Entertainment News Live: 'ਗਦਰ 2' ਦੀ ਕਮਾਈ 'ਚ 14ਵੇਂ ਦਿਨ ਵੱਡੀ ਗਿਰਾਵਟ, ਮੀਕਾ ਸਿੰਘ ਦੀ ਵਿਗੜੀ ਸਿਹਤ, ਪੜ੍ਹੋ ਮਨੋਰੰਜਨ ਦੀਆਂ ਵੱਡੀਆਂ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ABP Sanjha Last Updated: 24 Aug 2023 08:54 PM
Entertainment News Live: Sidhu Moose Wala: ਸਿੱਧੂ ਮੂਸੇਵਾਲਾ ਦੀ ਫ਼ੋਟੋ ਵਾਲੀਆਂ ਰੱਖੜੀਆਂ ਦੀ ਭਾਰੀ ਮੰਗ, ਪਤੰਗਾਂ ਤੋਂ ਬਾਅਦ ਬਜ਼ਾਰਾਂ 'ਚ ਰੱਖੜੀਆਂ ਦੀ ਧੂਮ

Sidhu Moose Wala Rakhis: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕ੍ਰੇਜ਼ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਸਿੱਧੂ ਨੂੰ ਨਫਰਤ ਕਰਨ ਵਾਲੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚੋਂ ਮਰਹੂਮ ਗਾਇਕ ਦੀਆਂ ਯਾਦਾਂ ਨੂੰ ਨਹੀਂ ਮਿਟਾ ਸਕੇ। ਖਾਸ ਗੱਲ਼ ਤਾਂ ਇਹ ਹੈ ਕਿ ਸਿੱਧੂ ਨਾਲ ਜੁੜੇ ਵੀਡੀਓ ਅਤੇ ਤਸਵੀਰਾਂ ਅਕਸਰ ਸੋਸ਼ਲ ਮੀਡੀਆ ਉੱਪਰ ਵਾਇਰਲ ਹੁੰਦੀਆਂ ਰਹਿਦੀਂ ਹਨ। ਜੋ ਕਲਾਕਾਰ ਦੀਆਂ ਯਾਦਾਂ ਨੂੰ ਫੈਨਜ਼ ਦੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਰੱਖਦੀਆਂ ਹਨ। ਦੱਸ ਦੇਈਏ ਕਿ ਪਤੰਗਾਂ ਤੋਂ ਬਾਅਦ ਹੁਣ ਬਜ਼ਾਰਾ ਵਿੱਚ ਸਿੱਧੂ ਦੀ ਫੋਟੋ ਵਾਲੀਆਂ ਰੱਖੜੀਆਂ ਦਾ ਕ੍ਰੇਜ਼ ਵੱਧ ਗਿਆ ਹੈ। 

Read More: Sidhu Moose Wala: ਸਿੱਧੂ ਮੂਸੇਵਾਲਾ ਦੀ ਫ਼ੋਟੋ ਵਾਲੀਆਂ ਰੱਖੜੀਆਂ ਦੀ ਭਾਰੀ ਮੰਗ, ਪਤੰਗਾਂ ਤੋਂ ਬਾਅਦ ਬਜ਼ਾਰਾਂ 'ਚ ਰੱਖੜੀਆਂ ਦੀ ਧੂਮ

Entertainment News Live Today: Bollywood Kissa: ਅਕਸ਼ੈ ਕੁਮਾਰ ਦੀ ਇਸ ਹਰਕਤ ਕਾਰਨ ਪਤਨੀ ਟਵਿੰਕਲ ਖੰਨਾ ਹੋਈ ਗ੍ਰਿਫਤਾਰ, ਅਦਾਕਾਰਾ ਦਾ ਖੁਲਾਸਾ ਚੱਲ ਰਿਹਾ ਕੇਸ

ਅਦਾਕਾਰ ਅਕਸ਼ੈ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਟਵਿੰਕਲ ਖੰਨਾ ਬੀ-ਟਾਊਨ ਵਿੱਚ ਪ੍ਰਸ਼ੰਸਕਾਂ ਦੀ ਪਸੰਦੀਦਾ ਜੋੜੀ ਹੈ। ਪਰ ਅੱਜ ਅਸੀਂ ਤੁਹਾਨੂੰ ਉਸਦਾ ਉਹ ਕਿੱਸਾ ਦੱਸ ਰਹੇ ਹਾਂ, ਜਿਸ ਨੂੰ ਸੁਣ ਕੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ। ਅਕਸ਼ੈ ਕੁਮਾਰ ਇਨ੍ਹੀਂ ਦਿਨੀਂ ਫਿਲਮ 'OMG 2' ਨੂੰ ਲੈ ਕੇ ਚਰਚਾ 'ਚ ਹਨ। ਜੋ ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਪਰ ਇਸ ਰਿਪੋਰਟ ਵਿੱਚ ਅਸੀਂ ਤੁਹਾਨੂੰ ਅਦਾਕਾਰ ਅਤੇ ਉਨ੍ਹਾਂ ਦੀ ਪਤਨੀ ਟਵਿੰਕਲ ਖੰਨਾ ਨਾਲ ਜੁੜੀ ਇੱਕ ਹੈਰਾਨੀਜਨਕ ਕਹਾਣੀ ਦੱਸ ਰਹੇ ਹਾਂ।

Read More: Bollywood Kissa: ਅਕਸ਼ੈ ਕੁਮਾਰ ਦੀ ਇਸ ਹਰਕਤ ਕਾਰਨ ਪਤਨੀ ਟਵਿੰਕਲ ਖੰਨਾ ਹੋਈ ਗ੍ਰਿਫਤਾਰ, ਅਦਾਕਾਰਾ ਦਾ ਖੁਲਾਸਾ ਚੱਲ ਰਿਹਾ ਕੇਸ

National Film Awards: ਸਰਦਾਰ ਊਧਮ ਸਿੰਘ ਅਤੇ RRR ਦਾ 69ਵੇਂ ਨੈਸ਼ਨਲ ਫਿਲਮ ਅਵਾਰਡ 'ਚ ਧਮਾਕਾ, ਜਾਣੋ ਹੋਰ ਵੀ ਖਾਸ ਅਪਡੇਟਸ

National Film Awards 2023: ਨੈਸ਼ਨਲ ਫਿਲਮ ਅਵਾਰਡ ਦੇ ਜੇਤੂਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪ੍ਰੈੱਸ ਕਾਨਫਰੰਸ ਕਰਦੇ ਹੋਏ ਪੀ.ਆਈ.ਬੀ ਨੇ ਬੇਸਟ ਅਦਾਕਾਰ, ਬੇਸਟ ਅਭਿਨੇਤਰੀ, ਬੇਸਟ ਫਿਲਮ ਅਵਾਰਡ ਸਮੇਤ ਕਈ ਸ਼੍ਰੇਣੀਆਂ ਦੇ ਜੇਤੂਆਂ ਦੀ ਸੂਚੀ ਜਾਰੀ ਕੀਤੀ। ਜਿਊਰੀ ਦੇ ਫੈਸਲੇ ਮੁਤਾਬਕ ਬੇਸਟ ਐਕਟਰ ਦਾ ਐਵਾਰਡ ਫਿਲਮ ਪੁਸ਼ਪਾ: ਦ ਰਾਈਜ਼ ਲਈ ਅੱਲੂ ਅਰਜੁਨ ਨੂੰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਸ ਉੱਪਰ ਅੱਲੂ ਅਰਜੁਨ ਦਾ ਰਿਐਕਸ਼ਨ ਸਾਹਮਣੇ ਆਇਆ ਹੈ। ਐਕਸ ਟਵਿੱਟਰ ਹੈਂਡਲ ਉੱਪਰ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਜਸ਼ਨ ਮਨਾਉਂਦੇ ਨਜ਼ਰ ਆ ਰਹੇ ਹਨ। ਤੁਸੀ ਵੀ ਵੇਖੋ ਇਹ ਵੀਡੀਓ...

Read More: National Film Awards: ਸਰਦਾਰ ਊਧਮ ਸਿੰਘ ਅਤੇ RRR ਦਾ 69ਵੇਂ ਨੈਸ਼ਨਲ ਫਿਲਮ ਅਵਾਰਡ 'ਚ ਧਮਾਕਾ, ਜਾਣੋ ਹੋਰ ਵੀ ਖਾਸ ਅਪਡੇਟਸ

Entertainment News Live: Gurnam Bhullar: ਗੁਰਨਾਮ ਭੁੱਲਰ- ਤਾਨੀਆ ਦਾ ਫਿਰ ਦੇਖਣ ਨੂੰ ਮਿਲੇਗਾ ਰੋਮਾਂਸ, ਫ਼ਿਲਮ "ਲੇਖ" ਦੇ ਦੂਜੇ ਭਾਗ ਦਾ ਹੋਇਆ ਐਲਾਨ

Gurnam Bhullar- Tania Lekh 2 Announcement: ਪੰਜਾਬੀ ਅਦਾਕਾਰ ਅਤੇ ਗਾਇਕ ਗੁਰਨਾਮ ਭੁੱਲਰ ਨਾਲ ਤਾਨੀਆ ਦੀ ਜੋੜੀ ਨੂੰ ਫਿਲਮ ਲੇਖ ਵਿੱਚ ਬੇਹੱਦ ਪਸੰਦ ਕੀਤਾ ਗਿਆ। ਇਸ ਰੋਮਾਂਟਿਕ ਡ੍ਰਾਮਾ ਫਿਲਮ ਨੇ ਪ੍ਰਸ਼ੰਸਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਵਿਚਾਲੇ ਗੁਰਨਾਮ ਅਤੇ ਤਾਨੀਆ ਦੇ ਪ੍ਰਸ਼ੰਸਕਾਂ ਲਈ ਅਸੀ ਵੱਡੀ ਖਬਰ ਲੈ ਕੇ ਆਏ ਹਾਂ। ਦੱਸ ਦੇਈਏ ਕਿ ਬਹੁਤ ਜਲਦ ਫੈਨਜ਼ ਨੂੰ ਫਿਲਮ ਲੇਖ ਦਾ ਦੂਜਾ ਭਾਗ ਯਾਨਿ ਲੇਖ 2 ਦੇਖਣ ਨੂੰ ਮਿਲੇਗੀ। ਇਸਦਾ ਐਲਾਨ ਖੁਦ ਫਿਲਮ ਦੀ ਸਟਾਰ ਕਾਸਟ ਵੱਲੋਂ ਕੀਤਾ ਗਿਆ ਹੈ। 

Read More: Gurnam Bhullar: ਗੁਰਨਾਮ ਭੁੱਲਰ- ਤਾਨੀਆ ਦਾ ਫਿਰ ਦੇਖਣ ਨੂੰ ਮਿਲੇਗਾ ਰੋਮਾਂਸ, ਫ਼ਿਲਮ "ਲੇਖ" ਦੇ ਦੂਜੇ ਭਾਗ ਦਾ ਹੋਇਆ ਐਲਾਨ

Entertainment News Live Today: Neeru Bajwa: ਨੀਰੂ ਬਾਜਵਾ ਦੀ ਫਿਲਮ 'ਬੂਹੇ ਬਾਰੀਆਂ' ਦਾ ਗਾਣਾ 'ਮੁਟਿਆਰਾਂ' ਹੋਇਆ ਰਿਲੀਜ਼, ਭੈਣ ਰੁਬੀਨਾ ਨਾਲ ਗਿੱਦਾ ਪਾਉਂਦੀ ਨਜ਼ਰ ਨੀਰੂ

Buhe Baariyan Mutiyaran Song Out Now: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਇੰਨੀਂ ਦਿਨੀਂ ਖੂਬ ਚਰਚਾ 'ਚ ਬਣੀ ਹੋਈ ਹੈ। ਦਰਅਸਲ, ਅਦਾਕਾਰਾ ਦੀ ਫਿਲਮ 'ਬੂਹੇ ਬਾਰੀਆਂ' 15 ਸਤੰਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਤੋਂ ਪਹਿਲਾਂ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਸੀ, ਜਿਸ ਨੂੰ ਕਾਫੀ ਪਿਆਰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਹੁਣ ਫਿਲਮ ਦਾ ਗਾਣਾ ਵੀ ਰਿਲੀਜ਼ ਹੋ ਗਿਆ ਹੈ। 

Read More: Neeru Bajwa: ਨੀਰੂ ਬਾਜਵਾ ਦੀ ਫਿਲਮ 'ਬੂਹੇ ਬਾਰੀਆਂ' ਦਾ ਗਾਣਾ 'ਮੁਟਿਆਰਾਂ' ਹੋਇਆ ਰਿਲੀਜ਼, ਭੈਣ ਰੁਬੀਨਾ ਨਾਲ ਗਿੱਦਾ ਪਾਉਂਦੀ ਨਜ਼ਰ ਨੀਰੂ

Entertainment News Live: Seema Deo Death: ਸੀਮਾ ਦੇਵ ਦਾ ਹੋਇਆ ਦੇਹਾਂਤ, 81 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ

Seema Deo Passed Away: ਹਿੰਦੀ ਸਿਨੇਮਾ ਜਗਤ ਤੋਂ ਇਸ ਸਮੇਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਮਸ਼ਹੂਰ ਮਰਾਠੀ ਅਦਾਕਾਰਾ ਸੀਮਾ ਦੇਵ ਦਾ ਦੇਹਾਂਤ ਹੋ ਗਿਆ ਹੈ। ਅਦਾਕਾਰਾ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੀ ਸੀ। ਅਜਿਹੇ 'ਚ 81 ਸਾਲ ਦੀ ਉਮਰ 'ਚ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਸੀਮਾ ਦੀ ਮੌਤ ਨਾਲ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ। ਦੱਸ ਦੇਈਏ ਕਿ ਅਦਾਕਾਰਾ ਦੀ ਮੌਤ ਉੱਪਰ ਕਈ ਮਸ਼ਹੂਰ ਹਸਤੀਆਂ ਨੇ ਸੋਗ ਜਤਾਇਆ ਹੈ। 

Read More: Seema Deo Death: ਸੀਮਾ ਦੇਵ ਦਾ ਹੋਇਆ ਦੇਹਾਂਤ, 81 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ  

Entertainment News Live Today: Chandrayaan 3: ਚੰਦਰਯਾਨ 3 ਦੀ ਲੈਂਡਿੰਗ 'ਤੇ ਖੁਸ਼ ਹੋਏ ਪੰਜਾਬੀ ਕਲਾਕਾਰ, ਸੋਸ਼ਲ ਮੀਡੀਆ 'ਤੇ ਪੋਸਟਾਂ ਸ਼ੇਅਰ ਕਰ ਬੋਲੇ- 'ਸਾਨੂੰ ਮਾਣ ਭਾਰਤੀ ਹੋਣ 'ਤੇ'

Punjabi Celebs Congratulates ISRO: ਬੁੱਧਵਾਰ ਨੂੰ ਭਾਰਤ ਨੇ ਇਤਿਹਾਸ ਰਚ ਦਿੱਤਾ। 'ਚੰਦਰਯਾਨ 3' ਨੇ ਸਫਲਤਾਪੂਰਵਕ ਚੰਦਰਮਾ ਦੀ ਜ਼ਮੀਨ 'ਤੇ ਸੌਫਟ ਲੈਂਡਿੰਗ ਕੀਤੀ। ਅਜਿਹੇ 'ਚ ਹਰ ਕੋਈ ਸੋਸ਼ਲ ਮੀਡੀਆ 'ਤੇ ਆਪਣੀ ਖੁਸ਼ੀ ਜ਼ਾਹਰ ਕਰ ਰਿਹਾ ਹੈ। ਹੁਣ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨੇ ਵੀ ਇਸ 'ਤੇ ਖੁਸ਼ੀ ਜ਼ਾਹਰ ਕੀਤੀ ਹੈ। ਸਰਗੁਣ ਮਹਿਤਾ ਤੋਂ ਨਿਮਰਤ ਖਹਿਰਾ ਨੇ ਸੋਸ਼ਲ ਮੀਡੀਆ 'ਤੇ ਪੋਸਟਾਂ ਸ਼ੇਅਰ ਇਸਰੋ ਨੂੰ ਵਧਾਈ ਦਿੱਤੀ ਹੈ। 

Read More: Chandrayaan 3: ਚੰਦਰਯਾਨ 3 ਦੀ ਲੈਂਡਿੰਗ 'ਤੇ ਖੁਸ਼ ਹੋਏ ਪੰਜਾਬੀ ਕਲਾਕਾਰ, ਸੋਸ਼ਲ ਮੀਡੀਆ 'ਤੇ ਪੋਸਟਾਂ ਸ਼ੇਅਰ ਕਰ ਬੋਲੇ- 'ਸਾਨੂੰ ਮਾਣ ਭਾਰਤੀ ਹੋਣ 'ਤੇ'

Entertainment News Live: ਸ਼ਾਹਰੁਖ ਖਾਨ ਦੀ 'ਜਵਾਨ' ਦਾ ਪਹਿਲਾ ਰਿਵਿਊ ਆਇਆ ਸਾਹਮਣੇ, ਸੈਂਸਰ ਬੋਰਡ ਦੇ ਮੈਂਬਰ ਬੋਲੇ- 'ਦਿਲ ਜਿੱਤ ਲਵੇਗੀ ਫਿਲਮ'

ਸ਼ਾਹਰੁਖ ਖਾਨ ਦੀ ਫਿਲਮ 'ਜਵਾਨ ਜਲਦ ਹੀ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ। ਫੈਨਜ਼ ਸ਼ਾਹਰੁਖ ਖਾਨ ਦੀ 'ਜਵਾਨ' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ਨੇ ਰਿਲੀਜ਼ ਤੋਂ ਪਹਿਲਾਂ ਹੀ ਕਈ ਰਿਕਾਰਡ ਤੋੜਨੇ ਸ਼ੁਰੂ ਕਰ ਦਿੱਤੇ ਹਨ। 'ਜਵਾਨ' ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਗਈ ਹੈ ਅਤੇ ਹੁਣ ਤੱਕ ਕਰੋੜਾਂ ਦੀਆਂ ਟਿਕਟਾਂ ਵਿਕ ਚੁੱਕੀਆਂ ਹਨ। ਇਸ ਦੌਰਾਨ ਫਿਲਮ ਦਾ ਪਹਿਲਾ ਰਿਵਿਊ ਸਾਹਮਣੇ ਆਇਆ ਹੈ ਜੋ ਕਾਫੀ ਸਕਾਰਾਤਮਕ ਹੈ।  


Shah Rukh Khan: ਸ਼ਾਹਰੁਖ ਖਾਨ ਦੀ 'ਜਵਾਨ' ਦਾ ਪਹਿਲਾ ਰਿਵਿਊ ਆਇਆ ਸਾਹਮਣੇ, ਸੈਂਸਰ ਬੋਰਡ ਦੇ ਮੈਂਬਰ ਬੋਲੇ- 'ਦਿਲ ਜਿੱਤ ਲਵੇਗੀ ਫਿਲਮ'

Entertainment News Live Today: ਦੁਨੀਆ ਭਰ 'ਚ ਸੰਨੀ ਦਿਓਲ ਦੀ 'ਗਦਰ 2' ਨੇ ਮਚਾਇਆ ਗਦਰ, 500 ਕਰੋੜ ਦੇ ਪਾਰ ਪਹੁੰਚਿਆ ਕਲੈਕਸ਼ਨ

ਸੰਨੀ ਦਿਓਲ ਦੀ ਫਿਲਮ 'ਗਦਰ 2' ਸਿਰਫ ਭਾਰਤ 'ਚ ਹੀ ਨਹੀਂ, ਬਲਕਿ ਪੂਰੀ ਦੁਨੀਆ 'ਚ ਧਮਾਲਾਂ ਪਾ ਰਹੀ ਹੈ। ਹਰ ਕੋਈ ਇਸ ਫਿਲਮ ਨੂੰ ਦੇਖਣ ਦੀ ਯੋਜਨਾ ਬਣਾ ਰਿਹਾ ਹੈ। ਤਾਰਾ ਸਿੰਘ ਨੂੰ ਪੂਰੀ ਦੁਨੀਆ 'ਚ ਪਸੰਦ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੀ ਹਰ ਪਾਸੇ ਚਰਚਾ ਹੈ। ਤਾਰਾ ਸਿੰਘ ਅਤੇ ਸਕੀਨਾ ਦੀ ਕਹਾਣੀ ਨੇ ਦੁਨੀਆ ਭਰ ਵਿੱਚ ਕਰੋੜਾਂ ਦਾ ਕਾਰੋਬਾਰ ਕੀਤਾ ਹੈ। 'ਗਦਰ 2' ਦਾ ਦੁਨੀਆ ਭਰ ਦਾ ਕਲੈਕਸ਼ਨ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਇਹ ਫਿਲਮ 500 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਗਈ ਹੈ।


'ਗਦਰ 2' ਨੂੰ ਰਿਲੀਜ਼ ਹੋਏ ਦੋ ਹਫ਼ਤਿਆਂ ਤੋਂ ਵੱਧ ਸਮਾਂ ਹੋ ਗਿਆ ਹੈ। ਫਿਲਮ ਆਪਣੀ ਰਿਲੀਜ਼ ਦੇ ਤਿੰਨ ਹਫਤੇ ਪੂਰੇ ਕਰਨ ਵਾਲੀ ਹੈ ਅਤੇ ਹੁਣ ਤੱਕ ਇਸ ਨੇ ਬਾਕਸ ਆਫਿਸ 'ਤੇ ਆਪਣੀ ਪਕੜ ਬਣਾਈ ਹੋਈ ਹੈ। ਅੱਜ ਅਸੀਂ ਤੁਹਾਨੂੰ ਫਿਲਮ ਦੇ ਵਰਲਡਵਾਈਡ ਕਲੈਕਸ਼ਨ ਬਾਰੇ ਦੱਸਦੇ ਹਾਂ।


500 ਕਰੋੜ ਦੇ ਕਲੱਬ 'ਚ ਸ਼ਾਮਲ ਹੋਈ 'ਗਦਰ 2' 
ਬਾਲੀਵੁੱਡ ਹੰਗਾਮਾ ਦੀ ਰਿਪੋਰਟ ਮੁਤਾਬਕ ਗਦਰ 2 ਨੇ ਦੁਨੀਆ ਭਰ 'ਚ 500 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਫਿਲਮ ਨੇ 525.14 ਕਰੋੜ ਦਾ ਕਾਰੋਬਾਰ ਕੀਤਾ ਹੈ। ਇਹ ਕਲੈਕਸ਼ਨ ਜਲਦੀ ਹੀ 600 ਕਰੋੜ ਵੀ ਹੋ ਸਕਦਾ ਹੈ।









'ਗਦਰ 2' ਨੂੰ ਰਿਲੀਜ਼ ਹੋਏ 13 ਦਿਨ ਹੋ ਚੁੱਕੇ ਹਨ। 'ਗਦਰ 2' ਨੇ 13 ਦਿਨਾਂ 'ਚ ਭਾਰਤ 'ਚ 411.10 ਕਰੋੜ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਹੀ 'ਗਦਰ 2' ਦਾ ਟੀਚਾ 500 ਕਰੋੜ ਹੈ, ਜਿਸ ਨੂੰ ਵੀਕੈਂਡ ਤੱਕ ਪੂਰਾ ਕੀਤਾ ਜਾ ਸਕਦਾ ਹੈ। ਹਾਲਾਂਕਿ, ਹੁਣ ਭਾਰਤ ਵਿੱਚ ਗਦਰ 2 ਦੀ ਰਫ਼ਤਾਰ ਥੋੜ੍ਹੀ ਹੌਲੀ ਹੋ ਗਈ ਹੈ।


'ਗਦਰ 2' ਦੀ ਗੱਲ ਕਰੀਏ ਤਾਂ ਇਹ 2001 ਦੀ ਫਿਲਮ ਦਾ ਸੀਕਵਲ ਹੈ। ਇਸ ਦੇ ਸੀਕਵਲ 'ਚ ਸਿਰਫ ਗਦਰ ਦੀ ਸਟਾਰਕਾਸਟ ਨਜ਼ਰ ਆਈ ਹੈ। ਸੰਨੀ ਦਿਓਲ, ਅਮੀਸ਼ਾ ਪਟੇਲ ਅਤੇ ਉਤਕਰਸ਼ ਸ਼ਰਮਾ ਮੁੱਖ ਭੂਮਿਕਾਵਾਂ 'ਚ ਨਜ਼ਰ ਆ ਚੁੱਕੇ ਹਨ। ਇਸ ਦੇ ਨਾਲ ਹੀ ਫਿਲਮ 'ਚ ਮਨੀਸ਼ ਵਾਧਵਾ ਨੇ ਵਿਲਨ ਦੀ ਭੂਮਿਕਾ ਨਿਭਾਈ ਹੈ। ਫਿਲਮ ਦਾ ਨਿਰਦੇਸ਼ਨ ਅਨਿਲ ਸ਼ਰਮਾ ਨੇ ਕੀਤਾ ਹੈ। 'ਗਦਰ 2' ਦੀ ਸਫਲਤਾ ਤੋਂ ਬਾਅਦ ਹੁਣ 'ਗਦਰ 3' ਦੀਆਂ ਖਬਰਾਂ ਆ ਰਹੀਆਂ ਹਨ। ਹਾਲਾਂਕਿ ਸੰਨੀ ਦਿਓਲ ਨੇ ਇਸ ਖਬਰ ਦਾ ਖੰਡਨ ਕੀਤਾ ਹੈ।

Entertainment News Live: ਪ੍ਰਕਾਸ਼ ਰਾਜ ਨੇ ਇਸ ਤਰ੍ਹਾਂ ਦਿੱਤੀ 'ਚੰਦਰਯਾਨ 3' ਦੀ ਲੈਂਡਿੰਗ 'ਤੇ ISRO ਨੂੰ ਵਧਾਈ, ਪਹਿਲਾਂ ਉਡਾਇਆ ਸੀ ਮਜ਼ਾਕ

Prakash Raj Congratulate ISRO: ਹਰ ਕੋਈ 'ਚੰਦਰਯਾਨ 3' ਦੇ ਚੰਦਰਮਾ 'ਤੇ ਉਤਰਨ ਦਾ ਜਸ਼ਨ ਮਨਾ ਰਿਹਾ ਹੈ। ਆਮ ਆਦਮੀ ਤੋਂ ਲੈ ਕੇ ਮਸ਼ਹੂਰ ਹਸਤੀਆਂ ਤੱਕ ਇਸ ਇਤਿਹਾਸਕ ਪਲ 'ਤੇ ਇਸਰੋ ਨੂੰ ਵਧਾਈ ਦੇ ਰਹੇ ਹਨ। ਇਸ ਦੇ ਨਾਲ ਹੀ ਦੱਖਣੀ ਅਭਿਨੇਤਾ ਪ੍ਰਕਾਸ਼ ਰਾਜ ਨੇ ਵੀ 'ਚੰਦਰਯਾਨ 3' ਦੀ ਸਫਲਤਾ ਲਈ ਇਸਰੋ ਨੂੰ ਵਧਾਈ ਦਿੱਤੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪ੍ਰਕਾਸ਼ ਰਾਜ ਨੇ ਚੰਦਰਮਾ ਮਿਸ਼ਨ ਦਾ ਮਜ਼ਾਕ ਉਡਾਇਆ ਸੀ। 


ਪ੍ਰਕਾਸ਼ ਰਾਜ ਨੇ ਆਪਣੇ ਐਕਸ (ਟਵਿੱਟਰ) ਅਕਾਊਂਟ 'ਤੇ ਲਿਖਿਆ- 'ਭਾਰਤ ਅਤੇ ਲੋਕਾਂ ਲਈ ਮਾਣ ਵਾਲਾ ਪਲ... ਧੰਨਵਾਦ #ISRO #Chandrayaan3 #VikramLander ਅਤੇ ਹਰ ਕਿਸੇ ਦਾ ਜਿਸ ਨੇ ਅਜਿਹਾ ਕਰਨ ਲਈ ਯੋਗਦਾਨ ਪਾਇਆ .. ਇਹ ਸਾਨੂੰ ਸਾਡੇ ਬ੍ਰਹਿਮੰਡ ਦੇ ਰਾਜ਼ ਬਾਰੇ ਮਾਰਗਦਰਸ਼ਨ ਕਰ ਸਕਦਾ ਹੈ। ਜਾਂਚ ਕਰਨ ਅਤੇ ਜਸ਼ਨ ਮਨਾਉਣ ਲਈ... #JustAsking'


ਪਹਿਲਾਂ ਚੰਦਰਮਾ ਮਿਸ਼ਨ ਦਾ ਉਡਾਇਆ ਮਜ਼ਾਕ
ਇਸ ਤੋਂ ਪਹਿਲਾਂ ਪ੍ਰਕਾਸ਼ ਰਾਜ 'ਤੇ ਚੰਦਰਮਾ ਮਿਸ਼ਨ ਦਾ ਮਜ਼ਾਕ ਉਡਾਉਣ ਦਾ ਦੋਸ਼ ਲੱਗਾ ਸੀ। ਦਰਅਸਲ ਐਕਟਰ ਨੇ ਐਕਸ (ਟਵਿਟਰ) 'ਤੇ ਚਾਹ ਵੇਚਣ ਵਾਲੇ ਦਾ ਕਾਰਟੂਨ ਸ਼ੇਅਰ ਕੀਤਾ ਸੀ। ਉਨ੍ਹਾਂ ਨੇ ਤਸਵੀਰ ਦੇ ਨਾਲ ਲਿਖਿਆ- 'ਚੰਨ ਤੋਂ ਆਉਣ ਵਾਲੀ ਪਹਿਲੀ ਤਸਵੀਰ... #justasking। ਉਨ੍ਹਾਂ ਦੀ ਇਸ ਪੋਸਟ 'ਤੇ ਲੋਕਾਂ ਨੇ ਉਨ੍ਹਾਂ 'ਤੇ ਸਫਲਤਾ ਵਿਰੋਧੀ ਅਤੇ ਵਿਗਿਆਨ ਵਿਰੋਧੀ ਹੋਣ ਦਾ ਦੋਸ਼ ਵੀ ਲਗਾਇਆ ਸੀ।


'ਨਫ਼ਰਤ ਸਿਰਫ਼ ਨਫ਼ਰਤ ਨੂੰ ਦੇਖਦੀ ਹੈ'
ਸੋਸ਼ਲ ਮੀਡੀਆ 'ਤੇ ਟ੍ਰੋਲ ਹੋਣ ਤੋਂ ਬਾਅਦ ਪ੍ਰਕਾਸ਼ ਰਾਜ ਨੇ ਵੀ ਆਪਣੀ ਪੋਸਟ 'ਤੇ ਸਪੱਸ਼ਟੀਕਰਨ ਦਿੱਤਾ ਸੀ। ਉਸ ਨੇ ਲਿਖਿਆ ਸੀ- 'ਨਫ਼ਰਤ ਨਫ਼ਰਤ ਨੂੰ ਹੀ ਵੇਖਦੀ ਹੈ... ਮੈਂ ਆਰਮਸਟ੍ਰਾਂਗ ਟਾਈਮਜ਼ ਦੇ ਇੱਕ ਮਜ਼ਾਕ ਦਾ ਜ਼ਿਕਰ ਕਰ ਰਿਹਾ ਸੀ... ਸਾਡੇ ਕੇਰਲ ਚਾਏਵਾਲਾ ਦਾ ਜਸ਼ਨ ਮਨਾ ਰਿਹਾ ਸੀ... ਟ੍ਰੋਲਾਂ ਨੇ ਕਿਹੜਾ ਚਾਅ ਵਾਲਾ ਦੇਖਿਆ? ਜੇ ਤੁਸੀਂ ਮਜ਼ਾਕ ਨਹੀਂ ਸਮਝਦੇ ਤਾਂ ਇਹ ਗਲਤੀ ਤੁਹਾਡੀ ਹੈ #JustAsking...'

Entertainment News Live Today: 'ਗਦਰ 2' ਦੀ ਤੂਫਾਨੀ ਰਫਤਾਰ 'ਚ ਗਿਰਾਵਟ, 'OMG 2' ਦੀ ਕਮਾਈ ਵੀ ਘਟੀ, ਜਾਣੋ 13ਵੇਂ ਦਿਨ ਦੋਵੇਂ ਫਿਲਮਾਂ ਦੇ ਕਲੈਕਸ਼ਨ

ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਸਟਾਰਰ ਪੀਰੀਅਡ ਐਕਸ਼ਨ ਡਰਾਮਾ 'ਗਦਰ 2' ਅਤੇ ਅਕਸ਼ੈ ਕੁਮਾਰ, ਪੰਕਜ ਤ੍ਰਿਪਾਠੀ ਅਤੇ ਯਾਮੀ ਗੌਤਮ ਦੀ ਕਾਮੇਡੀ-ਡਰਾਮਾ ਫਿਲਮ 'OMG 2' ਪਹਿਲੇ ਦਿਨ ਤੋਂ ਹੀ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰ ਰਹੀਆਂ ਹਨ। 11 ਅਗਸਤ ਨੂੰ ਰਿਲੀਜ਼ ਹੋਈਆਂ ਇਹ ਦੋਵੇਂ ਫਿਲਮਾਂ ਲਗਾਤਾਰ ਆਪਣੀ ਕਮਾਈ ਵਿੱਚ ਕਰੋੜਾਂ ਦਾ ਵਾਧਾ ਕਰ ਰਹੀਆਂ ਹਨ। ਹਾਲਾਂਕਿ ਸੰਨੀ ਦਿਓਲ ਦੀ ਫਿਲਮ 'ਗਦਰ 2' ਕਮਾਈ ਦੇ ਮਾਮਲੇ 'ਚ 'OMG 2' ਤੋਂ ਕਾਫੀ ਅੱਗੇ ਹੈ। ਇਸ ਦੇ ਨਾਲ ਹੀ, ਵੱਡੀ ਟੱਕਰ ਦੇ ਬਾਵਜੂਦ, ਦੋਵੇਂ ਫਿਲਮਾਂ ਰਿਕਾਰਡ ਬਣਾ ਰਹੀਆਂ ਹਨ ਅਤੇ ਟਿਕਟ ਖਿੜਕੀ 'ਤੇ ਮਜ਼ਬੂਤ ​​ਬਣੀਆਂ ਹੋਈਆਂ ਹਨ। ਪਰ ਹੁਣ ਇਨ੍ਹਾਂ ਦੋਵਾਂ ਫ਼ਿਲਮਾਂ ਦੀ ਕਮਾਈ ਦੀ ਰਫ਼ਤਾਰ ਘਟ ਰਹੀ ਹੈ। ਆਓ ਜਾਣਦੇ ਹਾਂ 'ਗਦਰ 2' ਅਤੇ 'OMG 2' ਨੇ ਰਿਲੀਜ਼ ਦੇ 13ਵੇਂ ਦਿਨ ਕਿੰਨਾ ਕਲੈਕਸ਼ਨ ਕੀਤਾ ਹੈ?  


'ਗਦਰ 2' ਨੇ ਰਿਲੀਜ਼ ਦੇ 13ਵੇਂ ਦਿਨ ਕਿੰਨੇ ਕਰੋੜ ਕਮਾਏ?
'ਗਦਰ 2' ਨੇ ਰਿਲੀਜ਼ ਦੇ 12 ਦਿਨਾਂ ਬਾਅਦ ਹੀ ਬਾਕਸ ਆਫਿਸ 'ਤੇ 400 ਕਰੋੜ ਰੁਪਏ ਦਾ ਅੰਕੜਾ ਪਾਰ ਕਰਕੇ ਇਤਿਹਾਸ ਰਚ ਦਿੱਤਾ ਹੈ। ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਸਟਾਰਰ ਇਸ ਫਿਲਮ ਦੇ ਕਈ ਰਿਕਾਰਡ ਤੋੜਨ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ ਅਤੇ ਇਹ ਅਜੇ ਵੀ ਬਾਕਸ ਆਫਿਸ 'ਤੇ ਦਬਦਬਾ ਬਣਾ ਰਹੀ ਹੈ। ਫਿਲਮ ਨੂੰ ਪਹਿਲੇ ਦਿਨ ਤੋਂ ਹੀ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ, ਜਿਸ ਕਾਰਨ ਇਹ ਬਲਾਕਬਸਟਰ ਬਣੀ ਹੈ। 'ਓਐਮਜੀ 2' ਅਤੇ 'ਜੇਲਰ' ਦੇ ਨਾਲ ਰਿਲੀਜ਼ ਹੋਣ ਦੇ ਬਾਵਜੂਦ, 'ਗਦਰ 2' ਇਹਨਾਂ ਦੋ ਸਿਖਰ-ਦਰਜਾ ਵਾਲੀਆਂ ਫਿਲਮਾਂ ਨੂੰ ਪਛਾੜਨ ਵਿੱਚ ਕਾਮਯਾਬ ਰਹੀ ਅਤੇ ਸੰਨੀ ਦਿਓਲ ਦੀ ਇਤਿਹਾਸ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ। ਇਸ ਦੇ ਨਾਲ ਹੀ ਫਿਲਮ ਦੀ ਰਿਲੀਜ਼ ਦੇ 13ਵੇਂ ਦਿਨ ਦੇ ਸ਼ੁਰੂਆਤੀ ਅੰਕੜੇ ਵੀ ਆ ਗਏ ਹਨ।


ਰਿਪੋਰਟ ਦੇ ਅਨੁਸਾਰ, 'ਗਦਰ 2' ਨੇ ਆਪਣੀ ਰਿਲੀਜ਼ ਦੇ 13ਵੇਂ ਦਿਨ 10.40 ਕਰੋੜ ਰੁਪਏ ਦੀ ਕਮਾਈ ਕੀਤੀ ਹੈ।


ਇਸ ਨਾਲ 'ਗਦਰ 2' ਦੀ 13 ਦਿਨਾਂ ਦੀ ਕੁੱਲ ਕਮਾਈ ਹੁਣ 411.10 ਕਰੋੜ ਰੁਪਏ ਹੋ ਗਈ ਹੈ।


'OMG 2' ਨੇ ਆਪਣੀ ਰਿਲੀਜ਼ ਦੇ 13ਵੇਂ ਦਿਨ ਕਿੰਨੇ ਕਰੋੜ ਕਮਾਏ?
ਅਕਸ਼ੈ ਕੁਮਾਰ ਦੀ 'OMG 2' ਨੂੰ ਪਹਿਲੇ ਦਿਨ ਤੋਂ ਹੀ ਸੰਨੀ ਦਿਓਲ ਦੀ 'ਗਦਰ 2' ਨਾਲ ਟੱਕਰ ਲੈਣੀ ਪਈ ਹੈ। ਸੰਨੀ ਦੀ 'ਗਦਰ 2' ਦੇ ਤੂਫਾਨ ਦੇ ਸਾਹਮਣੇ ਵੀ 'OMG 2' ਨੇ ਬਾਕਸ ਆਫਿਸ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ 100 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ। ਹਾਲਾਂਕਿ ਦੂਜੇ ਹਫਤੇ 'ਚ ਵੀ ਫਿਲਮ ਦੀ ਕਮਾਈ 'ਚ ਜ਼ਬਰਦਸਤ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਇਸ ਦੌਰਾਨ ਫਿਲਮ ਦੀ ਰਿਲੀਜ਼ ਦੇ 13ਵੇਂ ਦਿਨ ਦੇ ਸ਼ੁਰੂਆਤੀ ਅੰਕੜੇ ਵੀ ਆ ਗਏ ਹਨ।


SacNilk ਦੀ ਸ਼ੁਰੂਆਤੀ ਰੁਝਾਨ ਰਿਪੋਰਟ ਦੇ ਅਨੁਸਾਰ, 'OMG 2' ਨੇ ਆਪਣੀ ਰਿਲੀਜ਼ ਦੇ 13ਵੇਂ ਦਿਨ ਯਾਨੀ ਦੂਜੇ ਬੁੱਧਵਾਰ ਨੂੰ 3 ਕਰੋੜ ਦਾ ਕਾਰੋਬਾਰ ਕੀਤਾ ਹੈ।


ਇਸ ਨਾਲ 'OMG 2' ਦੀ 13 ਦਿਨਾਂ ਦੀ ਕੁੱਲ ਕਮਾਈ ਹੁਣ 123.72 ਕਰੋੜ ਰੁਪਏ ਹੋ ਗਈ ਹੈ।


'ਡ੍ਰੀਮ ਗਰਲ 2' ਦੀ ਰਿਲੀਜ਼ ਦਾ ਅਸਰ OMG2-ਗਦਰ 2 ਦੀ ਕਮਾਈ 'ਤੇ ਪਵੇਗਾ
ਕੱਲ੍ਹ ਸ਼ੁੱਕਰਵਾਰ ਨੂੰ ਇੱਕ ਹੋਰ ਹਿੱਟ ਫਿਲਮ 'ਡ੍ਰੀਮ ਗਰਲ' ਦਾ ਸੀਕਵਲ 'ਡ੍ਰੀਮ ਗਰਲ 2' ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਿਹਾ ਹੈ। ਅਜਿਹੇ 'ਚ ਬਾਕਸ ਆਫਿਸ 'ਤੇ ਪਹਿਲਾਂ ਹੀ ਕਮਾਈ ਕਰ ਰਹੀ ਆਯੁਸ਼ਮਾਨ ਖੁਰਾਨਾ ਦੀ ਫਿਲਮ 'ਓਐਮਜੀ 2' ਅਤੇ 'ਗਦਰ 2' ਦੀ ਕਮਾਈ 'ਤੇ ਕੀ ਅਸਰ ਪਵੇਗਾ, ਇਹ ਦੇਖਣ ਵਾਲੀ ਗੱਲ ਹੋਵੇਗੀ। ਇਸ ਸਮੇਂ ਜਿੱਥੇ 'ਗਦਰ 2' 500 ਕਰੋੜ ਦਾ ਟੀਚਾ ਪਾਰ ਕਰਨ ਵੱਲ ਵਧ ਰਹੀ ਹੈ, ਉਥੇ ਹੀ ਅਕਸ਼ੇ ਦੀ ਫਿਲਮ 'ਓਐਮਜੀ 2' ਵੀ 150 ਕਰੋੜ ਦੇ ਕਲੱਬ 'ਚ ਸ਼ਾਮਲ ਹੋਣ ਲਈ ਸੰਘਰਸ਼ ਕਰ ਰਹੀ ਹੈ।

Entertainment News Live: ਮੀਕਾ ਸਿੰਘ ਦੀ ਫਿਰ ਵਿਗੜੀ ਸਿਹਤ, ਲਾਈਵ ਸ਼ੋਅ 'ਚ ਗਲੇ ਤੋਂ ਨਹੀਂ ਨਿਕਲੀ ਆਵਾਜ਼, ਗਾਇਕ ਨੂੰ ਹੋਇਆ 15 ਕਰੋੜ ਦਾ ਨੁਕਸਾਨ

ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਗਾਇਕਾਂ ਵਿੱਚੋਂ ਇੱਕ ਮੀਕਾ ਸਿੰਘ ਨੇ ਹਾਲ ਹੀ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ 15 ਕਰੋੜ ਰੁਪਏ ਦਾ ਭਾਰੀ ਨੁਕਸਾਨ ਹੋਇਆ ਹੈ। ਕੁਝ ਦਿਨ ਪਹਿਲਾਂ ਤੱਕ, ਉਹ ਵਰਲਡ ਟੂਰ 'ਤੇ ਸੀ ਅਤੇ ਲਗਾਤਾਰ ਲਾਈਵ ਸ਼ੋਅਜ਼ ਕਰ ਰਹੇ ਸੀ, ਪਰ ਇਸਦੀ ਕੀਮਤ ਉਨ੍ਹਾਂ ਨੂੰ ਚੁਕਾਉਣੀ ਪਈ ਕਿਉਂਕਿ ਇਸ ਨਾਲ ਉਨ੍ਹਾਂ ਦੀ ਸਿਹਤ 'ਤੇ ਭਾਰੀ ਅਸਰ ਪਿਆ ਸੀ।


ਮੀਕਾ ਸਿੰਘ ਦੀ ਵਿਗੜੀ ਸਿਹਤ
ਮੀਕਾ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਲੰਬੇ ਕਰੀਅਰ ਵਿੱਚ ਇਹ ਪਹਿਲੀ ਵਾਰ ਸੀ, ਜਦੋਂ ਉਨ੍ਹਾਂ ਨੂੰ ਆਪਣੀ ਸਿਹਤ ਦੇ ਕਾਰਨ ਆਪਣੇ ਕੰਸਰਟ ਰੱਦ ਕਰਨੇ ਪਏ। ਮੀਕਾ ਨੇ ਦੱਸਿਆ ਕਿ ਅਮਰੀਕਾ ਤੋਂ ਬਾਅਦ ਉਨ੍ਹਾਂ ਨੇ ਬਾਲੀ, ਮਲੇਸ਼ੀਆ, ਸਿੰਗਾਪੁਰ, ਥਾਈਲੈਂਡ ਅਤੇ ਆਸਟ੍ਰੇਲੀਆ 'ਚ ਸ਼ੋਅ ਕਰਨੇ ਸਨ। ਮੀਕਾ ਨੇ ਦੱਸਿਆ ਕਿ ਉਸ ਨੇ ਅਮਰੀਕਾ 'ਚ ਬੈਕ ਟੂ ਬੈਕ ਸ਼ੋਅ ਕੀਤੇ ਅਤੇ ਇਸ ਦੌਰਾਨ ਉਨ੍ਹਾਂ ਨੂੰ ਆਰਾਮ ਨਹੀਂ ਮਿਲਿਆ, ਜਿਸ ਕਾਰਨ ਉਨ੍ਹਾਂ ਦੀ ਸਿਹਤ ਖਾਸ ਤੌਰ 'ਤੇ ਉਨ੍ਹਾਂ ਦੇ ਗਲੇ 'ਤੇ ਅਸਰ ਪਿਆ।


ਮੀਕਾ ਨੇ ਕਿਹਾ ਕਿ ਉਨ੍ਹਾਂ ਦਾ ਆਖਰੀ ਸ਼ੋਅ ਡਲਾਸ ਵਿੱਚ ਸੀ ਜਿੱਥੇ ਉਨ੍ਹਾਂ ਨੂੰ ਠੰਡ ਲੱਗ ਗਈ ਅਤੇ ਉਨ੍ਹਾਂ ਦਾ ਗਲਾ ਅਤੇ ਆਵਾਜ਼ ਪ੍ਰਭਾਵਿਤ ਹੋਈ। ਜਦੋਂ ਮੀਕਾ ਨੇ ਡਾਕਟਰ ਨਾਲ ਸਲਾਹ ਕੀਤੀ ਤਾਂ ਡਾਕਟਰ ਨੇ ਮੈਨੂੰ ਯਾਤਰਾ ਤੋਂ ਬਚਣ ਲਈ ਕਿਹਾ, ਇਸ ਲਈ ਮੈਂ ਭਾਰਤ ਵੀ ਨਹੀਂ ਆਇਆ।” ਮੀਕਾ ਨੇ ਦੱਸਿਆ ਕਿ ਉਨ੍ਹਾਂ ਦੀ ਪੂਰੀ ਟੀਮ ਨੂੰ ਲਗਭਗ 15 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਕਿਉਂਕਿ ਕਈ ਸ਼ੋਅ ਰੱਦ ਕਰਨੇ ਪਏ ਸਨ।

ਪਿਛੋਕੜ

Entertainment News Today Latest Updates 24 August: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:   


ਮੀਕਾ ਸਿੰਘ ਦੀ ਫਿਰ ਵਿਗੜੀ ਸਿਹਤ, ਲਾਈਵ ਸ਼ੋਅ 'ਚ ਗਲੇ ਤੋਂ ਨਹੀਂ ਨਿਕਲੀ ਆਵਾਜ਼, ਗਾਇਕ ਨੂੰ ਹੋਇਆ 15 ਕਰੋੜ ਦਾ ਨੁਕਸਾਨ


ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਗਾਇਕਾਂ ਵਿੱਚੋਂ ਇੱਕ ਮੀਕਾ ਸਿੰਘ ਨੇ ਹਾਲ ਹੀ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ 15 ਕਰੋੜ ਰੁਪਏ ਦਾ ਭਾਰੀ ਨੁਕਸਾਨ ਹੋਇਆ ਹੈ। ਕੁਝ ਦਿਨ ਪਹਿਲਾਂ ਤੱਕ, ਉਹ ਵਰਲਡ ਟੂਰ 'ਤੇ ਸੀ ਅਤੇ ਲਗਾਤਾਰ ਲਾਈਵ ਸ਼ੋਅਜ਼ ਕਰ ਰਹੇ ਸੀ, ਪਰ ਇਸਦੀ ਕੀਮਤ ਉਨ੍ਹਾਂ ਨੂੰ ਚੁਕਾਉਣੀ ਪਈ ਕਿਉਂਕਿ ਇਸ ਨਾਲ ਉਨ੍ਹਾਂ ਦੀ ਸਿਹਤ 'ਤੇ ਭਾਰੀ ਅਸਰ ਪਿਆ ਸੀ। 


ਮੀਕਾ ਸਿੰਘ ਦੀ ਵਿਗੜੀ ਸਿਹਤ
ਮੀਕਾ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਲੰਬੇ ਕਰੀਅਰ ਵਿੱਚ ਇਹ ਪਹਿਲੀ ਵਾਰ ਸੀ, ਜਦੋਂ ਉਨ੍ਹਾਂ ਨੂੰ ਆਪਣੀ ਸਿਹਤ ਦੇ ਕਾਰਨ ਆਪਣੇ ਕੰਸਰਟ ਰੱਦ ਕਰਨੇ ਪਏ। ਮੀਕਾ ਨੇ ਦੱਸਿਆ ਕਿ ਅਮਰੀਕਾ ਤੋਂ ਬਾਅਦ ਉਨ੍ਹਾਂ ਨੇ ਬਾਲੀ, ਮਲੇਸ਼ੀਆ, ਸਿੰਗਾਪੁਰ, ਥਾਈਲੈਂਡ ਅਤੇ ਆਸਟ੍ਰੇਲੀਆ 'ਚ ਸ਼ੋਅ ਕਰਨੇ ਸਨ। ਮੀਕਾ ਨੇ ਦੱਸਿਆ ਕਿ ਉਸ ਨੇ ਅਮਰੀਕਾ 'ਚ ਬੈਕ ਟੂ ਬੈਕ ਸ਼ੋਅ ਕੀਤੇ ਅਤੇ ਇਸ ਦੌਰਾਨ ਉਨ੍ਹਾਂ ਨੂੰ ਆਰਾਮ ਨਹੀਂ ਮਿਲਿਆ, ਜਿਸ ਕਾਰਨ ਉਨ੍ਹਾਂ ਦੀ ਸਿਹਤ ਖਾਸ ਤੌਰ 'ਤੇ ਉਨ੍ਹਾਂ ਦੇ ਗਲੇ 'ਤੇ ਅਸਰ ਪਿਆ।


ਮੀਕਾ ਨੇ ਕਿਹਾ ਕਿ ਉਨ੍ਹਾਂ ਦਾ ਆਖਰੀ ਸ਼ੋਅ ਡਲਾਸ ਵਿੱਚ ਸੀ ਜਿੱਥੇ ਉਨ੍ਹਾਂ ਨੂੰ ਠੰਡ ਲੱਗ ਗਈ ਅਤੇ ਉਨ੍ਹਾਂ ਦਾ ਗਲਾ ਅਤੇ ਆਵਾਜ਼ ਪ੍ਰਭਾਵਿਤ ਹੋਈ। ਜਦੋਂ ਮੀਕਾ ਨੇ ਡਾਕਟਰ ਨਾਲ ਸਲਾਹ ਕੀਤੀ ਤਾਂ ਡਾਕਟਰ ਨੇ ਮੈਨੂੰ ਯਾਤਰਾ ਤੋਂ ਬਚਣ ਲਈ ਕਿਹਾ, ਇਸ ਲਈ ਮੈਂ ਭਾਰਤ ਵੀ ਨਹੀਂ ਆਇਆ।” ਮੀਕਾ ਨੇ ਦੱਸਿਆ ਕਿ ਉਨ੍ਹਾਂ ਦੀ ਪੂਰੀ ਟੀਮ ਨੂੰ ਲਗਭਗ 15 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਕਿਉਂਕਿ ਕਈ ਸ਼ੋਅ ਰੱਦ ਕਰਨੇ ਪਏ ਸਨ।

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.