ਮੁੰਬਈ: ਮਸ਼ਹੂਰ ਕਾਮੇਡੀ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ' ਦੇ ਨਵੇਂ ਸੀਜ਼ਨ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਜਲਦੀ ਹੀ ਕਪਿਲ ਸ਼ਰਮਾ ਆਪਣੀ ਟੀਮ ਨਾਲ ਲੋਕਾਂ ਨੂੰ ਹਸਾਉਣ ਲਈ ਵਾਪਸ ਆ ਰਹੇ ਹਨ ਪਰ ਸਾਹਮਣੇ ਆਈਆਂ ਤਸਵੀਰਾਂ ਤੇ ਟੀਜ਼ਰ ਵਿੱਚ ਇੱਕ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ ਤੇ ਉਹ ਨਾਂ ਹੈ ਸੁਮੋਨਾ ਚਕ੍ਰਵਰਤੀ ਦਾ। ਸੁਮੋਨਾ ਪ੍ਰੋਮੋ ਦੀ ਰਿਲੀਜ਼ ਤੋਂ ਮਗਰੋਂ ਹੀ ਸੁਰਖੀਆਂ ਵਿੱਚ ਹੈ।
ਦਰਅਸਲ, ਇਸ ਪ੍ਰੋਮੋ 'ਚ ਸੁਮੋਨਾ ਚੱਕਰਵਰਤੀ ਦਿਖਾਈ ਨਹੀਂ ਦੇ ਰਹੀ ਹੈ। ਇਸ ਤੋਂ ਬਾਅਦ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸੁਮੋਨਾ ਸ਼ੋਅ ਛੱਡ ਗਈ ਹੈ। ਸ਼ੋਅ ਛੱਡਣ ਦੀ ਖ਼ਬਰ ਤੋਂ ਸੁਮੋਨਾ ਦੇ ਫੈਨਜ਼ ਬਹੁਤ ਪ੍ਰੇਸ਼ਾਨ ਨਜ਼ਰ ਆ ਰਹੇ ਹਨ। ਅਜਿਹੀ ਸਥਿਤੀ ਵਿੱਚ, ਜੇ ਸੁਮੋਨਾ ਨਵੇਂ ਐਪੀਸੋਡ 'ਚ ਨਜ਼ਰ ਨਹੀਂ ਆਏਗੀ ਤਾਂ ਸ਼ੋਅ ਕਾਫੀ ਅਧੂਰਾ ਲੱਗੇਗਾ।
ਕਪਿਲ ਸ਼ਰਮਾ ਸ਼ੋਅ ਵਿੱਚ ਅਕਸਰ ਸੁਮੋਨਾ ਦਾ ਮਜ਼ਾਕ ਉਡਾਉਂਦੇ ਦੇਖਿਆ ਜਾਂਦਾ ਹੈ, ਪਰ ਹੁਣ ਕਾਮੇਡੀ ਦਾ ਇਹ ਮੋਮੈਂਟ ਕਪਿਲ ਸ਼ਰਮਾ ਸ਼ੋਅ ਨਹੀਂ ਦੇਖਿਆ ਜਾਏਗਾ। ਅਜੇ ਤਕ ਸੁਮੋਨਾ ਦੇ ਸ਼ੋਅ 'ਚ ਆਉਣ ਬਾਰੇ ਕੋਈ ਜਾਣਕਾਰੀ ਨਹੀਂ।
ਸੁਮੋਨਾ ਨੇ 'ਦ ਕਪਿਲ ਸ਼ਰਮਾ ਸ਼ੋਅ' ਦੇ ਇੱਕ ਐਪੀਸੋਡ ਲਈ 2-3 ਲੱਖ ਰੁਪਏ ਚਾਰਜ ਕਰਦੀ ਸੀ। ਇੱਕ ਹਫਤੇ 'ਚ ਉਹ 4-6 ਲੱਖ ਰੁਪਏ ਲੈਂਦੀ ਹੈ। ਜਦੋਂਕਿ ਦੂਜੇ ਅਦਾਕਾਰ ਦੇ ਮੁਕਾਬਲੇ ਇੱਕ ਐਪੀਸੋਡ ਲਈ 5 ਲੱਖ ਰੁਪਏ ਤੋਂ ਵੱਧ ਲੈਂਦੇ ਹਨ ਪਰ ਸੁਮੋਨਾ ਆਪਣੀ ਫੀਸ ਤੋਂ ਬਹੁਤ ਖੁਸ਼ ਹੈ। ਸ਼ੋਅ 'ਚ ਜਿੰਨਾ ਦਰਸ਼ਕ ਸੁਮੋਨਾ ਨੂੰ ਪਸੰਦ ਕਰਦੇ ਹਨ, ਸੋਸ਼ਲ ਮੀਡੀਆ 'ਤੇ ਉਸ ਦੇ ਬਹੁਤ ਸਾਰੇ ਪ੍ਰਸ਼ੰਸਕ ਤੇ ਫੌਲੋਅਰਜ਼ ਵੀ ਹਨ।
ਅਭਿਨੇਤਰੀ ਤੇ ਕਾਮੇਡੀਅਨ ਸੁਮੋਨਾ ਚੱਕਰਵਰਤੀ 'ਦ ਕਪਿਲ ਸ਼ਰਮਾ ਸ਼ੋਅ' ਦੀ ਸਭ ਤੋਂ ਪੁਰਾਣੀ ਕਲਾਕਾਰ ਹੈ। ਉਹ ਕਾਮੇਡੀ ਸ਼ੋਅ 'ਕਾਮੇਡੀ ਸਰਕਸ' ਵਿੱਚ ਕਪਿਲ ਸ਼ਰਮਾ ਨਾਲ ਸੀ। ਉਸ ਤੋਂ ਬਾਅਦ 'ਕਾਮੇਡੀ ਨਾਈਟਸ ਵਿੱਦ ਕਪਿਲ' 'ਚ ਉਸ ਨੇ ਕਪਿਲ ਦੀ ਪਤਨੀ ਦਾ ਕਿਰਦਾਰ ਕੀਤਾ। ਫਿਰ 'ਦ ਕਪਿਲ ਸ਼ਰਮਾ ਸ਼ੋਅ' ਵਿੱਚ ਭੂਰੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਈ।
ਇਹ ਵੀ ਪੜ੍ਹੋ: ICSE, ISC Result 2021: ICSE, ISC ਦੇ ਨਤੀਜੇ ਕੱਲ੍ਹ ਦੁਪਹਿਰ 3 ਵਜੇ ਜਾਰੀ ਹੋਣਗੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904