ਚੰਡੀਗੜ੍ਹ: ਅਦਾਕਾਰਾ ਪ੍ਰਿਅੰਕਾ ਚੋਪੜਾ ਦੀ ਪਹਿਲੀ ਪੰਜਾਬੀ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਫਿਲਮ ਦਾ ਨਾਮ 'ਸਰਵਣ' ਹੈ ਤੇ ਇਸ ਵਿੱਚ ਅਮਰਿੰਦਰ ਗਿੱਲ ਮੁੱਖ ਭੂਮਿਕਾ ਨਿਭਾਅ ਰਹੇ ਹਨ। ਹੁਣ ਤੁਹਾਨੂੰ ਦੱਸ ਦਈਏ ਕਿ ਫਿਲਮ ਵਿੱਚ ਅਮਰਿੰਦਰ ਦੇ ਨਾਲ ਅਦਾਕਾਰਾ ਸਿਮੀ ਚਾਹਲ ਨਜ਼ਰ ਆਵੇਗੀ। ਸਿਮੀ ਜੋ 'ਬੰਬੂਕਾਟ' ਵਿੱਚ ਪੱਕੋ ਦਾ ਕਿਰਦਾਰ ਨਿਭਾਅ ਰਹੀ ਸੀ। ਇਸ ਵਿੱਚ ਵੀ ਚੁਣੀ ਗਈ ਹੈ। ਇਸ ਦੇ ਨਾਲ ਹੀ ਰਣਜੀਤ ਬਾਵਾ ਵੀ ਫਿਲਮ ਦਾ ਹਿੱਸਾ ਹੋਣਗੇ।
ਫਿਲਮ ਦੀ ਸ਼ੂਟਿੰਗ ਚੰਡੀਗੜ੍ਹ ਦੇ ਨੇੜੇ ਚੱਲ ਰਹੀ ਹੈ। ਕੁਝ ਸ਼ੂਟਿੰਗ ਕੈਨੇਡਾ ਵਿੱਚ ਪਹਿਲਾਂ ਹੀ ਹੋ ਚੁੱਕੀ ਹੈ। ਖ਼ਬਰ ਹੈ ਕਿ ਫਿਲਮ ਇੱਕ ਚੰਗੇ ਪੁੱਤਰ ਦੀ ਕਹਾਣੀ ਹੈ। ਲੇਖਕ ਅੰਬਰਦੀਪ ਨੇ ਦੱਸਿਆ, ਫਿਲਮ ਵਿੱਚ ਇੱਕ ਸਰਪ੍ਰਾਈਜ਼ ਹੈ ਜੋ ਇਸ ਨੂੰ ਹੋਰ ਫਿਲਮਾਂ ਤੋਂ ਅੱਡ ਬਣਾਉਂਦਾ ਹੈ। ਉਮੀਦ ਹੈ ਕਿ ਅਸੀਂ ਲੋਕਾਂ ਦੀਆਂ ਉਮੀਦਾਂ ਤੇ ਖਰੇ ਉੱਤਰਾਂਗੇ।'ਸਰਵਣ' ਦਸੰਬਰ ਵਿੱਚ ਰਿਲੀਜ਼ ਹੋ ਸਕਦੀ ਹੈ। ਇਸ ਦਾ ਨਿਰਮਾਣ ਪਰਪਲ ਪੈਬਲ ਪਿੱਚਰ ਹੇਠਾਂ ਹੋ ਰਿਹਾ ਹੈ।