(Source: ECI/ABP News)
Gurnam Bhullar: ਗੁਰਨਾਮ ਭੁੱਲਰ- ਤਾਨੀਆ ਦਾ ਫਿਰ ਦੇਖਣ ਨੂੰ ਮਿਲੇਗਾ ਰੋਮਾਂਸ, ਫ਼ਿਲਮ "ਲੇਖ" ਦੇ ਦੂਜੇ ਭਾਗ ਦਾ ਹੋਇਆ ਐਲਾਨ
Gurnam Bhullar- Tania Lekh 2 Announcement: ਪੰਜਾਬੀ ਅਦਾਕਾਰ ਅਤੇ ਗਾਇਕ ਗੁਰਨਾਮ ਭੁੱਲਰ ਨਾਲ ਤਾਨੀਆ ਦੀ ਜੋੜੀ ਨੂੰ ਫਿਲਮ ਲੇਖ ਵਿੱਚ ਬੇਹੱਦ ਪਸੰਦ ਕੀਤਾ ਗਿਆ। ਇਸ ਰੋਮਾਂਟਿਕ ਡ੍ਰਾਮਾ ਫਿਲਮ ਨੇ ਪ੍ਰਸ਼ੰਸਕਾਂ ਦਾ ਖੂਬ ਮਨੋਰੰਜਨ ਕੀਤਾ
![Gurnam Bhullar: ਗੁਰਨਾਮ ਭੁੱਲਰ- ਤਾਨੀਆ ਦਾ ਫਿਰ ਦੇਖਣ ਨੂੰ ਮਿਲੇਗਾ ਰੋਮਾਂਸ, ਫ਼ਿਲਮ Gurnam Bhullar s romance with Tania will be seen the second part of the film Lekh has been announced Gurnam Bhullar: ਗੁਰਨਾਮ ਭੁੱਲਰ- ਤਾਨੀਆ ਦਾ ਫਿਰ ਦੇਖਣ ਨੂੰ ਮਿਲੇਗਾ ਰੋਮਾਂਸ, ਫ਼ਿਲਮ](https://feeds.abplive.com/onecms/images/uploaded-images/2023/08/24/94a4cfe6168404f99e9f59e36ef802261692867492987709_original.jpg?impolicy=abp_cdn&imwidth=1200&height=675)
Gurnam Bhullar- Tania Lekh 2 Announcement: ਪੰਜਾਬੀ ਅਦਾਕਾਰ ਅਤੇ ਗਾਇਕ ਗੁਰਨਾਮ ਭੁੱਲਰ ਨਾਲ ਤਾਨੀਆ ਦੀ ਜੋੜੀ ਨੂੰ ਫਿਲਮ ਲੇਖ ਵਿੱਚ ਬੇਹੱਦ ਪਸੰਦ ਕੀਤਾ ਗਿਆ। ਇਸ ਰੋਮਾਂਟਿਕ ਡ੍ਰਾਮਾ ਫਿਲਮ ਨੇ ਪ੍ਰਸ਼ੰਸਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਵਿਚਾਲੇ ਗੁਰਨਾਮ ਅਤੇ ਤਾਨੀਆ ਦੇ ਪ੍ਰਸ਼ੰਸਕਾਂ ਲਈ ਅਸੀ ਵੱਡੀ ਖਬਰ ਲੈ ਕੇ ਆਏ ਹਾਂ। ਦੱਸ ਦੇਈਏ ਕਿ ਬਹੁਤ ਜਲਦ ਫੈਨਜ਼ ਨੂੰ ਫਿਲਮ ਲੇਖ ਦਾ ਦੂਜਾ ਭਾਗ ਯਾਨਿ ਲੇਖ 2 ਦੇਖਣ ਨੂੰ ਮਿਲੇਗੀ। ਇਸਦਾ ਐਲਾਨ ਖੁਦ ਫਿਲਮ ਦੀ ਸਟਾਰ ਕਾਸਟ ਵੱਲੋਂ ਕੀਤਾ ਗਿਆ ਹੈ।
ਦਰਅਸਲ, ਪੰਜਾਬੀ ਗਾਇਕ ਗੁਰਨਾਮ ਭੁੱਲਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸਾਂਝੀ ਕਰ ਇਸਦਾ ਐਲਾਨ ਕੀਤਾ। ਉਨ੍ਹਾਂ ਪੋਸਟ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ ਲੇਖ 2 ਬਣੇਗੀ, ਵਾਅਦਾ ਰਿਹਾ...ਤੁਸੀ ਵੀ ਵੇਖੋ ਇਹ Punjabi Grooves ਉੱਪਰ ਸਾਂਝੀ ਕੀਤੀ ਗਈ ਇਹ ਪੋਸਟ। ਹਾਲਾਂਕਿ ਇਸ ਰੋਮਾਂਟਿਕ ਡ੍ਰਾਮਾ ਫਿਲਮ ਦਾ ਪ੍ਰਸ਼ੰਸਕ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲਾਂਕਿ ਇਸ ਫਿਲਮ ਬਾਰੇ ਹੋਰ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
View this post on Instagram
ਦੱਸ ਦੇਈਏ ਕਿ ਗੁਰਨਾਮ ਭੁੱਲਰ ਬਤੌਰ ਨਿਰਦੇਸ਼ਕ ਵੀ ਪੰਜਾਬੀ ਸਿਨੇਮਾ ਵਿੱਚ ਆਪਣੀ ਸ਼ੂਰੁਆਤ ਕਰਨ ਜਾ ਰਹੇ ਹਨ। ਉਨ੍ਹਾਂ ਵੱਲੋਂ ਆਪਣੀ ਤਸਵੀਰ ਸ਼ੇਅਰ ਕਰ ਇਸਦਾ ਐਲਾਨ ਕੀਤਾ ਗਿਆ ਸੀ। ਦਰਅਸਲ, ਪੰਜਾਬੀ ਗਾਇਕ ਨੇ ਆਪਣਾ ਨਵਾਂ ਗੀਤ ਪਿਆਰ ਜਿਹਾ ਜਤਾਉਣ ਵਾਲਾ ਨੂੰ ਖੁਦ ਨਿਰਦੇਸ਼ਿਤ ਕੀਤਾ ਹੈ। ਜਿਸ ਨੂੰ ਪ੍ਰਸ਼ੰਸਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ।
ਅਦਾਕਾਰਾ ਤਾਨੀਆ ਦੇ ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਉਹ ਫਿਲਮ ਗੋਡੇ ਗੋਡੇ ਚਾਅ ਵਿੱਚ ਦਿਖਾਈ ਦਿੱਤੀ। ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਮਿਲਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)