ਨਵੀਂ ਦਿੱਲੀ : ਕੈਪਟਨ ਕੂਲ ਧੋਨੀ 'ਤੇ ਬਣ ਰਹੀ ਫਿਲਮ 'ਐਮ.ਐਸ.ਧੋਨੀ : ਦ ਅਨਟੋਲਡ ਸਟੋਰੀ' ਦਾ ਧੋਨੀ ਦੇ ਫੈਨਜ਼ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ ਪਰ ਇਸ ਤੋਂ ਪਹਿਲਾਂ ਇੱਕ ਬਹੁਤ ਹੀ ਦਿਲਚਲਪ ਖ਼ਬਰ ਆਈ ਹੈ। ਮੀਡੀਆ ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਆਪਣੀ ਕਹਾਣੀ ਨੂੰ ਵੱਡੇ ਪਰਦੇ 'ਤੇ ਦਿਖਾਏ ਜਾਣ ਲਈ ਧੋਨੀ ਨੇ ਫਿਲਮ ਨਿਰਮਾਤਾ ਤੋਂ 40 ਕਰੋੜ ਰੁਪਏ ਲਏ ਹਨ। ਹਾਲਾਂਕਿ ਇਸ ਬਾਰੇ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ।

 

 

 

 

ਇਸ ਫਿਲਮ ਦੇ ਡਾਇਰੈਕਟਰ ਨੀਰਜ਼ ਪਾਂਡੇ ਹਨ। ਨੀਰਜ ਪਾਂਡੇ ਤੋਂ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹ ਹੱਸਣ ਲੱਗ ਗਏ ਤੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਕਿ ਉਨ੍ਹਾਂ ਦਾ ਸਟੂਡੀਓ ਕਿਸੇ ਨੂੰ ਇੰਨੇ ਪੈਸੇ ਦੇ ਸਕਦਾ ਹੈ। ਜੇਕਰ ਇੰਨੇ ਪੈਸੇ ਨਹੀਂ ਪੈਸੇ ਨਹੀਂ ਦਿੱਤੇ ਗਏ ਤਾਂ ਫਿਰ ਕਿੰਨੇ ਦਿੱਤੇ ਗਏ ਹਨ। ਇਹ ਸਵਾਲ ਤਾਂ ਹਮੇਸ਼ਾ ਹੀ ਦਿਮਾਗ ਵਿੱਚ ਰਹੇਗਾ।

 

 

 

ਇਹ ਫਿਲਮ 30 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਹੈ ਜਿਸ ਵਿੱਚ ਮਹੇਂਦਰ ਸਿੰਘ ਧੋਨੀ ਨੇ ਜਿੰਦਗੀ ਦੇ ਸਫਰ ਦੀ ਕਹਾਣੀ ਹੈ। ਛੋਟੇ ਜਿਹੇ ਸ਼ਹਿਰ ਤੋਂ ਨਿਕਲ ਕੇ ਖੇਡ ਜਗਤ 'ਤੇ ਰਾਜ਼ ਕਰਨ ਵਾਲੇ ਇੱਕ ਲੜਕੇ ਦੀ ਕਹਾਣੀ ਨੂੰ ਨੀਰਜ ਪਾਂਡੇ ਨੇ ਆਪਣੇ ਨਿਰਦੇਸ਼ਨ ਵਿੱਚ ਨਿਖਾਰਿਆ ਹੈ।