ਸੁਰਵੀਨ ਹੋਈ 'ਕਾਸਟਿੰਗ ਕਾਊਚ' ਦੀ ਸ਼ਿਕਾਰ
ਏਬੀਪੀ ਸਾਂਝਾ | 17 Sep 2016 01:33 PM (IST)
ਅਦਾਕਾਰਾ ਸੁਰਵੀਨ ਚਾਵਲਾ ਨੇ ਆਪਣੇ ਨਾਲ ਹੋਏ ਕਾਸਟਿੰਗ ਕਾਉਚ ਦਾ ਖੁਲਾਸਾ ਕੀਤਾ ਹੈ। ਸੁਰਵੀਨ ਨੇ ਸਾਉਥ ਦੀ ਇੰਡਸਟ੍ਰੀ ਬਾਰੇ ਇਹ ਗੱਲ ਕਹੀ ਹੈ। ਉਹਨਾਂ ਕਿਹਾ ਹੈ ਕਿ ਇੱਕ ਸਾਉਥ ਦੀ ਫਿਲਮ ਲਈ ਉਹਨਾਂ ਨੂੰ ਨਿਰਦੇਸ਼ਕ ਨਾਲ ਸੋਣ ਲਈ ਕਿਹਾ ਸੀ। ਸੁਰਵੀਨ ਨੇ ਕਿਹਾ, ਨਿਰਦੇਸ਼ਕ ਨੇ ਮੈਨੂੰ ਕਾਲ ਕਰਕੇ ਕਿਹਾ ਸੀ ਕਿ ਜੇ ਫਿਲਮ ਚਾਹੀਦੀ ਹੈ ਤਾਂ ਉਹਦੇ ਨਾਲ ਸੋਣਾ ਪਏਗਾ। ਉਹਨੇ ਇਹ ਵੀ ਕਿਹਾ ਸੀ ਕਿ ਜਦ ਤਕ ਫਿਲਮ ਦੀ ਸ਼ੂਟਿੰਗ ਨਹੀਂ ਮੁੱਕ ਜਾਂਦੀ, ਓਦੋਂ ਤੱਕ ਸੋਣਾ ਪਏਗਾ। ਸੁਰਵੀਨ ਨੇ ਦੱਸਿਆ ਕਿ ਉਹਨਾਂ ਨੇ ਆਫਰ ਠੁਕਰਾ ਦਿੱਤਾ ਸੀ ਪਰ ਸ਼ੁਰੂਆਤ ਵਿੱਚ ਇਹਨਾਂ ਸਭ ਚੀਜ਼ਾਂ ਦਾ ਸਾਹਮਣਾ ਕਰਨਾ ਪਿਆ ਹੈ। ਸੁਰਵੀਨ ਪੰਜਾਬੀ ਫਿਲਮਾਂ ਦੀ ਜਾਨੀ ਮਾਨੀ ਅਦਾਕਾਰਾ ਹਨ। ਜਲਦ ਉਹ ਬਾਲੀਵੁੱਡ ਫਿਲਮ 'ਪਾਰਚਡ' ਵਿੱਚ ਨਜ਼ਰ ਆਵੇਗੀ। ਇਸ ਵਿੱਚ ਉਹ ਇੱਕ ਡਾਂਸ ਗਰਲ ਅਤੇ ਸੈਕਸ ਵਰਕਰ ਦਾ ਕਿਰਦਾਰ ਨਿਭਾ ਰਹੀ ਹੈ।