ਮੁੰਬਈ: ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦਾ ਕਹਿਣਾ ਹੈ ਕਿ ਜੇ ਧੋਨੀ ਅਦਾਕਾਰੀ ਵਿੱਚ ਆ ਗਏ ਤਾਂ ਸਭ ਦੀ ਛੁੱਟੀ ਕਰ ਦੇਣਗੇ। ਹਾਲ ਹੀ ਵਿੱਚ ਇੱਕ ਈਵੈਂਟ ਦੌਰਾਨ ਉਨ੍ਹਾਂ ਕਿਹਾ, ਕ੍ਰਿਕਟ ਵਾਂਗ ਅਦਾਕਾਰੀ ਵਿੱਚ ਵੀ ਧੋਨੀ ਬੇਹੱਦ ਹੋਣਹਾਰ ਹਨ। ਅਸੀਂ ਦੋਹਾਂ ਨੇ ਇਕੱਠੇ ਇੱਕ ਪ੍ਰੋਮੋ ਸ਼ੂਟ ਕੀਤਾ ਹੈ ਜਿਸ ਵਿੱਚ ਮੈਨੂੰ ਇਹ ਪਤਾ ਲੱਗਿਆ ਕਿ ਧੋਨੀ ਵਧੀਆ ਅਦਾਕਾਰ ਵੀ ਹੈ। ਜੇ ਇਹ ਬਾਲੀਵੁੱਡ ਨੂੰ ਆਏ ਤਾਂ ਸਾਨੂੰ ਕੁਝ ਹੋਰ ਕਰਨ ਬਾਰੇ ਸੋਚਣਾ ਪਏਗਾ।


ਧੋਨੀ 'ਤੇ ਬਣ ਰਹੀ ਬਾਉਪਿਕ ਵਿੱਚ ਸੁਸ਼ਾਂਤ ਨਜ਼ਰ ਆ ਰਹੇ ਹਨ। ਫਿਲਮ 'M.S. Dhoni- The Untold Story' 23 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।