ਸ਼ਾਹਿਦ ਕਪੂਰ ਇੱਕ ਵੱਡੀ ਮੁਸੀਬਤ ਵਿੱਚ ਫਸ ਚੁਕੇ ਹਨ। ਮੁੰਬਈ ਵਿੱਚ ਉਹਨਾਂ ਦੇ ਘਰ ਦੇ ਨੇੜੇ ਡੇਂਗੂ ਦਾ ਕਾਰਨ ਬਣ ਸਕਦੇ ਮੱਛਰ ਦਾ ਲਾਰਵਾ ਪਾਇਆ ਗਿਆ ਹੈ। ਸ਼ਾਹਿਦ ਫਿਲਹਾਲ ਜਾਂਚ ਵਿੱਚ ਐਮਸੀ ਦੀ ਪੂਰੀ ਮਦਦ ਕਰ ਰਹੇ ਹਨ। ਸ਼ਾਹਿਦ ਹਾਲ ਹੀ ਵਿੱਚ ਪਿਤਾ ਬਣੇ ਹਨ ਅਤੇ ਬੱਚੇ ਦੀ ਸੁਰੱਖਿਆ ਲਈ ਹੋਰ ਵੀ ਚਿੰਤਤ ਹਨ।
ਡੇਂਗੂ ਪਹਿਲਾਂ ਹੀ ਪੂਰੇ ਦੇਸ਼ ਵਿੱਚ ਤਬਾਹੀ ਮਚਾ ਰਿਹਾ ਹੈ। ਵੱਡੇ ਸ਼ਹਿਰਾਂ ਵਿੱਚ ਕਈ ਲੋਕ ਇਸ ਦਾ ਸ਼ਿਕਾਰ ਹੋ ਚੁੱਕੇ ਹਨ।