ਮੁੰਬਈ: ਕਰਨ ਜੌਹਰ ਦੀ ਫਿਲਮ 'ਐ ਦਿਲ ਹੈ ਮੁਸ਼ਕਿਲ' ਦਾ ਦੂਜਾ ਗੀਤ 'ਬੁੱਲਿਆ' ਵੀ ਰਿਲੀਜ਼ ਹੋ ਗਿਆ ਹੈ। ਟਾਈਟਲ ਟ੍ਰੈਕ ਤੋਂ ਬਾਅਦ ਹੁਣ ਬੁੱਲਿਆ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਇਸ ਦੇ ਬੋਲ ਅਮਿਤਾਭ ਭੱਟਾਚਾਰੀਆ ਨੇ ਲਿਖੇ ਹਨ ਤੇ ਸੰਗੀਤ ਪ੍ਰੀਤਮ ਨੇ ਦਿੱਤਾ ਹੈ। ਅਮਿਤ ਮਿਸ਼ਰਾ ਤੇ ਸ਼ਿਲਪਾ ਰਾਓ ਨੇ ਇਸ ਨੂੰ ਗਾਇਆ ਹੈ।


ਵੀਡੀਓ ਵਿੱਚ ਰਣਬੀਰ ਐਸ਼ਵਰਿਆ ਨਾਲ ਰੋਮੈਂਸ ਕਰਦੇ ਨਜ਼ਰ ਆ ਰਹੇ ਹਨ। ਰਣਬੀਰ ਫਿਲਮ ਵਿੱਚ ਇੱਕ ਗਾਇਕ ਹੀ ਬਣੇ ਹਨ। ਇਹ ਫਿਲਮ ਇੱਕ ਪ੍ਰੇਮ ਕਹਾਣੀ ਹੈ ਜਿਸ ਵਿੱਚ ਐਸ਼ਵਰੀਆ, ਰਣਬੀਰ, ਅਨੁਸ਼ਕਾ ਤੇ ਫਵਾਦ ਹਨ। ਫਿਲਮ 28 ਅਕਤੂਬਰ ਨੂੰ ਰਿਲੀਜ਼ ਹੋਵੇਗੀ।