ਰਿਹਾ ਹੈ। ਇੱਕ ਪਾਸੇ ਜਿੱਥੇ ਭਾਰਤ ਵਿੱਚ ਇਸ ਫਿਲਮ ਨੂੰ ਬੈਨ ਕਰ ਦਿੱਤਾ ਗਿਆ ਹੈ, ਉੱਥੇ ਹੀ ਦੂਜੇ ਪਾਸੇ ਪਾਕਿਸਤਾਨ ਵਿੱਚ 27 ਜੂਨ ਨੂੰ ਰਿਲੀਜ਼ ਹੋਈ 'ਸਰਦਾਰ ਜੀ 3' ਨੂੰ ਲੋਕਾਂ ਦਾ ਪੂਰਾ ਸਪੋਰਟ ਮਿਲ ਰਿਹਾ ਹੈ। ਦੱਸ ਦਈਏ ਕਿ ਦਿਲਜੀਤ ਦੀ ਫਿਲਮ ਭਲੇ ਹੀ ਭਾਰਤ ਵਿੱਚ ਰਿਲੀਜ਼ ਨਹੀਂ ਹੋ ਸਕੀ ਹੈ ਪਰ ਪਾਕਿਸਤਾਨ ਵਿੱਚ ਫਿਲਮ ਦੀ ਪਹਿਲੇ ਦਿਨ ਹੀ ਤਕੜੀ ਓਪਨਿੰਗ ਹੋਈ ਹੈ। ਪਿੰਕਵਿਲਾ ਦੀ ਇੱਕ ਰਿਪੋਰਟ ਦੇ ਮੁਤਾਬਕ ‘ਸਰਦਾਰ ਜੀ 3’ ਦੀ ਪਾਕਿਸਤਾਨ ਵਿੱਚ 3.5 ਕਰੋੜ ਰੁਪਏ ਦੀ ਕਲੈਕਸ਼ਨ ਨਾਲ ਸ਼ੁਰੂਆਤ ਹੋਈ ਹੈ।

ਇਹ ਪਾਕਿਸਤਾਨ ਵਿੱਚ ਕਿਸੇ ਭਾਰਤੀ ਫਿਲਮ ਦੀ ਸਭ ਤੋਂ ਵੱਡੀ ਓਪਨਿੰਗ ਹੈ। 'ਸਰਦਾਰ ਜੀ 3' ਤੋਂ ਪਹਿਲਾਂ ਪਾਕਿਸਤਾਨ ਵਿੱਚ ਓਪਨਿੰਗ ਕਰਨ ਵਾਲੀ ਭਾਰਤੀ ਫਿਲਮ ਸਲਮਾਨ ਖਾਨ ਦੀ ‘ਸੁਲਤਾਨ’ ਸੀ, ਇਸ ਨੇ ਪਹਿਲੇ ਦਿਨ 3.42 ਕਰੋੜ ਦਾ ਕੁਲੈਕਸ਼ਨ ਕੀਤਾ ਸੀ। ਉੱਥੇ ਹੀ ਰਣਬੀਰ ਕਪੂਰ ਦੀ ‘ਸੰਜੂ’ ਨੇ 3.2 ਕਰੋੜ ਦਾ ਕੁਲੈਕਸ਼ਨ ਕੀਤਾ ਸੀ। ਨਾਲ ਹੀ ਟ੍ਰੈਂਡ ਹੈਂਡਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਦਿਲਜੀਤ ਦੀ ਫਿਲਮ ਨੇ ਪਾਕਿਸਤਾਨ ਵਿੱਚ 4 ਕਰੋੜ ਦਾ ਕੁਲੈਕਸ਼ਨ ਕੀਤਾ। 

ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੰਤਿਮ ਅੰਕੜਿਆਂ ਵਿੱਚ, ਦਿਲਜੀਤ ਦੀ ਫਿਲਮ ਦਾ ਵੀਕੈਂਡ ਕਲੈਕਸ਼ਨ ਲਗਭਗ 11 ਕਰੋੜ ਪਾਕਿਸਤਾਨੀ ਰੁਪਏ ਹੋਵੇਗਾ। ਰਿਪੋਰਟਾਂ ਦੱਸਦੀਆਂ ਹਨ ਕਿ 'ਸਰਦਾਰ ਜੀ 3' ਦਾ ਬਜਟ ਲਗਭਗ 15 ਕਰੋੜ ਭਾਰਤੀ ਰੁਪਏ ਹੈ। ਫਿਲਮ ਨੇ ਪਹਿਲੇ ਦਿਨ 4.32 ਕਰੋੜ ਅਤੇ ਦੂਜੇ ਦਿਨ ਵਿਦੇਸ਼ੀ ਬਾਜ਼ਾਰ ਵਿੱਚ 6.71 ਕਰੋੜ (ਭਾਰਤੀ ਰੁਪਏ)  ਦਾ ਕੁਲੈਕਸ਼ਨ ਕੀਤਾ। ਇਸ ਦਾ ਮਤਲਬ ਹੈ ਕਿ ਦੋ ਦਿਨਾਂ ਵਿੱਚ, ਦਿਲਜੀਤ ਦੀ ਫਿਲਮ ਨੇ ਵਿਦੇਸ਼ੀ ਬਾਜ਼ਾਰ ਵਿੱਚ 11 ਕਰੋੜ ਭਾਰਤੀ ਰੁਪਏ ਦੀ ਕੁਲੈਕਸ਼ਨ ਕੀਤੀ। ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਐਤਵਾਰ ਦੇ ਕਲੈਕਸ਼ਨ ਤੋਂ ਬਾਅਦ, 'ਸਰਦਾਰ ਜੀ 3' ਦਾ ਵਿਦੇਸ਼ੀ ਕਲੈਕਸ਼ਨ ਅੰਕੜਾ 18 ਕਰੋੜ ਤੋਂ ਵੱਧ ਹੋਵੇਗਾ। ਜ਼ਿਕਰ ਕਰ ਦਈਏ ਕਿ ਦਿਲਜੀਤ ਦੀ ਇਸ ਫਿਲਮ ਦਾ ਵਿਰੋਧ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਦੇ ਫਿਲਮ ਵਿੱਚ ਹੋਣ ਦੀ ਵਜ੍ਹਾ ਨਾਲ ਹੋ ਰਿਹਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।