ਦੋਵੇਂ ਫਿਲਮਾਂ ਦੀ ਵੀਕੈਂਡ ਕਲੈਕਸ਼ਨ ਸਾਹਮਣੇ ਆ ਗਈ ਹੈ। ਕੈਟਰੀਨਾ ਦੀ ਫਿਲਮ ਨੇ ਪਹਿਲੇ ਤਿੰਨ ਦਿਨਾਂ ਵਿੱਚ ਫੇਰ ਵੀ 21 ਕਰੋੜ ਰੁਪਏ ਦੇ ਕਰੀਬ ਕਮਾ ਲਏ ਪਰ ਨਵਾਜ਼ ਦੀ ਫਰੀਕੀ ਤਾਂ ਸਿਰਫ 8.60 ਕਰੋੜ ਰੁਪਏ ਹੀ ਕਮਾ ਸਕੀ ਹੈ। 'ਬਾਰ ਬਾਰ ਦੇਖੋ' ਨੇ ਪਹਿਲੇ ਦਿਨ 6.81 ਕਰੋੜ, ਦੂਜੇ ਦਿਨ 7.65 ਕਰੋੜ ਤੇ ਤੀਜੇ ਦਿਨ 6.70 ਕਰੋੜ ਦਾ ਕਾਰੋਬਾਰ ਹੀ ਕੀਤਾ ਹੈ। ਫਿਲਮ ਦੀ ਤਾਬੜਤੋੜ ਪ੍ਰਮੋਸ਼ਨ ਤੇ ਰਿਵਿਊਜ਼ ਤੋਂ ਬਾਅਦ ਵੀ ਦਰਸ਼ਕ ਫਿਲਮ ਵੇਖਣ ਨਹੀਂ ਜਾ ਰਹੇ ਹਨ।
'ਬਾਰ ਬਾਰ ਦੇਖੋ' ਇੱਕ ਰੋਮੈਂਟਿਕ ਤੇ ਵੱਖਰੇ ਤਰੀਕੇ ਦੀ ਪ੍ਰੇਮ ਕਹਾਣੀ ਹੈ। 'ਫਰੀਕੀ ਅਲੀ' ਇੱਕ ਡੌਨ ਦੀ ਰੋਮੈਂਟਿਕ ਕਹਾਣੀ ਹੈ।