1- ਕਰਨ ਜੌਹਰ ਦੀ ਫਿਲਮ ‘ਐ ਦਿਲ ਹੈ ਮੁਸ਼ਕਿਲ’ ਦਾ ਦੂਜਾ ਗੀਤ ‘ਬੁੱਲਿਆ’ ਵੀ ਰਿਲੀਜ਼ ਹੋ ਗਿਆ ਹੈ।  ਅਮਿਤ ਮਿਸ਼ਰਾ ਤੇ ਸ਼ਿਲਪਾ ਰਾਓ ਨੇ ਇਸ ਨੂੰ ਗਾਇਆ ਹੈ। ਵੀਡੀਓ ਵਿੱਚ ਰਣਬੀਰ ਐਸ਼ਵਰਿਆ ਨਾਲ ਰੋਮਾਂਸ ਕਰਦੇ ਨਜ਼ਰ ਆ ਰਹੇ ਹਨ। ਰਣਬੀਰ ਫਿਲਮ 'ਚ ਇੱਕ ਗਾਇਕ ਬਣੇ ਹਨ। ਜਿਸ 'ਚ ਐਸ਼ਵਰੀਆ, ਰਣਬੀਰ, ਅਨੁਸ਼ਕਾ ਤੇ ਫਵਾਦ ਹਨ। ਫਿਲਮ 28 ਅਕਤੂਬਰ ਨੂੰ ਰਿਲੀਜ਼ ਹੋਵੇਗੀ।

2- ਕੈਟਰੀਨਾ ਕੈਫ ਅਤੇ ਸਿਧਾਰਥ ਮਲਹੋਤਰਾ ਦੀ ਫਿਲਮ 'ਬਾਰ ਬਾਰ ਦੇਖੋ' ਬਾਕਸ ਆਫਿਸ 'ਤੇ ਬੁਰੀ ਤਰ੍ਹਾ ਪਿਟ ਗਈ ਹੈ। ਫਿਲਮ ਨੇ 7 ਦਿਨਾਂ 'ਚ ਸਿਰਫ 29 ਕਰੋੜ ਦੀ ਕਮਾਈ ਹੀ ਕੀਤੀ ਹੈ। ਇਹ ਫਿਲਮ ਪਿਛਲੇ ਸ਼ੁਕਰਵਾਰ ਨੂੰ ਰਿਲੀਜ਼ ਹੋਈ ਸੀ। ਦੂਜੇ ਪਾਸੇ ਇਸ ਦੇ ਨਾਲ ਹੀ ਰਿਲੀਜ਼ ਹੋਈ ਨਵਾਜ਼ੂਦੀਨ ਦੀ 'ਫਰੀਕੀ ਅਲੀ' ਹੁਣ ਤੱਕ ਸਿਰਫ 10 ਕਰੋੜ ਹੀ ਕਮਾ ਸਕੀ ਹੈ।
3- ਬਾਲੀਵੁੱਡ ਅਭਿਨੇਤਰੀ ਵਿਦਿਆ ਬਾਲਨ ਨੂੰ ਡੇਂਗੂ ਬੁਖਾਰ ਹੋ ਗਿਆ ਹੈ। ਵਿਦਿਆ ਦੇ ਬੁਲਾਰੇ ਨੇ ਕਿਹਾ ਕਿ ਵਿਦਿਆ ਬਾਲਨ ਨੂੰ ਡੇਂਗੂ ਹੋਣ ਦਾ ਪਤਾ ਲੱਗਿਆ ਹੈ ਤੇ ਡਾਕਟਰਾਂ ਨੇ ਉਨ੍ਹਾਂ ਨੂੰ 10-15 ਦਿਨ ਆਰਾਮ ਕਰਨ ਲਈ ਕਿਹਾ ਹੈ। ਵਿਦਿਆ ਬਾਲਨ ਜਲਦ ਹੀ ਆਪਣੀ ਆਗਾਮੀ ਫਿਲਮ 'ਕਹਾਨੀ 2' ਵਿੱਚ ਦਿਖੇਗੀ।
4- ਸੁਰਖੀਆਂ 'ਚ ਰਹਿਣ ਵਾਲੀ ਰਾਖੀ ਸਾਵੰਤ ਨੇ ਸੰਨੀ ਲਿਓਨੀ 'ਤੇ ਨਿਸ਼ਾਨਾ ਸਾਧਿਆ ਹੈ। ਸ਼ਾਹਰੁਖ ਦੀ ਫਿਲਮ 'ਰਈਸ' 'ਚ ਆਈਟਮ ਸਾਂਗ ਕਰ ਰਹੀ ਸਨੀ ਬਾਰੇ ਜਦੋਂ ਰਾਖੀ ਤੋਂ ਪੁਛਿਆ ਤਾਂ ਉਹਨਾਂ ਕਿਹਾ ਕਿ ਸਨੀ ਦਾ ਤਾਂ ਕੰਮ ਹੀ ਅਸ਼ਲੀਲ ਫਿਲਮਾਂ ਕਰਨਾ ਹੈ। ਰਾਖੀ ਨੇ ਕਿਹਾ ਮੈਂ ਕਿੰਗ ਖਾਨ ਦੀ ਡਿਸਕਵਰੀ ਹਾਂ। ਸਨੀ ਤਾਂ ਹੁਣੇ ਹੁਣੇ ਕਰ ਰਹੀ ਹੈ ਉਹਦਾ ਤਾਂ ਕੰਮ ਹੀ ਪਾਰਨ ਫਿਲਮਾਂ ਕਰਨਾ ਹੈ।

5- ਮੈਗਾਸਟਾਰ ਅਮਿਤਾਭ ਬੱਚਨ ਦਾ ਕਹਿਣਾ ਹੈ ਕਿ ਜਦੋਂ ਉਹ ਵਿਦੇਸ਼ ਜਾਂਦੇ ਹਨ ਤਾਂ ਉਥੇ ਲੋਕ ਭਾਰਤ ਨੂੰ ਬਲਾਤਕਾਰਾਂ ਦੀ ਭੂਮੀ ਕਹਿੰਦੇ ਹਨ ਤਾਂ ਉਨ੍ਹਾਂ ਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ। 'ਪਿੰਕ' ਦੇ ਅਭਿਨੇਤਾ ਨੇ ਕਿਹਾ ਕਿ ਭਾਰਤੀਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ।
6- ਬਾਲੀਵੁੱਡ ਅਭਿਨੇਤਰੀ ਪ੍ਰਿਅੰਕਾ ਚੋਪੜਾ ਫੋਰਬਸ ਮੈਗਜ਼ੀਨ ਦੀ ਲਿਸਟ ਸਭ ਤੋਂ ਵੱਧ ਕਮਾਉਣ ਵਾਲੀ ਟੀਵੀ ਅਭਿਨੇਤਰੀਆਂ ਦੇ ਤੌਰ 'ਤੇ ਪਹਿਲੀ ਭਾਰਤੀ ਅਦਾਕਾਰਾ ਦੇ ਤੌਰ 'ਤੇ ਸ਼ਾਮਲ ਕੀਤੀ ਗਈ ਹੈ। ਟੀਵੀ ਸੀਰੀਜ਼ ਕਵਾਂਟਿਕੋ ਰਾਂਹੀ ਨਵੀਂ ਸ਼ੁਰੂਆਤ ਕਰਨ ਵਾਲਾ ਚੋਪੜਾ ਨੂੰ ਇਸ ਲਿਸਟ ਚ ਅੱਠਵਾਂ ਸਥਾਨ ਮਿਲਿਆ। ਜਿਨਾਂ ਦੀ ਕਮਾਈ ਇੱਕ ਕਰੋੜ ਡਾਲਰ ਯਾਨੀ ਕਰੀਬ 67 ਕਰੋਡ਼ ਰੁਪਏ ਦੱਸੀ ਗਈ।

7- ਅਭਿਨੇਤਾ ਵਿਵੇਕ ਓਬਰਾਏ ਦਾ ਕਹਿਣਾ ਹੈ ਕਿ ਉਹਨਾਂ ਨੂੰ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ 'ਚ ਕੁੱਝ ਵੀ ਗਲਤ ਨਹੀਂ ਲੱਗਿਆ ਅਤੇ ਨਾ ਹੀ ਬੀਐਮਸੀ 'ਚ ਭ੍ਰਿਸ਼ਟਾਚਾਰ ਸਬੰਧੀ ਕੀਤੇ ਉਨ੍ਹਾਂ ਦੇ ਟਵੀਟ ਨਾਲ ਕੋਈ ਵਿਵਾਦ ਖੜਾ ਹੋਇਆ ਹੈ। ਵਿਵੇਕ ਮੁਤਾਬਕ ਕਪਿਲ ਕੋਈ ਅਪਰਾਧੀ ਨਹੀਂ ਬਲਕਿ ਚੰਗੇ ਇਨਸਾਨ ਲਗਦੇ ਹਨ। ਰਿਪੋਰਟਾਂ ਮੁਤਾਬਕ ਵਿਵੇਕ ਨੇ ਕਪਿਲ ਦੀ ਮਦਦ ਵੀ ਕੀਤੀ ਹੈ।
8- ਆਪਣੀਆਂ ਬੋਲਡ ਅਦਾਵਾਂ ਨਾਲ ਤਹਿਲਕਾ ਮਚਾਉਣ ਵਾਲੀ ਸੁਰਵੀਨ ਚਾਵਲਾ ਨੇ ਖੁਲਾਸਾ ਕੀਤਾ ਕਿ ਉਹਨਾਂ ਨੂੰ ਵੀ 'ਕਾਸਟਿੰਗ ਕਾਊਚ' ਦਾ ਸਾਹਮਣਾ ਕਰਨਾ ਪਿਆ। ਜਦੋਂ ਸ਼ੁਰੂਆਤੀ ਦਿਨਾਂ ਚ ਇੱਕ ਤਮਿਲ ਫਿਲਮ ਲਈ ਉਹਨਾਂ ਨੂੰ ਡਾਇਰੈਕਟਰ ਨਾਲ ਸਾਉਣ ਲਈ ਕਿਹਾ ਗਿਆ। ਜਦਕਿ ਉਹਨਾਂ ਹਿੰਮਤ ਕਰਦੇ ਹੋਏ ਆਫਰ ਠੁਕਰਾ ਦਿੱਤਾ।