Shekhar Suman-Kangana Ranaut Controversy: ਬਾਲੀਵੁੱਡ ਅਦਾਕਾਰ ਸ਼ੇਖਰ ਸੁਮਨ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਹਨ। ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਅਦਾਕਾਰ ਬਦਲ ਗਏ ਹਨ ਅਤੇ ਉਹ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਹਨ। ਪਹਿਲਾਂ ਸ਼ੇਖਰ ਸੁਮਨ,  ਨੇ ਕੰਗਨਾ 'ਤੇ ਕਾਲਾ ਜਾਦੂ ਕਰਨ ਦਾ ਦੋਸ਼ ਲਗਾਏ ਸੀ ਹੁਣ ਉਸੇ ਅਦਾਕਾਰ ਨੇ ਕਿਹਾ ਹੈ ਕਿ ਜੇਕਰ ਕੰਗਨਾ ਚਾਹੇ ਤਾਂ ਉਹ ਉਸ ਲਈ ਪ੍ਰਚਾਰ ਕਰਨਗੇ। 


ਦਰਅਸਲ, ਸ਼ੇਖਰ ਸੁਮਨ ਦੇ ਬੇਟੇ ਅਧਿਯਨ ਸੁਮਨ ਅਤੇ ਕੰਗਨਾ ਰਣੌਤ ਇੱਕ-ਦੂਜੇ ਨੂੰ ਡੇਟ ਕਰ ਚੁੱਕੇ ਹਨ। ਅਜਿਹੇ 'ਚ ਇੱਕ ਵਾਰ ਸ਼ੇਖਰ ਸੁਮਨ ਅਤੇ ਉਨ੍ਹਾਂ ਦੀ ਪਤਨੀ ਅਲਕਾ ਨੇ ਕੰਗਨਾ 'ਤੇ ਉਨ੍ਹਾਂ ਦੇ ਬੇਟੇ 'ਤੇ ਕਾਲਾ ਜਾਦੂ ਕਰਨ, ਉਸ ਨਾਲ ਕੁੱਟਮਾਰ ਕਰਨ ਅਤੇ ਗਾਲ੍ਹਾਂ ਕੱਢਣ ਦਾ ਦੋਸ਼ ਲਗਾਇਆ ਸੀ।


ਸ਼ੇਖਰ ਸੁਮਨ ਨੇ ਕੰਗਨਾ 'ਤੇ ਇਹ ਇਲਜ਼ਾਮ ਲਗਾਏ ਸੀ 


ABP ਨਿਊਜ਼ ਨਾਲ ਗੱਲ ਕਰਦੇ ਹੋਏ ਸ਼ੇਖਰ ਸੁਮਨ ਨੇ ਕਿਹਾ- 'ਅਧਿਯਨ ਦੇ ਵਿਵਹਾਰ 'ਚ ਕੁਝ ਬਦਲਾਅ ਆਉਣੇ ਸ਼ੁਰੂ ਹੋ ਗਏ ਸਨ। ਜਦੋਂ ਅਲਕਾ ਨੇ ਆਪਣੀ ਸਟੱਡੀ ਦਾ ਦਰਾਜ਼ ਖੋਲ੍ਹਿਆ ਤਾਂ ਉਸ ਵਿੱਚ ਸੁਪਾਰੀ, ਕੁਝ ਸਿੱਕੇ ਅਤੇ ਹੋਰ ਅਜੀਬ ਚੀਜ਼ਾਂ ਮਿਲੀਆਂ। ਅਸੀਂ ਇੱਕ ਪੰਡਿਤ ਜੀ ਨਾਲ ਸਲਾਹ ਕੀਤੀ, ਜਿਨ੍ਹਾਂ ਨੇ ਦੱਸਿਆ ਕਿ ਅਧਿਯਨ ਵਸ਼ੀਕਰਨ ਹੋ ਗਿਆ ਹੈ।


'ਉਹ ਉਸਨੂੰ ਕੁੱਟਦੀ ਸੀ...'


ਸ਼ੇਖਰ ਦੀ ਪਤਨੀ ਅਲਕਾ ਨੇ ਕਿਹਾ, 'ਉਸ ਦੀਆਂ ਅੱਖਾਂ ਤੋਂ ਲੱਗਦਾ ਸੀ ਕਿ ਉਹ ਜਾਂ ਤਾਂ ਨਸ਼ੇ 'ਚ ਸੀ ਜਾਂ ਕਿਸੇ ਦੇ ਪ੍ਰਭਾਵ 'ਚ ਸੀ। ਉਹ ਹਰ ਗੱਲ 'ਤੇ ਉਸ ਦੀ ਕੁੱਟਮਾਰ ਕਰਦੀ ਸੀ ਅਤੇ ਗਾਲ੍ਹਾਂ ਕੱਢਦੀ ਸੀ। ਅਲਕਾ ਨੇ ਅੱਗੇ ਦੱਸਿਆ ਕਿ ਜਦੋਂ ਅਧਿਯਨ ਨੇ ਕੰਗਨਾ ਅਤੇ ਰਿਤਿਕ ਦੇ ਇੰਟੀਮੇਟ ਮੈਸੇਜ ਦੇਖੇ ਤਾਂ ਉਨ੍ਹਾਂ ਨੇ ਅਭਿਨੇਤਰੀ ਨੂੰ ਛੱਡਣ ਦਾ ਫੈਸਲਾ ਕੀਤਾ।


ਕੰਗਨਾਲਈ ਪ੍ਰਚਾਰ ਕਰਨ ਲਈ ਤਿਆਰ ਸ਼ੇਖਰ   


ਦੱਸ ਦੇਈਏ ਕਿ ਇਨ੍ਹਾਂ ਸਾਰੇ ਵਿਵਾਦਾਂ ਦੇ ਬਾਵਜੂਦ ਹੁਣ ਜਦੋਂ ਸ਼ੇਖਰ ਸੁਮਨ ਭਾਜਪਾ 'ਚ ਸ਼ਾਮਲ ਹੋ ਗਏ ਹਨ ਅਤੇ ਕੰਗਨਾ ਰਣੌਤ ਵੀ ਭਾਜਪਾ ਦੀ ਟਿਕਟ 'ਤੇ ਮੰਡੀ ਤੋਂ ਚੋਣ ਲੜਨ ਜਾ ਰਹੀ ਹੈ ਤਾਂ ਸ਼ੇਖਰ ਦੇ ਬੋਲ ਬਦਲ ਗਏ ਹਨ। ਸ਼ੇਖਰ ਸੁਮਨ ਨੇ INS ਨਾਲ ਗੱਲ ਕਰਦੇ ਹੋਏ ਕਿਹਾ, 'ਜੇਕਰ ਬੁਲਾਏਗੀ ਤਾਂ ਕਿਉਂ ਨਹੀਂ ਜਾਵਾਂਗਾ। ਇਹ ਮੇਰਾ ਫਰਜ਼ ਵੀ ਹੈ ਅਤੇ ਮੇਰਾ ਹੱਕ ਵੀ।