ਮੁੰਬਈ: ਸਲਮਾਨ ਖਾਨ ਦੇ ਫੈਨਜ਼ ਲਈ ਖੁਸ਼ਖਬਰੀ ਹੈ। 2007 ਦੀ ਸੂਪਰਹਿੱਟ ਫਿਲਮ 'ਏਕ ਥਾ ਟਾਈਗਰ' ਦਾ ਸੀਕਵੈਲ ਅਨਾਊਂਸ ਹੋ ਗਿਆ ਹੈ। ਇਹ ਫਿਲਮ ਅਗਲੇ ਸਾਲ ਕ੍ਰਿਸਮਸ 'ਤੇ ਰਿਲੀਜ਼ ਹੋਵੇਗੀ ਜਿਸ ਦਾ ਨਾਮ ਹੋਵੇਗਾ 'ਟਾਈਗਰ ਜ਼ਿੰਦਾ ਹੈ'। ਇਹ ਜਾਣਕਾਰੀ ਯਸ਼ਰਾਜ ਨੇ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਦਿੱਤੀ।
ਇਸ ਤੋਂ ਵੀ ਵੱਡੀ ਖੁਸ਼ਖਬਰੀ ਇਹ ਹੈ ਕਿ ਸੀਕਵੈਲ ਵਿੱਚ ਵੀ ਸਲਮਾਨ ਦੇ ਨਾਲ ਕੈਟਰੀਨਾ ਕੈਫ ਨਜ਼ਰ ਆਏਗੀ। ਇਹ ਦੋਹਾਂ ਦੀ ਇਕੱਠਿਆਂ ਆਖਰੀ ਫਿਲਮ ਸੀ। 'ਏਕ ਥਾ ਟਾਈਗਰ' ਵਿੱਚ ਇਸ ਜੋੜੀ ਨੂੰ ਬਹੁਤ ਪਸੰਦ ਕੀਤਾ ਗਿਆ ਸੀ।
ਕੈਟਰੀਨਾ ਤੇ ਸਲਮਾਨ ਪਹਿਲਾਂ ਵੀ ਕਈ ਵਾਰ ਪਰਦੇ 'ਤੇ ਕੰਮ ਕਰ ਚੁੱਕੇ ਹਨ ਪਰ 'ਏਕ ਦਾ ਟਾਈਗਰ' ਦੀ ਕਾਮਯਾਬੀ ਤੋਂ ਬਾਅਦ, 'ਟਾਈਗਰ ਜ਼ਿੰਦਾ ਹੈ' ਦਰਸ਼ਕਾਂ ਲਈ ਇੱਕ ਵੱਡੀ ਸੌਗਾਤ ਹੋ ਸਕਦੀ ਹੈ। ਅਗਲੇ ਸਾਲ ਈਦ 'ਤੇ ਸਲਮਾਨ ਦੀ ਫਿਲਮ 'ਟਿਊਬਲਾਈਟ' ਵੀ ਰਿਲੀਜ਼ ਹੋਵੇਗੀ।