ਨਵੀਂ ਦਿੱਲੀ: ਆਈਸੀਐਸਈ (ICSE) ਤੇ ਆਈਐਸਸੀ (ISC) ਦੇ ਨਤੀਜੇ ਕੱਲ੍ਹ ਸ਼ਾਮ 3 ਵਜੇ ਜਾਰੀ ਕਰ ਦਿੱਤੇ ਜਾਣਗੇ। ਇਸ ਦੀ ਪੁਸ਼ਟੀ ਸੀਆਈਐਸਸੀਈ (CISCE) ਨੇ ਕੀਤੀ ਹੈ। ਆਈਸੀਐਸਈ ਤੇ ਆਈਐਸਸੀ ਦੇ ਨਤੀਜੇ ਕੱਲ੍ਹ 24 ਜੁਲਾਈ ਨੂੰ ਸ਼ਾਮੀਂ 3 ਵਜੇ ਜਾਰੀ ਕੀਤੇ ਜਾਣਗੇ। ਸੀਆਈਐਸਸੀਈ ਨੇ ਕਿਹਾ ਹੈ, "10 ਵੀਂ ਜਮਾਤ ਤੇ 12 ਵੀਂ ਸਾਲ ਦੀ 2021 ਦੀਆਂ ਪ੍ਰੀਖਿਆਵਾਂ ਦੇ ਨਤੀਜੇ ਸ਼ਨੀਵਾਰ 24 ਜੁਲਾਈ ਨੂੰ ਦੁਪਹਿਰ 3 ਵਜੇ ਐਲਾਨ ਦਿੱਤੇ ਜਾਣਗੇ।"


ਨਤੀਜੇ ਕੌਂਸਲ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਰੀ ਕੀਤੇ ਜਾਣਗੇ


ਆਈਸੀਐਸਈ ਤੇ ਆਈਐਸਸੀ ਨਤੀਜੇ ਕੌਂਸਲ ਦੀ ਵੈਬਸਾਈਟ ਤੇ ਐਸਐਮਐਸ ਦੇ ਜ਼ਰੀਏ ਉਪਲੱਬਧ ਕਰਵਾਏ ਜਾਣਗੇ। ਟੇਬਲੂਲੇਸ਼ਨ ਰਜਿਸਟਰ ਸਕੂਲ ਲਈ ਕਰੀਅਰ ਪੋਰਟਲ ਰਾਹੀਂ ਉਪਲੱਬਧ ਕਰਵਾਏ ਜਾਣਗੇ। ਇਹ ਨਤੀਜੇ ਡਾਊਨਲੋਡ ਕਰਨ ਲਈ ਵਿਦਿਆਰਥੀ cisce.org ਉੱਤੇ ਜਾ ਕੇ ਆਪਣਾ ਨਤੀਜਾ ਵੇਖ ਸਕਦੇ ਹਨ।


ਇਸ ਸਾਲ ਉੱਤਰ ਦੀਆਂ ਕਾਪੀਆਂ ਦੀ ਕੋਈ ਪੜਤਾਲ ਨਹੀਂ ਕੀਤੀ ਜਾਏਗੀ। ਸੀਆਈਐਸਸੀਈ ਦਾ ਕਹਿਣਾ ਹੈ ਕਿ ਇਸ ਵਰ੍ਹ ਵਿਦਿਆਰਥੀਆਂ ਨੂੰ ਯੋਗ ਅੰਕ ਦਿੱਤੇ ਗਏ ਹਨ, ਇਸ ਲਈ ਅਜਿਹੀ ਕੋਈ ਪੜਤਾਲ ਨਹੀਂ ਹੋਵੇਗੀ। ਕੋਵਿਡ-19 ਮਹਾਮਾਰੀ ਦੀਆਂ ਪਾਬੰਦੀਆਂ ਕਾਰਣ ਇਸ ਸਾਲ, ਬੋਰਡ ਦੀਆਂ ਪ੍ਰੀਖਿਆਵਾਂ ਨਹੀਂ ਹੋ ਸਕੀਆਂ ਅਤੇ ਚੋਣਵੇਂ ਮਾਰਕਿੰਗ ਸਕੀਮ ਦੇ ਬਾਅਦ ਨਤੀਜੇ ਤਿਆਰ ਕੀਤੇ ਗਏ ਹਨ।


ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ ਹਾਲੇ ਨਤੀਜਿਆਂ ਦੀਆਂ ਤਰੀਕਾਂ ਨੂੰ ਅੰਤਮ ਰੂਪ ਨਹੀਂ ਦਿੱਤਾ ਹੈ। ਬੋਰਡ ਨੇ 12ਵੀਂ ਜਮਾਤ ਦੇ ਅੰਕਾਂ ਨੂੰ ਅੰਤਮ ਰੂਪ ਦੇਣ ਦੀ ਆਖਰੀ ਮਿਤੀ 25 ਜੁਲਾਈ ਤੱਕ ਵਧਾ ਦਿੱਤੀ ਹੈ। ਕਲਾਸ 10ਵੀਂ ਦੇ ਵਿਦਿਆਰਥੀ ਨਤੀਜੇ ਨੂੰ ਅੰਤਮ ਰੂਪ ਦੇਣ ਲਈ ਬੋਰਡ ਨੂੰ ਬੇਨਤੀ ਕਰ ਰਹੇ ਹਨ।


ICSE, ISC board results 2021 ਅਧਿਕਾਰਤ ਵੈੱਬਸਾਈਟ cisce.org ਅਤੇ results.cisce.org 'ਤੇ ਜਾਰੀ ਕੀਤੇ ਜਾਣਗੇ।


ਇਹ ਵੀ ਪੜ੍ਹੋ: IT Raid on Media: US Media ਨੇ ਭਾਰਤ ’ਚ ਅਖ਼ਬਾਰਾਂ ਦੇ ਟਿਕਾਣਿਆਂ ’ਤੇ ਛਾਪਿਆਂ ਦੀ ਕੀਤੀ ਸਖ਼ਤ ਨਿਖੇਧੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904


Education Loan Information:

Calculate Education Loan EMI