ਸ਼ਰੱਧਾ ਨੇ ਖੋਲ੍ਹਿਆ ਪੁਰਾਣਾ ਰਾਜ਼
ਏਬੀਪੀ ਸਾਂਝਾ | 18 Sep 2016 02:07 PM (IST)
ਅਦਾਕਾਰਾ ਸ਼ਰੱਧਾ ਕਪੂਰ ਜਲਦ ਫਿਲਮ ਰੌਕ ਆਨ 2 ਵਿੱਚ ਨਜ਼ਰ ਆਵੇਗੀ। ਸਿੰਪਲ ਤੇ ਸਾਦੇ ਕਿਰਦਾਰ ਨਿਭਾਉਣ ਵਾਲੀ ਸ਼ਰੱਧਾ ਇਸ ਵਾਰ ਕੁਝ ਵੱਖਰੇ ਰੂਪ ਵਿੱਚ ਨਜ਼ਰ ਆ ਰਹੀ ਹੈ। ਪਰ ਸ਼ਰੱਧਾ ਦਾ ਕਹਿਣਾ ਹੈ ਕਿ ਉਹ ਇਸ ਫਿਲਮ ਦਾ ਬਹੁਤ ਪਹਿਲਾਂ ਤੋਂ ਹਿੱਸਾ ਬਣਨਾ ਚਾਹੁੰਦੀ ਸੀ। ਉਹਨਾਂ ਕਿਹਾ, ਜਦ 2008 ਵਿੱਚ ਰੌਕ ਆਨ ਰਿਲੀਜ਼ ਹੋਈ ਸੀ ਤਾਂ ਮੈਂ ਆਪਣੇ ਪਰਿਵਾਰ ਨਾਲ ਫਿਲਮ ਵੇਖਣ ਗਈ ਸੀ। ਮੈਂ ਉਸੇ ਸਮੇਂ ਕਹਿ ਦਿੱਤਾ ਸੀ ਕਿ ਜੇ ਇਸ ਦਾ ਸੀਕਵੈਲ ਬਣਦਾ ਹੈ ਤਾਂ ਮੈਂ ਇਸਦਾ ਹਿੱਸਾ ਬਣਾਂਗੀ। ਸ਼ਰੱਧਾ ਨੇ ਇਹ ਵੀ ਦੱਸਿਆ ਕਿ ਉਹਨਾਂ ਲਈ ਇਹ ਕਿਰਦਾਰ ਨਿਭਾਉਣਾ ਅਲੱਗ ਤਜ਼ਰਬਾ ਰਿਹਾ। ਸ਼ਰੱਧਾ ਨੇ ਕਿਹਾ, ਮੈਂ ਇਸ ਕਿਰਦਾਰ ਲਈ ਬੇਹੱਦ ਨਰਵਸ ਸੀ। ਪਰ ਨਾਲ ਹੀ ਮੰਚ 'ਤੇ ਪਰਫੌਰਮ ਕਰਨ ਦਾ ਉਤਸ਼ਾਹ ਵੀ ਸੀ। ਇਸ ਤੋਂ ਇਲਾਵਾ ਸ਼ਰੱਧਾ ਜਲਦ ਫਿਲਮ 'ਓਕੇ ਜਾਨੂ' ਅਤੇ 'ਹਾਫ ਗਰਲਫਰੈਂਡ' ਵਿੱਚ ਵੀ ਨਜ਼ਰ ਆਵੇਗੀ।