Seema Deo Passed Away: ਹਿੰਦੀ ਸਿਨੇਮਾ ਜਗਤ ਤੋਂ ਇਸ ਸਮੇਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਮਸ਼ਹੂਰ ਮਰਾਠੀ ਅਦਾਕਾਰਾ ਸੀਮਾ ਦੇਵ ਦਾ ਦੇਹਾਂਤ ਹੋ ਗਿਆ ਹੈ। ਅਦਾਕਾਰਾ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੀ ਸੀ। ਅਜਿਹੇ 'ਚ 81 ਸਾਲ ਦੀ ਉਮਰ 'ਚ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਸੀਮਾ ਦੀ ਮੌਤ ਨਾਲ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ। ਦੱਸ ਦੇਈਏ ਕਿ ਅਦਾਕਾਰਾ ਦੀ ਮੌਤ ਉੱਪਰ ਕਈ ਮਸ਼ਹੂਰ ਹਸਤੀਆਂ ਨੇ ਸੋਗ ਜਤਾਇਆ ਹੈ। 


ਬੇਟੇ ਨੇ ਕੀਤਾ ਸੀ ਬੀਮਾਰੀ ਦਾ ਖੁਲਾਸਾ


ਜਾਣਕਾਰੀ ਲਈ ਦੱਸ ਦੇਈਏ ਕਿ ਸੀਮਾ ਦੇਵ ਦੇ ਬੇਟੇ ਅਜਿੰਕਯ ਦੇਵ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰ ਪ੍ਰਸ਼ੰਸਕਾਂ ਨੂੰ ਆਪਣੀ ਮਾਂ ਲਈ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ ਸੀ। ਸੀਮਾ ਕੁਝ ਸਮੇਂ ਤੋਂ ਮੁੰਬਈ ਦੇ ਬਾਂਦਰਾ 'ਚ ਆਪਣੇ ਬੇਟੇ ਨਾਲ ਰਹਿ ਰਹੀ ਸੀ। 2020 ਵਿੱਚ ਉਸਦੇ ਬੇਟੇ ਨੇ ਆਪਣੀ ਮਾਂ ਦੀ ਬਿਮਾਰੀ ਦਾ ਖੁਲਾਸਾ ਕੀਤਾ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ, 'ਮੇਰੀ ਮਾਂ ਸ਼੍ਰੀਮਤੀ ਸੀਮਾ ਦੇਵ, ਮਰਾਠੀ ਫਿਲਮ ਇੰਡਸਟਰੀ ਦੀ ਦਿੱਗਜ ਕਲਾਕਾਰ ਅਲਜ਼ਾਈਮਰ ਤੋਂ ਪੀੜਤ ਹੈ। ਅਸੀਂ ਸਾਰੇ ਦੇਵ ਪਰਿਵਾਰ, ਉਨ੍ਹਾਂ ਦੀ ਤੰਦਰੁਸਤੀ ਲਈ ਅਰਦਾਸ ਕਰਦੇ ਹਾਂ। ਅਸੀਂ ਕਾਮਨਾ ਕਰਦੇ ਹਾਂ ਕਿ ਪੂਰਾ ਮਹਾਰਾਸ਼ਟਰ, ਜੋ ਉਸ ਨੂੰ ਇੰਨਾ ਪਿਆਰ ਕਰਦਾ ਹੈ, ਉਹ ਵੀ ਉਸ ਦੀ ਤੰਦਰੁਸਤੀ ਲਈ ਅਰਦਾਸ ਕਰੇ।



ਸੀਮਾ ਦੇਵ ਇਨ੍ਹਾਂ ਫਿਲਮਾਂ 'ਚ ਆਈ ਨਜ਼ਰ 


ਅਭਿਨੇਤਰੀ ਸੀਮਾ ਦੇਵ ਨੇ ਆਪਣੇ ਪੰਜਾਹ ਸਾਲਾਂ ਦੇ ਕਰੀਅਰ ਵਿੱਚ ਕਈ ਮਰਾਠੀ ਫਿਲਮਾਂ ਵਿੱਚ ਕੰਮ ਕੀਤਾ। ਸੀਮਾ ਦੇਵ ਨੇ ‘ਸਰਸਵਤੀਚੰਦਰ’ (1968), ‘ਆਨੰਦ’ ਅਤੇ ‘ਡ੍ਰੀਮ ਗਰਲ’ (1977) ਵਰਗੀਆਂ ਹਿੰਦੀ ਫ਼ਿਲਮਾਂ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦਾ ਬੇਟਾ ਅਜਿੰਕਯ ਦੇਵ ਵੀ ਮਸ਼ਹੂਰ ਅਦਾਕਾਰ ਹੈ।


Read More: Entertainment News Live: 'ਗਦਰ 2' ਦੀ ਕਮਾਈ 'ਚ 14ਵੇਂ ਦਿਨ ਵੱਡੀ ਗਿਰਾਵਟ, ਮੀਕਾ ਸਿੰਘ ਦੀ ਵਿਗੜੀ ਸਿਹਤ, ਪੜ੍ਹੋ ਮਨੋਰੰਜਨ ਦੀਆਂ ਵੱਡੀਆਂ ਖਬਰਾਂ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।