ਮੁੰਬਈ : ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਇੱਕ ਵਾਰ ਫਿਰ ਚਰਚਾ ਵਿੱਚ ਹਨ। ਕਾਰਨ ਕੁਝ ਹੋਰ ਨਹੀਂ ਸਗੋਂ ਉਨ੍ਹਾਂ ਦੀ ਗਲੀ ਫਿਲਮ 'ਸੀਕ੍ਰੇਟ ਸੁਪਰਸਟਾਰ' ਹੈ। ਇਸ ਫਿਲਮ ਦਾ ਫਰਸਟ ਲੁੱਕ ਸਾਹਮਣੇ ਆ ਗਿਆ ਹੈ ਜਿਸ ਦੀ ਖੂਬ ਚਰਚਾ ਹੋ ਰਹੀ ਹੈ। ਫ਼ਿਲਮ ਡਾਇਰੈਕਟਰ ਚੰਦਨ ਨੇ 'ਸੀਕ੍ਰੇਟ ਸੁਪਰਸਟਾਰ' ਦੀਆਂ ਇਹ ਤਸਵੀਰਾਂ ਜਾਰੀ ਕੀਤੀਆਂ ਹਨ। ਇਸ ਤਸਵੀਰ ਵਿੱਚ ਆਮਿਰ ਦਾ ਇੱਕ ਵੱਖ ਹੀ ਅੰਦਾਜ਼ ਦਿੱਖ ਰਿਹਾ ਹੈ।
ਕੁਝ ਦਿਨ ਪਹਿਲਾਂ ਇੱਕ ਹੋਰ ਤਸਵੀਰ ਸਾਹਮਣੇ ਆਈ ਸੀ ਜਿਸ ਵਿੱਚ ਆਮਿਰ ਆਪਣੀਆਂ ਲੰਬੀਆਂ ਮੁੱਛਾਂ ਵਿੱਚ ਵੇਖਣ ਨੂੰ ਮਿਲ ਰਹੇ ਹਨ।
ਅਜਿਹਾ ਕਿਹਾ ਜਾ ਰਿਹਾ ਹੈ ਕਿ ਇਹ ਵੀ 'ਸੀਕ੍ਰੇਟ ਸੁਪਰਸਟਾਰ' ਦਾ ਹੀ ਲੁੱਕ ਹੈ।
ਕੱਲ੍ਹ ਇੱਕ ਸਮਾਰੋਹ ਦੌਰਾਨ ਵੀ ਆਮਿਰ ਇਸ ਲੁੱਕ ਵਿੱਚ ਨਜ਼ਰ ਆ ਰਹੇ ਹਨ। ਇਸ ਸਮਾਰੋਹ ਵਿੱਚ ਆਮਿਰ ਖਾਨ ਦੇ ਨਾਲ ਅਮਿਤਾਭ ਬੱਚਨ ਵੀ ਸਨ। ਅਜਿਹੀਆਂ ਖ਼ਬਰਾਂ ਹਨ ਕਿ ਇਸ ਫਿਲਮ ਵਿੱਚ ਆਮਿਰ ਖਾਨ ਇੱਕ ਮਿਊਜ਼ਿਕ ਕੰਪੋਜਰ ਤੇ ਮੈਂਟਰ ਦੀ ਭੂਮਿਕਾ ਨਿਭਾਅ ਰਹੇ ਹਨ।
ਆਮਿਰ ਇਸ ਫਿਲਮ ਦੀ ਸ਼ੂਟਿੰਗ 15 ਦਿਨਾਂ ਵਿੱਚ ਖ਼ਤਮ ਕਰ ਚੁੱਕੇ ਹਨ। ਇਹ ਫ਼ਿਲਮ ਇਸ ਸਾਲ ਹੀ ਰਿਲੀਜ਼ ਹੋਣ ਵਾਲੀ ਹੈ।