ਸੰਜੇ ਨੇ ਪਾਈ ਫੌਜੀ ਦੀ ਵਰਦੀ
ਏਬੀਪੀ ਸਾਂਝਾ | 18 Sep 2016 01:24 PM (IST)
ਬਾਲੀਵੁੱਡ ਦੇ 'ਮੁੰਨਾਭਾਈ' ਸੰਜੇ ਦੱਤ ਹੁਣ ਇੱਕ ਆਰਮੀ ਅਫਸਰ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। ਫਿਲਮ 'ਤੋਰਬਾਜ਼' ਵਿੱਚ ਸੰਜੇ ਇੱਕ ਆਰਮੀ ਵਾਲੇ ਬਣੇ ਹਨ, ਜੋ ਬੱਚਿਆਂ ਦੀ ਸੁਰੱਖਿਆ ਕਰਨਗੇ। ਸੰਜੇ ਫਿਲਮ ਵਿੱਚ ਉਹਨਾਂ ਬੱਚਿਆਂ ਨਾਲ ਡੀਲ ਕਰਨਗੇ, ਜਿਹਨਾਂ ਨੂੰ ਫਿਦਾਈਨ ਹਮਲੇ ਲਈ ਤਿਆਰ ਕੀਤਾ ਜਾਂਦਾ ਹੈ। ਇਸ ਫਿਲਮ ਦਾ ਨਿਰਦੇਸ਼ਨ ਗਿਰੀਸ਼ ਮਲਿਕ ਕਰਨਗੇ। ਗਿਰੀਸ਼ ਨੇ ਕਿਹਾ, ਸੰਜੇ ਇੱਕ ਬਿਹਤਰੀਨ ਅਦਾਕਾਰ ਹਨ, ਜੋ ਖੁਦ ਨੂੰ ਕਿਰਦਾਰ ਵਿੱਚ ਢਾਲ ਲੈਂਦੇ ਹਨ। ਉਹ ਮੇਰੀ ਪਹਿਲੀ ਪਸੰਦ ਸੀ। ਫਿਲਮ ਦਾ ਨਿਰਮਾਣ ਰਾਹੁਲ ਮਿੱਤਰਾ ਕਰ ਰਹੇ ਹਨ। ਸੰਜੇ ਹਾਲ ਹੀ ਵਿੱਚ ਪੂਣੇ ਦੀ ਯਰਵਡਾ ਜੇਲ ਤੋਂ ਸਜ਼ਾ ਪੂਰੀ ਕਰਕੇ ਪਰਤੇ ਹਨ। ਸੰਜੇ ਦੀ ਜ਼ਿੰਦਗੀ 'ਤੇ ਵੀ ਫਿਲਮ ਬਣਨ ਜਾ ਰਹੀ ਹੈ।