Car Accident: ਫੁੱਟਬਾਲਰ ਲਿਓਨਲ ਮੈਸੀ ਦੀ ਭੈਣ ਦਾ ਹੋਇਆ ਭਿਆਨਕ ਐਕਸੀਡੈਂਟ, ਨਵੇਂ ਸਾਲ ਹੋਣ ਵਾਲਾ ਵਿਆਹ ਟਲਿਆ; ਲੱਗੀਆਂ ਡੂੰਘੀਆਂ ਸੱਟਾਂ...
Lionel Messi's Sister Car Accident: ਅਰਜਨਟੀਨਾ ਦੇ ਦਿੱਗਜ ਫੁੱਟਬਾਲ ਲਿਓਨਲ ਮੇਸੀ ਦੀ ਭੈਣ ਮਾਰੀਆ ਸੋਲ (Maria Sol) ਦਾ ਮਿਆਮੀ ਵਿੱਚ ਆਪਣੀ SUV ਚਲਾਉਂਦੇ ਸਮੇਂ ਇੱਕ ਹਾਦਸਾ ਦਾ ਸ਼ਿਕਾਰ ਹੋ ਗਈ। ਉਨ੍ਹਾਂ ਨੂੰ ਤੁਰੰਤ...

Lionel Messi's Sister Car Accident: ਅਰਜਨਟੀਨਾ ਦੇ ਦਿੱਗਜ ਫੁੱਟਬਾਲ ਲਿਓਨਲ ਮੇਸੀ ਦੀ ਭੈਣ ਮਾਰੀਆ ਸੋਲ (Maria Sol) ਦਾ ਮਿਆਮੀ ਵਿੱਚ ਆਪਣੀ SUV ਚਲਾਉਂਦੇ ਸਮੇਂ ਇੱਕ ਹਾਦਸਾ ਦਾ ਸ਼ਿਕਾਰ ਹੋ ਗਈ। ਉਨ੍ਹਾਂ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਉਨ੍ਹਾਂ ਨੂੰ ਕਈ ਫ੍ਰੈਕਚਰ ਅਤੇ ਡੂੰਘੀਆਂ ਸੱਟਾਂ ਲੱਗੀਆਂ ਹਨ। 3 ਜਨਵਰੀ ਨੂੰ ਹੋਣ ਵਾਲਾ ਮਾਰੀਆ ਦਾ ਵਿਆਹ ਮੁਲਤਵੀ ਕਰ ਦਿੱਤਾ ਗਿਆ ਹੈ।
ਰਿਪੋਰਟਾਂ ਦੇ ਅਨੁਸਾਰ ਲਿਓਨਲ ਮੇਸੀ ਦੀ ਭੈਣ, ਸੋਲ ਨੂੰ ਅਚਾਨਕ ਡਾਕਟਰੀ ਸਮੱਸਿਆ ਆਈ ਅਤੇ ਉਹ ਇਸ ਹਾਦਸੇ ਦਾ ਸ਼ਿਕਾਰ ਹੋ ਗਈ। ਸੋਲ ਨੂੰ ਮੁੜ ਵਸੇਬੇ ਤੋਂ ਗੁਜ਼ਰਨਾ ਪਵੇਗਾ, ਅਤੇ ਇਸ ਕਾਰਨ ਉਨ੍ਹਾਂ ਦਾ ਵਿਆਹ ਮੁਲਤਵੀ ਕਰ ਦਿੱਤਾ ਗਿਆ ਹੈ। ਲਿਓਨਲ ਮੇਸੀ ਹਾਲ ਹੀ ਵਿੱਚ ਤਿੰਨ ਦਿਨਾਂ ਦੇ ਦੌਰੇ 'ਤੇ ਭਾਰਤ ਆਏ ਸੀ, ਵੰਤਾਰਾ ਜਾਣ ਤੋਂ ਪਹਿਲਾਂ ਕੋਲਕਾਤਾ, ਹੈਦਰਾਬਾਦ, ਮੁੰਬਈ ਅਤੇ ਦਿੱਲੀ ਦਾ ਦੌਰਾ ਕੀਤਾ ਸੀ।
🚨 BREAKING NEWS: Messi Family Update!
— LEO MESSI FAN ZONE 🇦🇷🐐 (@LeoMessiFanZone) December 23, 2025
Leo Messi’s sister María Sol Messi was involved in an accident in Miami while driving her car earlier today. According to confirmed reports, she lost control of the vehicle and collided with a wall! (Her wedding date is scheduled on 3rd… pic.twitter.com/3qi7dDWC4J
ਰੀੜ੍ਹ ਦੀ ਹੱਡੀ ਵਿੱਚ ਦੋ ਫ੍ਰੈਕਚਰ
ਖਬਰਾਂ ਦੇ ਅਨੁਸਾਰ ਲਿਓਨਲ ਮੇਸੀ ਦੀ ਭੈਣ ਨੂੰ ਦੋ ਰੀੜ੍ਹ ਦੀ ਹੱਡੀ ਦੇ ਫ੍ਰੈਕਚਰ, ਉਸਦੇ ਗਿੱਟੇ ਅਤੇ ਗੁੱਟ ਵਿੱਚ ਫ੍ਰੈਕਚਰ ਅਤੇ ਕਈ ਜਲਣ ਦੀਆਂ ਸੱਟਾਂ ਲੱਗੀਆਂ ਹਨ। ਖੁਸ਼ਕਿਸਮਤੀ ਨਾਲ, ਉਹ ਸੁਰੱਖਿਅਤ ਹੈ ਅਤੇ ਖ਼ਤਰੇ ਤੋਂ ਬਾਹਰ ਹੈ। ਮਾਰੀਆ ਸੋਲ ਮੈਸੀ ਦੀ ਛੋਟੀ ਭੈਣ ਹੈ।
Leo Messi's sister suffered an accident. She has two fractured vertebrae. Her wedding, which was going to take place in January, is cancelled! 😢
— King Wizzy (@king_wizzy44854) December 23, 2025
I pray for her quick recovery 🙏
Geh Geh Funke Adeboye pic.twitter.com/khvLBHLO1o
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















