ਫੈਨ ਤੇ ਸੁਲਤਾਨ ਦੀ ਸਪੈਸ਼ਲ ਸਕ੍ਰੀਨਿੰਗ
ਏਬੀਪੀ ਸਾਂਝਾ | 15 Sep 2016 06:42 PM (IST)
ਮੁੰਬਈ: ਸ਼ਾਹਰੁਖ ਤੇ ਸਲਮਾਨ ਦੋਹਾਂ ਦੇ ਫੈਨਸ ਲਈ ਖੁਸ਼ਖਬਰੀ ਹੈ। ਸ਼ਾਹਰੁਖ ਦੀ ਫਿਲਮ ਫੈਨ ਤੇ ਸਲਮਾਨ ਖਾਨ ਦੀ ਸੁਲਤਾਨ ਨੂੰ ਬੂਸਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਸਕਰੀਨ ਕੀਤਾ ਜਾਏਗੀ। ਇਸ ਦੇ ਨਾਲ ਹੀ ਸਾਉਥ ਕੋਰੀਆ ਵਿੱਚ ਦੋਹਾਂ ਫਿਲਮਾਂ ਰਿਲੀਜ਼ ਵੀ ਹੋਣਗੀਆਂ। ਇਹ ਫੈਸਟੀਵਲ 6 ਅਕਤੂਬਰ ਨੂੰ ਸ਼ੁਰੂ ਹੋਣ ਜਾ ਰਿਹਾ ਹੈ। ਹਾਲ ਹੀ ਵਿੱਚ ਰਿਲੀਜ਼ ਹੋਈ ਸਲਮਾਨ ਦੀ 'ਸੁਲਤਾਨ' ਨੇ ਤਾਂ ਬਾਕਸ ਆਫਿਸ 'ਤੇ ਫੱਟੇ ਚੁੱਕ ਦਿੱਤੇ ਸਨ। ਹਾਲਾਂਕਿ 'ਫੈਨ' ਬਾਕਸ ਆਫਿਸ 'ਤੇ ਉਹ ਕਮਾਲ ਨਹੀਂ ਵਿਖਾ ਪਾਈ ਸੀ ਪਰ ਵਧੀਆ ਹੈ ਕਿ ਕਮਰਸ਼ੀਅਲ ਫਿਲਮਾਂ ਵੀ ਹੁਣ ਫੈਸਟੀਵਲਸ ਦਾ ਹਿੱਸਾ ਬਣ ਰਹੀਆਂ ਹਨ।