(Source: ECI/ABP News/ABP Majha)
Chandrayaan 3: ਚੰਦਰਯਾਨ 3 ਦੀ ਲੈਂਡਿੰਗ 'ਤੇ ਖੁਸ਼ ਹੋਏ ਪੰਜਾਬੀ ਕਲਾਕਾਰ, ਸੋਸ਼ਲ ਮੀਡੀਆ 'ਤੇ ਪੋਸਟਾਂ ਸ਼ੇਅਰ ਕਰ ਬੋਲੇ- 'ਸਾਨੂੰ ਮਾਣ ਭਾਰਤੀ ਹੋਣ 'ਤੇ'
Punjabi Industry: ਚੰਦਰਮਾ 'ਤੇ ਸਫਲ ਲੈਂਡਿੰਗ ਤੋਂ ਬਾਅਦ ਭਾਰਤ ਨੇ ਇਤਿਹਾਸ ਰਚ ਦਿੱਤਾ ਹੈ। ਪੂਰੇ ਦੇਸ਼ 'ਚ ਇਸ ਦੀ ਖੁਸ਼ੀ ਹੈ। ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨੇ ਵੀ ਪੋਸਟਾਂ ਸ਼ੇਅਰ ਕਰ ਇਸਰੋ ਨੂੰ ਵਧਾਈ ਦਿੱਤੀ ਹੈ।
Punjabi Celebs Congratulates ISRO: ਬੁੱਧਵਾਰ ਨੂੰ ਭਾਰਤ ਨੇ ਇਤਿਹਾਸ ਰਚ ਦਿੱਤਾ। 'ਚੰਦਰਯਾਨ 3' ਨੇ ਸਫਲਤਾਪੂਰਵਕ ਚੰਦਰਮਾ ਦੀ ਜ਼ਮੀਨ 'ਤੇ ਸੌਫਟ ਲੈਂਡਿੰਗ ਕੀਤੀ। ਅਜਿਹੇ 'ਚ ਹਰ ਕੋਈ ਸੋਸ਼ਲ ਮੀਡੀਆ 'ਤੇ ਆਪਣੀ ਖੁਸ਼ੀ ਜ਼ਾਹਰ ਕਰ ਰਿਹਾ ਹੈ। ਹੁਣ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨੇ ਵੀ ਇਸ 'ਤੇ ਖੁਸ਼ੀ ਜ਼ਾਹਰ ਕੀਤੀ ਹੈ। ਸਰਗੁਣ ਮਹਿਤਾ ਤੋਂ ਨਿਮਰਤ ਖਹਿਰਾ ਨੇ ਸੋਸ਼ਲ ਮੀਡੀਆ 'ਤੇ ਪੋਸਟਾਂ ਸ਼ੇਅਰ ਇਸਰੋ ਨੂੰ ਵਧਾਈ ਦਿੱਤੀ ਹੈ।
ਸਰਗੁਣ ਮਹਿਤਾ
ਸਰਗੁਣ ਮਹਿਤਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤਾ, ਜਿਸ ਵਿੱਚ ਉਸ ਨੇ ਇਸਰੋ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਇਸਰੋ ਹੈੱਡ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਵੀਡੀਓ ਕਾਨਫਰੈਂਸਿੰਗ ਰਾਹੀਂ ਗੱਲ ਕਰ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਸਰਗੁਣ ਨੇ ਕੈਪਸ਼ਨ ਲਿਖੀ, 'ਕਿੰਨਾ ਮਾਣ ਵਾਲਾ ਪਲ ਹੈ। ਇਸਰੋ ਦੇ ਸਾਰੇ ਵਿਿਗਿਆਨੀਆਂ ਨੂੰ ਵਧਾਈ। ਚੰਦਰਯਾਨ 3। ਭਾਰਤ ਮਾਤਾ ਦੀ ਜੈ।'
View this post on Instagram
ਮਿਸ ਪੂਜਾ
ਮਿਸ ਪੂਜਾ ਨੇ ਚੰਦਰਮਾ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿੱਥੇ ਚੰਦਰਯਾਨ 3 ਲੈਂਡ ਹੁੰਦਾ ਨਜ਼ਰ ਆ ਰਿਹਾ ਹੈ। ਉਸ ਨੇ ਤਸਵੀਰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਅਸੀਂ ਕਰ ਦਿਖਾਇਆ।'
View this post on Instagram
ਨਿਮਰਤ ਖਹਿਰਾ ਦੀ ਪੋਸਟ
ਸੋਨਮ ਬਾਜਵਾ ਦੀ ਪੋਸਟ
ਨੀਰੂ ਬਾਜਵਾ ਦੀ ਪੋਸਟ
ਇੰਦਰਜੀਤ ਨਿੱਕੂ ਦੀ ਪੋਸਟ
ਤਾਨੀਆ ਦੀ ਪੋਸਟ
ਕਾਬਿਲੇਗ਼ੌਰ ਹੈ ਕਿ ਚੰਦਰਯਾਨ 3 ਨੇ ਚੰਦਰਮਾ 'ਤੇ ਸਾਫਟ ਲੈਂਡਿੰਗ ਕੀਤੀ ਹੈ ਅਤੇ ਹੁਣ ਪੂਰਾ ਭਾਰਤ ਇਸ ਮਿਸ਼ਨ ਦੇ ਪੂਰਾ ਹੋਣ 'ਤੇ ਜਸ਼ਨ ਮਨਾ ਰਿਹਾ ਹੈ। ਚੰਦਰਯਾਨ 3 ਦਾ ਚੰਦਰਮਾ 'ਤੇ ਉਤਰਨਾ ਭਾਰਤ ਲਈ ਇਤਿਹਾਸਕ ਪਲ ਹੈ, ਜਿਸ ਦਾ ਪੂਰੇ ਭਾਰਤ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਹੈ।