ਮੁੰਬਈ: ਅਨਿਲ ਕਪੂਰ ਦੇ ਬੇਟੇ ਹਰਸ਼ਵਰਧਨ ਕਪੂਰ ਦੀ ਡੈਬਿਊ ਫਿਲਮ 'ਮਿਰਜ਼ਿਆ' ਦਾ ਮੁੰਬਈ ਵਿੱਚ ਮਿਊਜ਼ਿਕ ਲਾਂਚ ਕੀਤਾ ਗਿਆ। ਈਵੈਂਟ ਵਿੱਚ ਪਹਿਲੀ ਵਾਰ ਹਰਸ਼ਵਰਧਨ ਮੀਡੀਆ ਦੇ ਰੂ-ਬਰੂ ਹੋਏ। ਇਸ ਮੌਕੇ ਉਨ੍ਹਾਂ ਦੇ ਪਿਤਾ ਅਨਿਲ ਕਪੂਰ ਬੇਹੱਦ ਭਾਵੁਕ ਹੋ ਗਏ। ਉਨ੍ਹਾਂ ਕਿਹਾ, ਹਰਸ਼ ਵਰਗਾ ਬੇਟੇ ਹੋ ਹੀ ਨਹੀਂ ਸਕਦਾ। ਅੱਜ ਦਾ ਦਿਨ ਮੇਰੇ ਪਰਿਵਾਰ ਲਈ ਬੇਹੱਦ ਖਾਸ ਹੈ। ਉਮੀਦ ਹੈ ਦਰਸ਼ਕ ਹਰਸ਼ ਨੂੰ ਵੀ ਪਿਆਰ ਦੇਣਗੇ ਤੇ ਮੇਰੇ ਨਾਲ ਉਸ ਦੀ ਬਰਾਬਰੀ ਨਹੀਂ ਕਰਨਗੇ।



             






ਜਦ ਹਰਸ਼ ਨੂੰ ਪੁੱਛਿਆ ਗਿਆ ਕਿ ਇੱਕ ਸਿਤਾਰੇ ਦਾ ਬੇਟਾ ਹੋਣ ਵਿੱਚ ਉਹ ਕਿੰਨਾ ਪ੍ਰੈਸ਼ਰ ਮਹਿਸੂਸ ਕਰਦੇ ਹਨ ਤਾਂ ਉਨ੍ਹਾਂ ਕਿਹਾ, ਮੇਰੇ ਤੇ ਕੋਈ ਦਬਾਅ ਨਹੀਂ ਹੈ। ਮੈਂ ਆਪਣੇ ਵੱਲੋਂ ਫਿਲਮ ਨੂੰ ਆਪਣੀ ਪੂਰੀ ਜਾਨ ਦੇ ਦਿੱਤੀ ਹੈ। ਬਾਕਸ ਆਫਿਸ 'ਤੇ ਫਿਲਮ ਚੱਲੇਗੀ ਜਾਂ ਨਹੀਂ, ਮੈਂ ਨਹੀਂ ਕਹਿ ਸਕਦਾ, ਜੋ ਹੋਵੇਗਾ ਉਹ ਵੇਖਿਆ ਜਾਏਗਾ।





         








ਹਰਸ਼ ਦੇ ਨਾਲ ਫਿਲਮ ਵਿੱਚ ਅਦਾਕਾਰਾ ਸਈਯਾਮੀ ਖੇਰ ਨਜ਼ਰ ਆਏਗੀ। ਇਹ ਅਦਾਕਾਰਾ ਤਨਵੀ ਆਜ਼ਮੀ ਦੀ ਭਤੀਜੀ ਹਨ। ਫਿਲਮ 'ਮਿਰਜ਼ਿਆ' ਮਿਰਜ਼ਾ ਸਾਹਿਬਾ ਦੀ ਫੋਕ ਪ੍ਰੇਮ ਕਹਾਣੀ ਤੇ ਅਧਾਰਤ ਹੈ। ਇਸ ਫਿਲਮ ਨੂੰ ਲਿਖਣ ਲਈ 17 ਸਾਲਾਂ ਬਾਅਦ ਗੁਲਜ਼ਾਰ ਨੇ ਕਲਮ ਚੁੱਕੀ ਹੈ। ਇਸ ਦਾ ਨਿਰਦੇਸ਼ਨ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਨੇ ਕੀਤਾ ਹੈ।