ਸੀਰਿਅਲ ਕਿਸਰ ਐਮਰਾਨ ਹਾਸ਼ਮੀ ਦਾ ਮੰਨਣਾ ਹੈ ਕਿ ਲੋਕ ਉਹਨਾਂ ਦੀ ਇਸ ਈਮੇਜ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਨ। ਉਹਨਾਂ ਕਿਹਾ, ਮੈਂ ਇਸ ਇਮੇਜ ਤੋਂ ਭੱਜਦਾ ਨਹੀਂ ਹਾਂ, ਪਰ ਲੋਕ ਹੁਣ ਇਸ ਤੋਂ ਇਲਾਵਾ ਮੈਨੂੰ ਕਿਸੇ ਹੋਰ ਕਿਰਦਾਰ ਵਿੱਚ ਵੇਖਦੇ ਹੀ ਨਹੀਂ ਹਨ। ਦਰਸ਼ਕ ਮੰਨਦੇ ਹੀ ਨਹੀਂ ਕਿ ਮੈਂ ਕੋਈ ਫੈਮਿਲੀ ਫਿਲਮ ਵੀ ਕਰ ਸਕਦਾ ਹਾਂ ਜੋ ਕਿ ਇੱਕ ਸਮੱਸਿਆ ਹੈ।
ਐਮਰਾਨ ਸੋਚਦੇ ਹਨ ਕਿ ਉਹਨਾਂ ਵਲੋਂ ਨਿਭਾਏ ਗਏ ਨੈਗੇਟਿਵ ਕਿਰਦਾਰਾਂ ਨੂੰ ਲੋਕਾਂ ਨੇ ਵੱਧ ਪਿਆਰ ਦਿੱਤਾ ਹੈ। ਉਹ ਅੱਗੇ ਵੀ ਅਜਿਹੇ ਕਿਰਦਾਰ ਹੀ ਨਿਭਾਉਣਾ ਚਾਹੁਣਗੇ।
ਐਮਰਾਨ ਦੀ ਇਸ ਸ਼ੁਕਰਵਾਰ ਫਿਲਮ ਰਾਜ਼ ਰੀਬੂਟ ਰਿਲੀਜ਼ ਹੋਈ ਹੈ। ਇਸ ਤੋਂ ਪਹਿਲਾਂ ਉਹ ਫਿਲਮ ਅਜ਼ਹਰ ਵਿੱਚ ਨਜ਼ਰ ਆਏ ਸੀ ਜੋ ਬਾਕਸ ਆਫਿਸ ਤੇ ਕਮਾਲ ਨਹੀਂ ਕਰ ਸਕੀ ਸੀ।