ਨਵੀਂ ਦਿੱਲੀ: ਸ਼ਾਇਦ ਹੀ ਕੋਈ ਅਜਿਹਾ ਹੋਵੇਗਾ ਜਿਸ ਨੂੰ ਨਵੀਆਂ ਥਾਵਾਂ 'ਤੇ ਘੁੰਮਣਾ ਪਸੰਦ ਨਾ ਹੋਵੇ। ਸ਼ੌਕੀਨ ਸਿਰਫ਼ ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਘੁੰਮਣ ਦੀ ਯੋਜਨਾ ਬਣਾਉਂਦੇ ਹਨ। ਪਰ ਕਈ ਵਾਰ ਪਾਸਪੋਰਟ ਨਾ ਹੋਣ ਕਾਰਨ ਇਹ ਸੁਪਨਾ ਅਧੂਰਾ ਰਹਿ ਜਾਂਦਾ ਹੈ। ਉਸ ਸਮੇਂ ਮਨ ਵਿਚ ਖਿਆਲ ਆਉਂਦਾ ਹੈ ਕਿ ਇੰਨੇ ਦਿਨਾਂ ਵਿਚ ਪਾਸਪੋਰਟ ਬਣ ਜਾਵੇਗਾ, ਤਾਂ ਜੋ ਲੋਕ ਆਸ-ਪਾਸ ਘੁੰਮਣ ਫਿਰਨ। ਕਿਉਂ ਸਹੀ ਕਿਹਾ ਨਾ? ਪਰ ਹੁਣ ਤੋਂ ਬਗੈਰ ਭਾਰਤੀ ਪਾਸਪੋਰਟ ਦੇ ਵਿਦੇਸ਼ ਜਾਣ ਦਾ ਤੁਹਾਡਾ ਸੁਪਨਾ ਪੂਰਾ ਹੋ ਸਕਦਾ ਹੈ। ਅੱਜ ਤੁਹਾਨੂੰ ਅਸੀਂ ਦੋ ਅਜਿਹੇ ਦੇਸ਼ ਲੈ ਕੇ ਆਏ ਹਾਂ ਜਿੱਥੇ ਤੁਸੀਂ ਬਿਨਾਂ ਪਾਸਪੋਰਟ ਦੇ ਜਾ ਸਕਦੇ ਹੋ। ਤੁਹਾਨੂੰ ਕੁਝ ਜ਼ਰੂਰੀ ਕਾਗਜ਼ਾਤ ਆਪਣੇ ਕੋਲ ਰੱਖਣੇ ਪੈਣਗੇ।
ਪਾਸਪੋਰਟ ਤੋਂ ਬਗੈਰ ਨੇਪਾਲ ਦੀ ਯਾਤਰਾ - ਨੇਪਾਲ ਉਨ੍ਹਾਂ ਦੇਸ਼ਾਂ ਦੀ ਸੂਚੀ ਵਿੱਚ ਆਉਂਦਾ ਹੈ ਜਿੱਥੇ ਭਾਰਤੀ ਬਗੈਰ ਪਾਸਪੋਰਟ ਦੇ ਯਾਤਰਾ ਕਰ ਸਕਦੇ ਹਨ। ਭਾਰਤ ਤੋਂ ਨੇਪਾਲ ਦੌਰੇ ਦਾ ਆਨੰਦ ਲੈਣ ਦੇ ਚਾਹਵਾਨ ਭਾਰਤੀ ਬਿਨਾਂ ਵੀਜ਼ਾ ਦੇ ਆਸਾਨੀ ਨਾਲ ਨੇਪਾਲ ਦੀ ਯਾਤਰਾ ਕਰ ਸਕਦੇ ਹਨ। ਤੁਹਾਡੇ ਕੋਲ ਜਾਂ ਤਾਂ ਇੱਕ ਵੈਧ ਪਾਸਪੋਰਟ ਹੋਣਾ ਚਾਹੀਦਾ ਹੈ, ਜੇਕਰ ਨਹੀਂ ਹੈ ਤਾਂ ਭਾਰਤ ਸਰਕਾਰ ਵਲੋਂ ਜਾਰੀ ਕੀਤਾ ਗਿਆ ਇੱਕ ਫੋਟੋ ਆਈਡੀ ਕਾਰਡ, ਜਾਂ ਭਾਰਤ ਦੇ ਚੋਣ ਕਮਿਸ਼ਨ ਦੁਆਰਾ ਜਾਰੀ ਕੀਤਾ ਗਿਆ ਇੱਕ ਚੋਣ ਕਾਰਡ ਹੋਣਾ ਚਾਹੀਦਾ ਹੈ।
ਪਾਸਪੋਰਟ ਤੋਂ ਬਗੈਰ ਭੂਟਾਨ ਦੀ ਯਾਤਰਾ - ਭੂਟਾਨ ਦੀ ਯਾਤਰਾ ਕਰਨ ਵਾਲੇ ਭਾਰਤੀਆਂ ਨੂੰ ਜਾਂ ਤਾਂ ਆਪਣਾ ਪਾਸਪੋਰਟ ਜਾਂ ਭਾਰਤ ਦੇ ਚੋਣ ਕਮਿਸ਼ਨ ਵਲੋਂ ਜਾਰੀ ਵੋਟਰ ਆਈਡੀ ਨਾਲ ਰੱਖਣਾ ਹੋਵੇਗਾ। ਭਾਰਤੀ ਨਾਗਰਿਕਾਂ ਨੂੰ ਇਸ ਗੁਆਂਢੀ ਦੇਸ਼ ਦਾ ਦੌਰਾ ਕਰਨ ਲਈ ਵੀਜ਼ੇ ਦੀ ਲੋੜ ਨਹੀਂ ਹੈ, ਪਰ ਦਾਖਲਾ ਹਾਸਲ ਕਰਨ ਲਈ ਸਿਰਫ਼ ਇੱਕ ਵੈਧ ਫੋਟੋ ਆਈਡੀ ਪੇਸ਼ ਕਰਨ ਦੀ ਲੋੜ ਹੁੰਦੀ ਹੈ।
ਦੱਸ ਦਈਏ ਕਿ ਇਸ ਦੇਸ਼ ਵਿੱਚ ਤੁਹਾਨੂੰ ਸ਼ਾਨਦਾਰ ਕੁਦਰਤ ਦਾ ਨਜ਼ਾਰਾ ਦੇਖਣ ਨੂੰ ਮਿਲੇਗਾ। ਭੂਟਾਨ ਦਾ 72% ਹਿੱਸਾ ਜੰਗਲਾਂ ਨਾਲ ਢੱਕਿਆ ਹੋਇਆ ਹੈ, ਜੋ ਇਸਨੂੰ ਹਰਿਆ ਭਰਿਆ ਦੇਸ਼ ਬਣਾਉਣ ਵਿੱਚ ਮਦਦ ਕਰਦਾ ਹੈ।
ਇਹ ਵੀ ਪੜ੍ਹੋ: ਹਿਮਾਚਲ ਵਿਧਾਨ ਸਭਾ ਗੇਟ ਦੇ ਬਾਹਰ ਖਾਲਿਸਤਾਨੀ ਝੰਡੇ ਲਗਾਉਣ ਵਾਲਾ ਇੱਕ ਹੋਰ ਦੋਸ਼ੀ ਪੰਜਾਬ ਤੋਂ ਗ੍ਰਿਫਤਾਰ