ਮੁੰਬਈ: ਬਿੱਗ ਬੌਸ 13 ਫੇਮ ਸ਼ਹਿਨਾਜ਼ ਗਿੱਲ (Shehnaaz Gill) ਨੂੰ ਹਾਲ ਹੀ ਵਿੱਚ ਇੱਕ ਵੀਡੀਓ ਵਿੱਚ ਆਪਣੇ ਕਰੀਬੀ ਸਿਧਾਰਥ ਸ਼ੁਕਲਾ (Siddharth Shukla) ਨੂੰ ਯਾਦ ਕਰਦੇ ਦੇਖਿਆ ਗਿਆ। ਇਸ ਦੌਰਾਨ ਸ਼ਹਿਨਾਜ਼ ਗਿੱਲ ਨੇ ਇਹ ਵੀ ਦੱਸਿਆ ਕਿ ਕਿਵੇਂ ਉਹ ਔਖੇ ਸਮੇਂ ਵਿੱਚ ਵੀ ਮਜ਼ਬੂਤ ਰਹੀ।


ਦਰਅਸਲ, ਸ਼ਹਿਨਾਜ਼ ਗਿੱਲ ਤੇ ਅਧਿਆਤਮਕ ਗੁਰੂ ਬੀਕੇ ਸ਼ਿਵਾਨੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਸ਼ਹਿਨਾਜ਼ ਗਿੱਲ ਰੂਹਾਨੀ ਗੱਲਾਂ ਕਰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਖੁਲਾਸਾ ਕੀਤਾ ਕਿ ਉਹ ਅਕਸਰ ਸਿਧਾਰਥ ਨੂੰ ਕਹਿੰਦੀ ਸੀ ਕਿ ਉਹ ਉਨ੍ਹਾਂ ਨਾਲ ਕਾਫੀ ਸਮਾਂ ਪਹਿਲਾਂ ਗੱਲ ਕਰਨਾ ਚਾਹੁੰਦੀ ਸੀ।


ਦੱਸ ਦਈਏ ਕਿ ਮਸ਼ਹੂਰ ਟੀਵੀ ਐਕਟਰ ਸਿਧਾਰਥ ਸ਼ੁਕਲਾ ਨੇ ਅਚਾਨਕ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਅਜਿਹੇ 'ਚ ਸਿਧਾਰਥ ਦੀ ਸਭ ਤੋਂ ਕਰੀਬੀ ਮੰਨੀ ਜਾਂਦੀ ਸ਼ਹਿਨਾਜ਼ ਗਿੱਲ ਵੀ ਕਾਫੀ ਸਮੇਂ ਤੋਂ ਸਦਮੇ 'ਚ ਸੀ। ਹਾਲਾਂਕਿ, ਇਸ ਦੌਰਾਨ ਪੰਜਾਬੀ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਨਾਲ ਅਦਾਕਾਰਾ ਦੀ ਇੱਕ ਫਿਲਮ- ਹੌਸਲਾ ਰੱਖ ਵੀ ਰਿਲੀਜ਼ ਹੋਈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ ਸੀ।


ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਸ਼ਹਿਨਾਜ਼ ਗਿੱਲ ਦੀ ਵੀਡੀਓ 'ਚ ਉਹ ਬੀਕੇ ਸ਼ਿਵਾਨੀ ਨਾਲ ਗੱਲਬਾਤ ਕਰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਸ਼ਹਿਨਾਜ਼ ਗਿੱਲ ਕਹਿੰਦੀ ਹੈ- 'ਮੈਂ ਸਿਧਾਰਥ ਨੂੰ ਕਈ ਵਾਰ ਕਿਹਾ ਕਿ ਮੈਂ ਸਿਸਟਰ ਸ਼ਿਵਾਨੀ ਨੂੰ ਮਿਲਣਾ ਚਾਹੁੰਦੀ ਹਾਂ। ਮੈਨੂੰ ਉਹ ਬਹੁਤ ਪਸੰਦ ਹਨ। ਉਹ ਵੀ ਹਮੇਸ਼ਾ ਕਹਿੰਦਾ ਸੀ ਕਿ ਹਾਂ ਮਿਲਾਂਗੇ। ਬੱਸ ਹੁਣੇ ਚਿੱਲ ਕਰੋ। ਫਿਰ ਉਸ ਤੋਂ ਬਾਅਦ ਇਹ ਸਭ ਹੋਇਆ।




ਸ਼ਹਿਨਾਜ਼ ਨੇ ਅੱਗੇ ਕਿਹਾ, 'ਮੈਂ ਅਕਸਰ ਸੋਚਦੀ ਹਾਂ ਕਿ ਉਸ ਆਤਮਾ ਨੇ ਮੈਨੂੰ ਇੰਨਾ ਗਿਆਨ ਕਿਵੇਂ ਦਿੱਤਾ, ਕਿਉਂਕਿ ਇਸ ਤੋਂ ਪਹਿਲਾਂ ਮੈਂ ਲੋਕਾਂ ਨੂੰ ਸਮਝ ਨਹੀਂ ਸਕਦੀ ਸੀ। ਮੈਂ ਬਹੁਤ ਮਾਸੂਮ ਕਿਸਮ ਦੀ ਸੀ ਜੋ ਕਿਸੇ 'ਤੇ ਵੀ ਭਰੋਸਾ ਕਰਦੀ ਸੀ ਪਰ ਉਸ ਨੇ ਮੈਨੂੰ ਬਹੁਤ ਕੁਝ ਸਿਖਾਇਆ ਕੀ ਜੀਵਨ ਵਿੱਚ ਕੀ-ਕੀ ਵਾਪਰਦਾ ਹੈ। ਰੱਬ ਨੇ ਮੈਨੂੰ ਉਸ ਨਾਲ ਮਿਲਵਾਇਆ। ਫਿਰ ਅਸੀਂ ਦੋਸਤਾਂ ਵਾਂਗ ਸੀ। ਰੱਬ ਨੇ ਸਾਡੀ ਜਾਣ-ਪਛਾਣ ਸਿਰਫ ਇਸ ਲਈ ਕਰਵਾਈ ਹੈ ਤਾਂ ਜੋ ਉਹ ਮੈਨੂੰ ਜ਼ਿੰਦਗੀ ਬਾਰੇ ਇਹ ਸਭ ਦੱਸ ਸਕੇ। ਇਨ੍ਹਾਂ ਦੋ ਸਾਲਾਂ ਵਿੱਚ ਉਸਨੇ ਮੈਨੂੰ ਬਹੁਤ ਕੁਝ ਸਿਖਾਇਆ।


ਸ਼ਹਿਨਾਜ਼ ਨੇ ਅੱਗੇ ਕਿਹਾ, 'ਉਸ ਦੀ ਵਜ੍ਹਾ ਨਾਲ ਹੀ ਮੈਂ ਤੁਹਾਨੂੰ ਮਿਲੀ ਹਾਂ। ਹੁਣ ਮੈਂ ਜਾਣਦੀ ਹਾਂ ਕਿ ਮੇਰੀ ਜ਼ਿੰਦਗੀ ਵਿਚ ਚੀਜ਼ਾਂ ਨੂੰ ਕਿਵੇਂ ਸੰਭਾਲਣਾ ਹੈ। ਹੁਣ ਮੈਂ ਬਹੁਤ ਮਜ਼ਬੂਤ ਹਾਂ।'' ਦੱਸ ਦੇਈਏ ਕਿ ਪਿਛਲੇ ਸਾਲ 2 ਸਤੰਬਰ ਨੂੰ ਟੀਵੀ ਐਕਟਰ ਸਿਧਾਰਥ ਸ਼ੁਕਲਾ ਦੀ ਮੌਤ ਹੋ ਗਈ ਸੀ।


ਬਿੱਗ ਬੌਸ ਦੇ ਜੇਤੂ ਰਹਿ ਚੁੱਕੇ ਸਿਧਾਰਥ ਨੇ 40 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਬਿੱਗ ਬੌਸ ਸੀਜ਼ਨ 13 ਵਿੱਚ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਨੂੰ ਇਕੱਠੇ ਦੇਖਣਾ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। ਉਦੋਂ ਤੋਂ ਫੈਨਸ ਦੋਵਾਂ ਨੂੰ 'ਸਿਡਨਾਜ਼' ਕਹਿ ਕੇ ਬੁਲਾਉਣ ਲੱਗੇ। ਅਦਾਕਾਰ ਸਿਧਾਰਥ ਨੇ ਆਪਣੇ ਕਰੀਅਰ ਵਿੱਚ ਕਈ ਸੀਰੀਅਲਾਂ ਵਿੱਚ ਕੰਮ ਕੀਤਾ।



ਇਹ ਵੀ ਪੜ੍ਹੋ: Petrol Diesel Price: ਕੱਚੇ ਤੇਲ ਦੀਆਂ ਕੀਮਤਾਂ 80 ਡਾਲਰ ਦੇ ਨੇੜੇ, ਜਾਣੋ ਤੁਹਾਡੇ ਸ਼ਹਿਰ 'ਚ ਕੀ ਹਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904