ਮੁੰਬਈ:ਅਦਾਕਾਰ ਅਨੁਪਮ ਖੇਰ ਤੇ ਅਦਾਕਾਰਾ ਨੀਨਾ ਗੁਪਤਾ ਇਕੱਠੇ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ। ਫ਼ਿਲਮ 'ਸ਼ਿਵ ਸ਼ਾਸਤ੍ਰੀ ਬਲਬੋਆ' 'ਚ ਇਹ ਦੋਵੇਂ ਕਲਾਕਾਰ ਨਜ਼ਰ ਆਉਣਗੇ। ਫ਼ਿਲਮ ਦੀ ਪਹਿਲੀ ਲੁੱਕ ਵੀ ਸਾਹਮਣੇ ਆ ਚੁੱਕੀ ਹੈ। ਇਸ 'ਚ ਨੀਨਾ ਗੁਪਤਾ ਤੇ ਅਨੁਪਮ ਖੇਰ ਨੂੰ ਇੱਕ ਫਰੇਮ 'ਤੇ ਬੈਠੇ ਦੇਖਿਆ ਜਾ ਸਕਦਾ ਹੈ। ਖਾਸ ਗੱਲ ਇਹ ਹੈ ਕਿ ਅਨੁਪਮ ਖੇਰ ਦੀ ਇਹ ਖੁਦ ਦੀ 519ਵੀਂ ਫ਼ਿਲਮ ਹੈ ਜਿਸ 'ਚ ਇੰਟਰਨੈਸ਼ਲ ਕਲਾਕਾਰ ਵੀ ਨਜ਼ਰ ਆਉਣਗੇ।
ਅਨੁਪਮ ਖੇਰ ਨੇ ਬੌਲੀਵੁੱਡ ਦੇ ਨਾਲ-ਨਾਲ ਹੌਲੀਵੁੱਡ ਤੇ ਕਈ ਦੂਸਰੀਆਂ ਇੰਡਸਟਰੀ 'ਚ ਵੀ ਫ਼ਿਲਮਾਂ ਕੀਤੀਆਂ ਹਨ। ਇਸ ਕਰਕੇ ਉਨ੍ਹਾਂ ਦੀਆਂ ਫ਼ਿਲਮਾਂ ਦਾ ਅੰਕੜਾ 519 ਤੱਕ ਪਹੁੰਚ ਗਿਆ ਹੈ। ਫ਼ਿਲਮ 'ਸ਼ਿਵ ਸ਼ਾਸਤ੍ਰੀ ਬਲਬੋਆ' ਨੂੰ Ajayan Venugopalan ਡਾਇਰੈਕਟ ਕਰਨਗੇ। ਇਹ ਫ਼ਿਲਮ ਅਮਰੀਕਾ ਦੇ ਇੱਕ ਛੋਟੇ ਜਿਹੇ ਕਸਬੇ ਵਿੱਚ ਇੱਕ ਭਾਰਤੀ ਦੇ ਸਰਵਾਈਵਲ ਦੀ ਦਿਲਚਸਪ ਕਹਾਣੀ 'ਤੇ ਹੈ। ਬਾਕੀ ਫ਼ਿਲਮ ਬਾਰੇ ਹੋਰ ਸਰਪ੍ਰਾਈਜ਼ ਦਾ ਖੁਲਾਸਾ ਜਲਦ ਕੀਤਾ ਜਾਏਗਾ।
ਅਦਾਕਾਰ ਨੀਨਾ ਗੁਪਤਾ ਵੀ ਪਿੱਛਲੇ ਕੁਝ ਸਾਲਾਂ ਤੋਂ ਫ਼ਿਲਮ ਇੰਡਸਟਰੀ 'ਚ ਕਾਫੀ ਐਕਟਿਵ ਹੈ। ਇੱਕ ਤੋਂ ਬਾਅਦ ਇੱਕ ਫ਼ਿਲਮਾਂ 'ਚ ਨੀਨਾ ਗੁਪਤਾ ਦਿਖਾਈ ਦੇ ਰਹੀ ਹੈ। ਫ਼ਿਲਮ 'ਸਰਦਾਰ ਕਾ ਗ੍ਰੈਂਡਸਨ' 'ਚ ਨੀਨਾ ਗੁਪਤਾ ਨੂੰ ਦੇਖਿਆ ਗਿਆ ਸੀ। ਇਸ ਤੋਂ ਬਾਅਦ ਵੈੱਬ ਸੀਰੀਜ਼ 'ਮਸਾਬਾ ਮਸਾਬਾ' ਸੀਜ਼ਨ 2 'ਚ ਨੀਨਾ ਗੁਪਤਾ ਆਪਣੀ ਬੇਟੀ ਮਸਾਬਾ ਨਾਲ ਨਜ਼ਰ ਆਏਗੀ। ਬਾਕੀ ਇੰਤਜ਼ਾਰ ਹੋਏਗਾ ਫ਼ਿਲਮ 'ਸ਼ਿਵ ਸ਼ਾਸਤ੍ਰੀ ਬਲਬੋਆ' ਦਾ ਜਿਸ ਦੀ ਸ਼ੂਟਿੰਗ ਅਮਰੀਕਾ 'ਚ ਕੀਤੀ ਜਾਏਗੀ।
ਅਭਿਨੇਤਾ ਅਨੁਪਮ ਖੇਰ ਅਤੇ ਨੀਨਾ ਗੁਪਤਾ ਨੇ ਵੀਰਵਾਰ ਨੂੰ ਆਪਣੀ ਨਵੀਂ ਫਿਲਮ 'ਸ਼ਿਵ ਸ਼ਾਸਤਰੀ ਬਾਲਬੋਆ' ਦਾ ਫਸਟ ਲੁੱਕ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ। ਨੀਨਾ ਗੁਪਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਇਸ ਨੂੰ ਪੋਸਟ ਕੀਤਾ। ਜਿਸ ਦੇ ਨਾਲ ਉਸ ਨੇ ਕੈਪਸ਼ਨ 'ਚ ਲਿਖੀਆ, "ਇੰਨੇ ਸਾਲਾਂ ਬਾਅਦ @ਅਨੂਪਮਖੇਰ ਨਾਲ ਕੰਮ ਕਰਕੇ ਮੈਂ ਬਹੁਤ ਉਤਸ਼ਾਹਿਤ ਹਾਂ, ਸਾਡੀ ਨਵੀਂ ਫਿਲਮ ਸ਼ਿਵ ਸ਼ਾਸਤਰੀ ਬਲਬੋਆ #519 ਫ਼ਿਲਮ #ਐਨ ਇੰਡੀਅਨ ਇਨ ਇੰਡੀਆ 'ਚ ਹੈਸ਼ਟੈਗ ਹਿਯੂਮਰ ਹੈਸ਼ਟੈਗ ਡਰਾਮਾ ਹੈਸ਼ਟੈਗ ਫੈਮਿਲੀ ਹੈ।”
ਇਹ ਵੀ ਪੜ੍ਹੋ: Raj Kundra Update: ਅਸ਼ਲੀਲ ਫ਼ਿਲਮਾਂ ਦੇ ਮਾਮਲੇ ’ਚ ਵਧੀਆਂ ਰਾਜ ਕੁੰਦਰਾ ਦੀਆਂ ਮਸ਼ਕਲਾਂ, 27 ਜੁਲਾਈ ਤੱਕ ਰਹਿਣਾ ਹੋਵੇਗਾ ਜੇਲ੍ਹ ’ਚ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904