ਚੰਡੀਗੜ੍ਹ: ਗਾਇਕਾ ਜੈਨੀ ਜੌਹਲ ਦਾ ਨਵਾਂ ਗੀਤ 'ਚੰਡੀਗੜ੍ਹ ਰਹਿਣ ਵਾਲੀਏ' ਜੋ ਹਾਲ ਹੀ ਵਿੱਚ ਰਿਲੀਜ਼ ਹੋਇਆ, ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਜੈਨੀ ਦਾ ਇਹ ਗੀਤ ਪਿੰਡ ਤੇ ਉੱਥੋਂ ਦੇ ਮੁੰਡਿਆਂ ਦੀ ਸਿਫਤ ਕਰਦਾ ਹੈ। ਗੀਤ ਦੇ ਬੋਲ ਬੰਟੀ ਬੈਂਸ ਨੇ ਲਿਖੇ ਹਨ ਤੇ ਨਿਰਦੇਸ਼ਨ ਨਵਜੀਤ ਬੁੱਟਰ ਨੇ ਕੀਤਾ ਹੈ। ਇਸ ਗੀਤ ਦੀ ਖਾਸ ਗੱਲ ਇਹ ਹੈ ਕਿ ਰਫਤਾਰ ਪਹਿਲੀ ਵਾਰ ਕੁਝ ਦੇਸੀ ਕਰਦੇ ਨਜ਼ਰ ਆ ਰਹੇ ਹਨ। ਰਫਤਾਰ ਨੇ ਗੀਤ ਵਿੱਚ ਰੈਪ ਕੀਤਾ ਹੈ ਜੋ ਕਾਫੀ ਵੱਖਰਾ ਹੈ।

ਵੀਡੀਓ ਵਿੱਚ ਜੈਨੀ ਆਪਣੀ ਚੰਡੀਗੜ੍ਹ ਵਾਲੀ ਸਹੇਲੀ ਨੂੰ ਪਿੰਡ ਘੁੰਮਾ ਰਹੀ ਹੈ। ਜੈਨੀ ਦਾ ਕਾਫੀ ਸਮੇਂ ਬਾਅਦ ਗੀਤ ਆਇਆ ਹੈ। 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਜੈਨੀ ਨੇ ਦੱਸਿਆ, ਜੇ ਕੁਝ ਚੰਗਾ ਕਰਨਾ ਹੋਵੇ ਤਾਂ ਫਿਰ ਇੰਤਜ਼ਾਰ ਕਰਨਾ ਹੀ ਪੈਂਦਾ ਹੈ। ਇਹ ਗੀਤ ਮੇਰੇ ਦਿਲ ਦੇ ਬੇਹਦ ਕਰੀਬ ਹੈ ਤੇ ਸ਼ੂਟਿੰਗ ਦੌਰਾਨ ਪਿੰਡ ਦੀਆਂ ਯਾਦਾਂ ਵੀ ਤਾਜ਼ਾ ਹੋ ਗਈਆਂ।