ਮੁੰਬਈ: ਬਾਲੀਵੁੱਡ ਦੇ ਦੋ ਸੂਪਰ ਸਟਾਰਜ਼ ਵਿੱਚ ਅੱਜਕਲ੍ਹ ਖੂਬ ਯਾਰਾਨਾ ਵੇਖਣ ਨੂੰ ਮਿਲ ਰਿਹਾ ਹੈ। ਸ਼ਾਹਰੁਖ ਤੇ ਸਲਮਾਨ ਦੀ ਇਹ ਦੋਸਤੀ ਹੁਣ ਮੰਚ 'ਤੇ ਵੀ ਨਜ਼ਰ ਆਵੇਗੀ। ਸਟਾਰ ਸਕਰੀਨ ਐਵਾਰਡਜ਼ 'ਤੇ ਦੋਵੇਂ ਇਕੱਠੇ ਹੋਸਟ ਕਰਨ ਜਾ ਰਹੇ ਹਨ। ਐਤਵਾਰ ਨੂੰ ਇਹ ਸ਼ੋਅ ਸ਼ੂਟ ਕੀਤਾ ਜਾਏਗਾ। ਸੂਤਰ ਨੇ ਦੱਸਿਆ, ਸ਼ਾਹਰੁਖ ਤੇ ਸਲਮਾਨ ਲਈ ਬਿਹਤਰੀਨ ਲਾਈਨਾਂ ਲਿਖੀਆਂ ਗਈਆਂ ਹਨ। ਇਨ੍ਹਾਂ ਨੂੰ ਸੁਣ ਕੇ ਦਰਸ਼ਕ ਬੇਹੱਦ ਖੁਸ਼ ਹੋਣਗੇ ਤੇ ਇਨ੍ਹਾਂ ਨੂੰ ਇਕੱਠੇ ਵੇਖਣ ਦੀ ਡੀਮਾਂਡ ਵਧੇਗੀ।
ਹਾਲ ਹੀ ਵਿੱਚ ਸਲਮਾਨ ਨੇ ਸ਼ਾਹਰੁਖ ਦੀ ਅਗਲੀ ਫਿਲਮ ਦੀ ਰਿਲੀਜ਼ ਡੇਟ ਵੀ ਟਵਿਟਰ 'ਤੇ ਸਾਂਝੀ ਕੀਤੀ। ਸੁਲਤਾਨ ਦੀ ਰਿਲੀਜ਼ ਦੌਰਾਨ ਸ਼ਾਹਰੁਖ ਨੇ ਵੀ ਫਿਲਮ ਦੀ ਖੂਬ ਪ੍ਰਮੋਸ਼ਨ ਕੀਤੀ ਸੀ।