ਮੁੰਬਈ: ਬਾਲੀਵੁੱਡ ਸੂਪਰਸਟਾਰ ਸ਼ਾਹਰੁਖ ਖਾਨ ਨੇ ਫਿਲਮਕਾਰ ਸੰਜੇ ਲੀਲਾ ਭੰਸਾਲੀ ਦੀ ਫਿਲਮ 'ਪਦਮਾਵਤ' ਦੀ ਤਾਰੀਫ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਲਈ ਅਦਾਕਾਰ ਰਣਵੀਰ ਸਿੰਘ ਹੁਣ ਦਿੱਲੀ ਦੇ ਸੁਲਤਾਨ ਅਲਾਊਦੀਨ ਖਿਲਜੀ ਹਨ।


https://twitter.com/RanveerOfficial/status/959383701581893632

ਸ਼ਾਹਰੁਖ ਨੇ ਸ਼ੁੱਕਰਵਾਰ ਨੂੰ ਆਪਣੇ ਫੈਨਜ਼ ਦੇ ਸਵਾਲ-ਜਵਾਬ ਸੈਸ਼ਨ ਦੌਰਾਨ ਇਹ ਗੱਲ ਕਹੀ। ਰਣਵੀਰ ਨੇ ਟਵਿੱਟਰ 'ਤੇ ਸ਼ਾਹਰੁਖ ਨੂੰ ਲਿਖਿਆ, "ਸ਼ਾਹਰੁਖ ਖਾਨ, ਹਾਏ ਭਾਈ! ਤੁਸੀਂ 'ਪਦਮਾਵਤ' ਵੇਖੋ, ਇਸ ਲਈ ਬੇਸਬਰ ਹਾਂ।"

https://twitter.com/iamsrk/status/959444177380667392

ਫਿਲਮਕਾਰ ਅਨੰਦ ਐਲ ਰਾਏ ਦੀ ਫਿਲਮ 'ਜ਼ੀਰੋ' ਦੀ ਸ਼ੁਟਿੰਗ ਵਿੱਚ ਰੁੱਝੇ ਸ਼ਾਹਰੁਖ ਨੇ ਇਸ 'ਤੇ ਜਵਾਬ ਦਿੱਤਾ, "ਪਤਾ ਹੀ ਨਹੀਂ ਲੱਗਾ ਕਿ ਉਹ ਤੁਸੀਂ ਹੋ। ਬਹੁਤ ਚੰਗੀ ਫਿਲਮ ਹੈ ਭਾਈ। ਮੈਂ ਵੇਖੀ ਤੇ ਬੇਹੱਦ ਪਸੰਦ ਆਈ।"