ਨਵੀਂ ਦਿੱਲੀ: ਭੂਮਾਤਾ ਰਣਰਾਗਿਨੀ ਬ੍ਰਿਗੇਡ ਦੀ ਸੰਸਥਾਪਕ ਤ੍ਰਿਪਤੀ ਦੇਸਾਈ ਨੂੰ 'ਬਿੱਗ ਬਾਸ' ਸੀਜ਼ਨ 10 ਲਈ ਆਫਰ ਮਿਲਣ ਤੋਂ ਬਾਅਦ ਤ੍ਰਿਪਤੀ ਦੇਸਾਈ ਨੇ ਸ਼ਰਤ ਰੱਖੀ ਹੈ। ਉਨ੍ਹਾਂ ਕਿਹਾ ਕਿ ਜੇਕਰ 'ਬਿੱਗ ਬਾਸ' ਦੀ ਆਵਾਜ਼ ਨੂੰ ਮਹਿਲਾ ਦੀ ਆਵਾਜ਼ ਵਿੱਚ ਬਦਲਿਆ ਜਾਵੇਗਾ ਤਾਂ ਉਹ 'ਬਿੱਗ ਬਾਸ' ਵਿੱਚ ਸ਼ਾਮਲ ਹੋ ਸਕਦੀ ਹੈ। ਤ੍ਰਿਪਤੀ ਮਹਿਲਾ ਅਧਿਕਾਰਾਂ ਲਈ ਲੜਦੀ ਰਹੀ ਹੈ।

 

 

 

 

ਤ੍ਰਿਪਤੀ ਦੇਸਾਈ ਉਹ ਹੀ ਹੈ, ਜਿਨ੍ਹਾਂ ਨੇ ਆਪਣੀ ਭੂਮਾਤਾ ਬ੍ਰਿਗੇਡ ਜ਼ਰੀਏ ਮਹਾਰਾਸ਼ਟਰ ਦੇ ਅਹਿਮਦਾਨਗਰ ਜ਼ਿਲ੍ਹੇ ਦੇ ਪ੍ਰਸਿੱਧ ਸ਼ਨੀ ਸ਼ਿੰਗਨਾਪੁਰ ਮੰਦਰ ਵਿੱਚ ਮਹਿਲਾਵਾਂ ਦੇ ਪ੍ਰਵੇਸ਼ ਨੂੰ ਲੈ ਕੇ ਅੰਦੋਲਨ ਸ਼ੁਰੂ ਕਰ ਦਿੱਤਾ ਸੀ। ਕਈ ਦਿਨਾਂ ਤੱਕ ਚੱਲੇ ਵਿਵਾਦ ਤੋਂ ਬਾਅਦ ਬੰਬੇ ਹਾਈਕੋਰਟ ਨੇ ਹੁਕਮ 'ਤੇ ਫਡਨਵੀਸ ਸਰਕਾਰ ਨੇ ਦਖਲ ਦੇ ਕੇ ਮੰਦਰ ਵਿੱਚ ਮਹਿਲਾਵਾਂ ਦੇ ਪ੍ਰਵੇਸ਼ ਤੇ ਪੂਜਾ ਕਰਨ ਦਾ ਅਧਿਕਾਰ ਦਵਾਇਆ ਸੀ।

 

 

 

 

ਇਸ ਤੋਂ ਬਾਅਦ ਤ੍ਰਿਪਤੀ ਨੇ ਨਾਸਿਕ ਦੇ ਤ੍ਰਯੰਬਕੇਸ਼ਵਰ ਮੰਦਰ ਤੇ ਕੋਹਲਾਪੁਰ ਦੇ ਮਹਾਲਕਸ਼ਮੀ ਮੰਦਰ ਵਿੱਚ ਵੀ ਮਹਿਲਾਵਾਂ ਨੂੰ ਪ੍ਰਵੇਸ਼ ਦਿਵਾਉਣ ਦੀ ਮੁਹਿੰਮ ਚਲਾਈ ਸੀ। ਹਾਲ ਹੀ ਵਿੱਚ ਮੁੰਬਈ ਦੇ ਹਾਜੀ ਅਲੀ ਵਿੱਚ ਮਹਿਲਾਵਾਂ ਦੇ ਪ੍ਰਵੇਸ਼ ਲਈ ਅੰਦੋਲਨ ਕੀਤਾ ਹੈ।