Shehnaaz Gill, in a chat with Shilpa Shetty, spoke about life after losing Sidharth Shukla
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
Shehnaaz Gill with Shilpa Shetty: ਸ਼ਹਿਨਾਜ਼ ਗਿੱਲ ਨੇ ਹਾਲ ਹੀ ਵਿੱਚ ਸ਼ਿਲਪਾ ਸ਼ੈੱਟੀ ਦੇ ਚੈਟ ਸ਼ੋਅ ਸ਼ੇਪ ਆਫ ਯੂ ਵਿੱਚ ਸ਼ਿਰਕਤ ਕੀਤੀ। ਸ਼ੋਅ 'ਤੇ, ਸ਼ਹਿਨਾਜ਼ ਨੇ ਸਿਧਾਰਥ ਸ਼ੁਕਲਾ ਬਾਰੇ ਖੁੱਲ੍ਹ ਕੇ ਦੱਸਿਆ ਕਿ ਕਿਵੇਂ ਉਸ ਦੀ ਮੌਤ ਤੋਂ ਬਾਅਦ ਖੁਦ ਦੀ ਜ਼ਿੰਦਗੀ ਜਿਉਣ ਲਈ ਉਸ ਨੂੰ ਟ੍ਰੋਲ ਕੀਤਾ ਗਿਆ ਸੀ। ਜਦੋਂ ਕਿ ਐਕਟਰਸ-ਗਾਇਕ ਨੇ ਬਾਲਿਕਾ ਵਧੂ ਅਦਾਕਾਰ ਨਾਲ ਆਪਣੇ ਸਮੀਕਰਨ ਬਾਰੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ, ਉਸਨੇ ਇਹ ਸਾਂਝਾ ਕੀਤਾ ਕਿ ਸਿਧਾਰਥ ਹਮੇਸ਼ਾ ਉਸਨੂੰ ਹੱਸਦਾ ਦੇਖਣਾ ਚਾਹੁੰਦਾ ਸੀ।
ਦੱਸ ਦਈਏ ਕਿ ਸਿਧਾਰਥ ਦੀ ਮੌਤ ਤੋਂ ਕੁਝ ਮਹੀਨਿਆਂ ਬਾਅਦ, ਸ਼ਹਿਨਾਜ਼ ਨੂੰ ਆਪਣੇ ਮੈਨੇਜਰ ਦੀ ਮੰਗਣੀ ਪਾਰਟੀ ਵਿੱਚ ਨੱਚਦੇ ਹੋਏ ਦੇਖਿਆ ਗਿਆ ਸੀ। ਜਿੱਥੇ ਕਈ ਉਸ ਨੂੰ ਮੁਸਕਰਾਉਂਦੇ ਦੇਖ ਕੇ ਖੁਸ਼ ਹੋਏ, ਉੱਥੇ ਹੀ ਬਿੱਗ ਬੌਸ 13 ਦੀ ਸਟਾਰ ਨੂੰ ਐਂਜੁਆਏ ਕਰਨ ਲਈ ਟ੍ਰੋਲ ਕੀਤਾ ਗਿਆ ਸੀ।
ਉਸ ਨੇ ਸ਼ਿਲਪਾ ਨੂੰ ਕਿਹਾ, "ਜੇ ਮੈਨੂੰ ਹੱਸਣ ਦਾ ਮੌਕਾ ਮਿਲਿਆ ਤਾਂ ਮੈਂ ਹੱਸਾਂਗੀ, ਖੁਸ਼ ਰਹਾਂਗੀ। ਜੇਕਰ ਮੈਨੂੰ ਦੀਵਾਲੀ ਮਨਾਉਣ ਦਾ ਮਨ ਹੈ, ਤਾਂ ਮੈਂ ਦੀਵਾਲੀ ਮਨਾਵਾਂਗੀ। ਕਿਉਂਕਿ ਜ਼ਿੰਦਗੀ ਵਿਚ ਖੁਸ਼ੀਆਂ ਬਹੁਤ ਜ਼ਰੂਰੀ ਹਨ। ਮੈਂ ਵੀ ਅਜਿਹਾ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਅੱਜ ਮੈਂ ਪਹਿਲੀ ਵਾਰ ਇਸ ਬਾਰੇ ਗੱਲ ਕਰ ਰਹੀ ਹਾਂ ਅਤੇ ਇਹ ਸਿਰਫ ਇਸ ਲਈ ਕਿਉਂਕਿ ਤੁਸੀਂ ਮੈਨੂੰ ਇਹ ਕਰਨ ਲਈ ਕਹਿ ਰਹੇ ਹੋ। ਨਹੀਂ ਤਾਂ, ਮੈਂ ਇਨ੍ਹਾਂ ਚੀਜ਼ਾਂ ਬਾਰੇ ਕਦੇ ਗੱਲ ਨਹੀਂ ਕਰਦੀ ਬੇਸ਼ੱਕ ਕੋਈ ਵੀ ਕਹੇ।"
ਇਸ ਦੌਰਾਨ ਭਾਵੁਕ ਹੋਈ ਸ਼ਹਿਨਾਜ਼ ਨੇ ਸਿਧਾਰਥ ਨੂੰ ਯਾਦ ਕੀਤਾ ਅਤੇ ਅੱਗੇ ਕਿਹਾ, "ਮੈਂ ਸਿਧਾਰਥ ਨਾਲ ਆਪਣੇ ਰਿਸ਼ਤੇ ਬਾਰੇ ਕਿਸੇ ਨੂੰ ਕਿਉਂ ਦੱਸਾਂ? ਮੇਰਾ ਉਸ ਨਾਲ ਕੀ ਸਬੰਧ ਸੀ? ਮੇਰਾ ਉਸ ਨਾਲ ਕੀ ਰਿਸ਼ਤਾ ਸੀ? ਮੈਂ ਕਿਸੇ ਨੂੰ ਜਵਾਬਦੇਹ ਨਹੀਂ ਹਾਂ। ਉਹ ਮੇਰੇ ਲਈ ਕਿੰਨਾ ਮਹੱਤਵਪੂਰਣ ਸੀ, ਮੈਂ ਉਸ ਲਈ ਕਿੰਨਾ ਮਹੱਤਵਪੂਰਣ ਸੀ, ਜੋ ਮੈਂ ਜਾਣਦਾ ਹਾਂ। ਇਸ ਲਈ ਮੈਨੂੰ ਕਿਸੇ ਨੂੰ ਕੋਈ ਸਪੱਸ਼ਟੀਕਰਨ ਦੇਣ ਦੀ ਲੋੜ ਨਹੀਂ ਹੈ।''
ਸ਼ਹਿਨਾਜ਼ ਨੇ ਅੱਗੇ ਕਿਹਾ, “ਸਿਧਾਰਥ ਨੇ ਮੈਨੂੰ ਕਦੇ ਨਹੀਂ ਕਿਹਾ ਕੀ ਹੱਸ ਨਾਹ। ਸਿਧਾਰਥ ਮੈਨੂੰ ਹਮੇਸ਼ਾ ਹੱਸਦੇ ਦੇਖਨਾ ਚਾਹੁੰਦਾ ਸੀ, ਅਤੇ ਮੈਂ ਹਮੇਸ਼ਾ ਹਸਾਂਗੀ, ਅਤੇ ਮੈਂ ਆਪਣਾ ਕੰਮ ਜਾਰੀ ਰੱਖਾਂਗੀ। ਕਿਉਂਕਿ ਮੈਂ ਜ਼ਿੰਦਗੀ 'ਚ ਬਹੁਤ ਅੱਗੇ ਜਾਣਾ ਹੈ।" ਜਿਵੇਂ ਹੀ ਸ਼ਹਿਨਾਜ਼ ਜ਼ਿਆਦਾ ਭਾਵੁਕ ਹੋਈ ਤਾਂ ਸ਼ਿਲਪਾ ਨੇ ਉਸ ਨੂੰ ਜੱਫੀ ਪਾ ਲਈ ਅਤੇ ਖੜ੍ਹੀ ਹੋਈ। ਇਸ ਦੌਰਾਨ ਸ਼ਿਲਪਾ ਨੇ ਕਿਹਾ ਕਿ ਉਹ ਬਹੁਤ ਸਾਰੇ ਲੋਕਾਂ ਲਈ ਪ੍ਰੇਰਨਾ ਹੈ।