Archies ਨਾਲ ਐਕਟਿੰਗ ਡੈਬਿਊ ਕਰਨ ਜਾ ਰਹੀ ਲਾਡਲੀ Suhana Khan ਨੂੰ ਬਾਦਸ਼ਾਹ Shahrukh Khan ਦਿੱਤੀ ਇਹ ਸਲਾਹ

ਏਬੀਪੀ ਸਾਂਝਾ   |  Manvir Kaur   |  14 May 2022 06:43 PM (IST)

Suhana Khan Debut: ਸ਼ਾਹਰੁਖ ਖ਼ਾਨ ਦੀ ਬੇਟੀ ਸੁਹਾਨਾ ਖ਼ਾਨ ਐਕਟਿੰਗ ਦੀ ਦੁਨੀਆ 'ਚ ਕਦਮ ਰੱਖਣ ਜਾ ਰਹੀ ਹੈ। ਉਸ ਦੀ ਪਹਿਲੀ ਫਿਲਮ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ।

Shahrukh on suhana khan debut

Shah Rukh Khan Post: ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਦੀ ਲਾਡਲੀ ਧੀ ਸੁਹਾਨਾ ਖ਼ਾਨ ਇੰਡਸਟਰੀ 'ਚ ਕਦਮ ਰੱਖਣ ਜਾ ਰਹੀ ਹੈ। ਫੈਨਜ਼ ਸੁਹਾਨਾ ਦੇ ਡੈਬਿਊ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ ਅਤੇ ਹੁਣ ਉਨ੍ਹਾਂ ਦਾ ਇੰਤਜ਼ਾਰ ਖ਼ਤਮ ਹੋਣ ਜਾ ਰਿਹਾ ਹੈ। ਸ਼ਨੀਵਾਰ ਨੂੰ ਸੁਹਾਨਾ ਦੀ ਡੈਬਿਊ ਫਿਲਮ ਦ ਆਰਚੀਜ਼ ਦਾ ਟੀਜ਼ਰ ਸ਼ੇਅਰ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਦੱਸ ਦਈਏ ਕਿ ਇਸ 'ਚ ਸੁਹਾਨਾ ਦੇ ਨਾਲ ਜਾਨ੍ਹਵੀ ਦੀ ਭੈਣ ਅਤੇ ਬੋਨੀ ਤੇ ਸ੍ਰੀਦੇਵੀ ਦੀ ਛੋਟੀ ਬੇਟੀ ਖੁਸ਼ੀ ਕਪੂਰ ਅਤੇ ਅਗਸਤਿਆ ਨੰਦਾ ਵੀ ਡੈਬਿਊ ਕਰਨ ਜਾ ਰਹੀਆਂ ਹਨ। ਸ਼ਾਹਰੁਖ ਖ਼ਾਨ ਨੇ ਬੇਟੀ ਸੁਹਾਨਾ ਦੇ ਡੈਬਿਊ 'ਤੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਸੁਹਾਨਾ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਸ਼ਾਹਰੁਖ ਖ਼ਾਨ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਅਤੇ ਯਾਦ ਰੱਖਣਾ ਸੁਹਾਨਾ, ਤੁਸੀਂ ਕਦੇ ਵੀ ਪਰਫੈਕਟ ਨਹੀਂ ਹੋ ਸਕਦੇ... ਪਰ ਜਿਸ ਤਰ੍ਹਾਂ ਤੁਸੀਂ ਹੋ, ਉਹ ਤੁਹਾਨੂੰ ਇਸ ਦੇ ਨੇੜੇ ਲੈ ਜਾਂਦਾ ਹੈ। ਦਿਆਲੂ ਬਣੋ ਅਤੇ ਇੱਕ ਐਕਟਰ ਵਜੋਂ ਬੈਸਟ ਦਿਓ ... ਇੱਟਾਂ-ਪੱਥਰਾਂ ਅਤੇ ਤਾੜੀਆਂ ਤੁਹਾਨੂੰ ਰੱਖਣਾ ਨਹੀਂ ਹੈ ... ਤੁਹਾਡਾ ਜੋ ਹਿੱਸਾ ਪਰਦੇ 'ਤੇ ਪਿੱਛੇ ਰਹਿ ਜਾਵੇਗਾ ਉਹ ਹਮੇਸ਼ਾ ਤੁਹਾਡਾ ਰਹੇਗਾ ... ਤੁਸੀਂ ਬਹੁਤ ਲੰਮਾ ਸਫ਼ਰ ਤੈਅ ਕੀਤਾ ਹੈ ਪਰ ਲੋਕਾਂ ਦੇ ਦਿਲਾਂ ਤੱਕ ਪਹੁੰਚਣ ਦਾ ਰਾਹ ਕਦੇ ਖ਼ਤਮ ਨਹੀਂ ਹੁੰਦਾ...ਅੱਗੇ ਵਧੋ ਅਤੇ ਜਿੰਨਾ ਹੋ ਸਕੇ ਮੁਸਕਰਾਓ। ਹੁਣ ਲਾਈਟ ਹੋਵੇਗੀ...ਕੈਮਰਾ ਅਤੇ ਐਕਸ਼ਨ!- ਸ਼ਾਹਰੁਖ ਖ਼ਾਨ, ਬਾਲੀਵੁੱਡ ਐਕਟਰ

ਸੁਹਾਨਾ ਖ਼ਾਨ ਨੇ ਵੀ ਕੀਤਾ ਇਹ ਕਮੈਂਟ

ਸ਼ਾਹਰੁਖ ਖ਼ਾਨ ਦੀ ਪੋਸਟ 'ਤੇ ਉਨ੍ਹਾਂ ਦੀ ਬੇਟੀ ਸੁਹਾਨਾ ਖ਼ਾਨ ਨੇ ਕਮੈਂਟ ਕੀਤਾ ਹੈ। ਸੁਹਾਨਾ ਨੇ ਲਿਖਿਆ- ਲਵ ਯੂ ਪਾਪਾ। ਦਿਲ ਦਾ ਇਮੋਜੀ ਵੀ ਪੋਸਟ ਕੀਤਾ। ਸ਼ਾਹਰੁਖ ਖ਼ਾਨ ਦੀ ਇਹ ਪੋਸਟ ਵਾਇਰਲ ਹੋ ਗਈ ਹੈ। ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਕਮੈਂਟ ਕਰ ਰਹੇ ਹਨ। ਇੱਕ ਪ੍ਰਸ਼ੰਸਕ ਨੇ ਲਿਖਿਆ- ਜਦੋਂ ਸੁਹਾਨਾ ਦੇ ਪਿਤਾ ਦੁਨੀਆ ਦੇ ਬਾਦਸ਼ਾਹ ਹਨ ਤਾਂ ਯਕੀਨਨ ਉਨ੍ਹਾਂ ਦੀ ਬੇਟੀ ਵੀ ਐਕਟਿੰਗ ਦੀ ਦੁਨੀਆ 'ਚ ਚਮਕੇਗੀ।"

ਦੱਸ ਦਈਏ ਕਿ 'ਦ ਆਰਚੀਜ਼' ਨੂੰ ਜ਼ੋਇਆ ਅਖ਼ਤਰ ਡਾਇਰੈਕਟ ਕਰ ਰਹੀ ਹੈ, ਜਦਕਿ ਰੀਮਾ ਕਾਗਤੀ ਫਿਲਮ ਨੂੰ ਪ੍ਰੋਡਿਊਸ ਕਰ ਰਹੀ ਹੈ। ਇਸ ਫਿਲਮ 'ਚ ਸੁਹਾਨਾ, ਖੁਸ਼ੀ ਅਤੇ ਅਗਸਤਿਆ ਦੇ ਨਾਲ-ਨਾਲ ਮਿਹਿਰ ਆਹੂਜਾ, ਯੁਵਰਾਜ ਮੈਂਦਰਾ, ਵੇਦਾਂਗ ਰੈਨਾ ਵੀ ਨਜ਼ਰ ਆਉਣ ਵਾਲੇ ਹਨ। ਇਹ ਫਿਲਮ ਓਟੀਟ ਪਲੇਟਫਾਰਮ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ।

ਇਹ ਵੀ ਪੜ੍ਹੋ: ਭਾਰਤੀ ਇਨ੍ਹਾਂ ਦੇਸ਼ਾਂ 'ਚ ਬਗੈਰ ਪਾਸਪੋਰਟ ਕਰ ਸਕਦੇ ਹਨ ਟ੍ਰੈਵਲ, ਸਿਰਫ ਨਾਲ ਲੈ ਕੇ ਜਾਣੇ ਹੋਣਗੇ ਇਹ ਦਸਤਾਵੇਜ਼

Published at: 14 May 2022 06:43 PM (IST)
© Copyright@2025.ABP Network Private Limited. All rights reserved.