ਨਵੀਂ ਦਿੱਲੀ: ‘ਇੰਡੀਆ ਪੋਸਟ’ ਭਾਵ ਭਾਰਤੀ ਡਾਕ ਵਿਭਾਗ ’ਚ ਨੌਕਰੀ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ। ਦਰਅਸਲ, ਪੰਜਾਬ ਡਾਕ ਸਰਕਲ ਨੇ ਡਾਕ ਸਹਾਇਕ, ਛਾਂਟੀ ਸਹਾਇਕ (ਸੌਰਟਿੰਗ ਅਸਿਸਟੈਂਟ), ਮਲਟੀ ਟਾਸਕਿੰਗ ਸਟਾਫ ਸਮੇਤ ਵੱਖ-ਵੱਖ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਚਾਹਵਾਨ ਤੇ ਯੋਗ ਉਮੀਦਵਾਰ ‘ਇੰਡੀਆ ਪੋਸਟ ਭਰਤੀ 2021’ ਲਈ ਅਰਜ਼ੀ ਦੇਣ ਲਈ ‘ਇੰਡੀਆ ਪੋਸਟ’ ਦੀ ਅਧਿਕਾਰਤ ਵੈਬਸਾਈਟ indiapost.gov.in. 'ਤੇ ਜਾ ਕੇ ਵੇਖ ਸਕਦੇ ਹਨ। ਉਮੀਦਵਾਰਾਂ ਕੋਲ 18 ਅਗਸਤ ਨੂੰ ਜਾਂ ਇਸ ਤੋਂ ਪਹਿਲਾਂ ਔਫ਼ਲਾਈਨ ਮੋਡ ਰਾਹੀਂ ਇਨ੍ਹਾਂ ਅਸਾਮੀਆਂ (ਇੰਡੀਆ ਪੋਸਟ ਭਰਤੀ 2021) ’ਤੇ ਬਿਨੈ ਪੱਤਰ ਜਮ੍ਹਾਂ ਕਰਨ ਦਾ ਵਿਕਲਪ ਵੀ ਹੈ।

 

ਉਮੀਦਵਾਰ ਇਸ ਲਿੰਕ ਤੇ ਕਲਿੱਕ ਕਰਕੇ ਇਨ੍ਹਾਂ ਅਸਾਮੀਆਂ (ਇੰਡੀਆ ਪੋਸਟ ਭਰਤੀ 2021) ਲਈ ਨਿਰਧਾਰਤ ਫਾਰਮੈਟ ਵਿੱਚ ਸਿੱਧੀ ਅਰਜ਼ੀ ਦੇ ਸਕਦੇ ਹਨ। ਉਮੀਦਵਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਲਿੰਕ 'ਤੇ ਇਨ੍ਹਾਂ ਅਸਾਮੀਆਂ ਲਈ ਅਰਜ਼ੀ ਦੇਣ ਤੋਂ ਪਹਿਲਾਂ ਇੰਡੀਆ ਪੋਸਟ ਭਰਤੀ 2021 ਦੀ ਅਧਿਕਾਰਤ ਨੋਟੀਫਿਕੇਸ਼ਨ ਚੰਗੀ ਤਰ੍ਹਾਂ ਪੜ੍ਹ ਲੈਣ। ‘ਇੰਡੀਆ ਪੋਸਟ ਰਿਕਰੂਟਮੈਂਟ 2021’ ਦੀ ਇਸ ਭਰਤੀ ਮੁਹਿੰਮ ਰਾਹੀਂ ਕੁੱਲ 57 ਖਾਲੀ ਅਸਾਮੀਆਂ ਭਰੀਆਂ ਜਾਣਗੀਆਂ।

 

ਭਾਰਤੀ ਡਾਕ ਵਿਭਾਗ ਦੀ ਭਰਤੀ 2021 ਲਈ ਮਹੱਤਵਪੂਰਨ ਤਰੀਕਾਂ

 

ਅਰਜ਼ੀ ਦੇਣ ਦੀ ਆਖ਼ਰੀ ਤਾਰੀਖ: 18 ਅਗਸਤ 2021
 
ਇੰਡੀਆ ਪੋਸਟ ਭਰਤੀ 2021 ਲਈ ਖਾਲੀ ਆਸਾਮੀਆਂ ਦੇ ਵੇਰਵੇ

 

ਡਾਕ ਸਹਾਇਕ - 45 ਆਸਾਮੀਆਂ
ਸੌਰਟਿੰਗ ਅਸਿਸਟੈਂਟ - 09 ਆਸਾਮੀਆਂ
ਮਲਟੀ-ਟਾਸਕਿੰਗ ਸਟਾਫ - 03 ਆਸਾਮੀਆਂ

 

'ਇੰਡੀਆ ਪੋਸਟ ਭਰਤੀ 2021’ ਲਈ ਯੋਗਤਾ ਮਾਪਦੰਡ

 

ਡਾਕ ਸਹਾਇਕ/ਛਾਂਟਣ ਵਾਲਾ ਸਹਾਇਕ- ਉਮੀਦਵਾਰ ਨੇ ਕਿਸੇ ਮਾਨਤਾ ਪ੍ਰਾਪਤ ਬੋਰਡ ਜਾਂ ਯੂਨੀਵਰਸਿਟੀ ਤੋਂ 12 ਵੀਂ ਜਮਾਤ ਜਾਂ ਬਰਾਬਰ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ। ਉਮੀਦਵਾਰਾਂ ਕੋਲ ਕੇਂਦਰੀ ਸਰਕਾਰ/ਰਾਜ ਸਰਕਾਰ/ਯੂਨੀਵਰਸਿਟੀ/ਬੋਰਡ ਆਦਿ ਤੋਂ ਮਾਨਤਾ ਪ੍ਰਾਪਤ ਕੰਪਿਊਟਰ ਸਿਖਲਾਈ ਪ੍ਰਮਾਣ ਪੱਤਰ, ਤੋਂ ਮੁਢਲੀ ਕੰਪਿਊਟਰ ਸਿਖਲਾਈ ਪਾਸ ਕੀਤੇ ਹੋਣ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ।

 

ਮਲਟੀ-ਟਾਸਕਿੰਗ ਸਟਾਫ-ਉਮੀਦਵਾਰ ਨੇ ਕਿਸੇ ਮਾਨਤਾ ਪ੍ਰਾਪਤ ਬੋਰਡ ਜਾਂ ਯੂਨੀਵਰਸਿਟੀ ਤੋਂ 10 ਵੀਂ ਜਮਾਤ ਜਾਂ ਬਰਾਬਰ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ। ਨਾਲ ਹੀ, ਉਮੀਦਵਾਰ ਸਬੰਧਤ ਰਾਜ ਜਾਂ ਕੇਂਦਰ ਸ਼ਾਸਤ ਪ੍ਰਦੇਸ਼ ਦੀ ਸਥਾਨਕ ਭਾਸ਼ਾ ਤੋਂ ਚੰਗੀ ਤਰ੍ਹਾਂ ਜਾਣੂ ਹੋਣਾ ਚਾਹੀਦਾ ਹੈ।

 

‘ਇੰਡੀਆ ਪੋਸਟ ਭਰਤੀ 2021’ ਲਈ ਉਮਰ ਹੱਦ

 

ਡਾਕ ਸਹਾਇਕ, ਛਾਂਟਣ ਵਾਲਾ ਸਹਾਇਕ- 18 ਤੋਂ 27 ਸਾਲ
ਮਲਟੀ-ਟਾਸਕਿੰਗ ਸਟਾਫ - 18 ਤੋਂ 25 ਸਾਲ

 

(ਸਰਕਾਰੀ ਨਿਯਮਾਂ ਅਨੁਸਾਰ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਉਮਰ ਵਿਚ ਛੋਟ ਦਿੱਤੀ ਜਾਵੇਗੀ)

 

ਡਾਕ ਸਹਾਇਕ, ਛਾਂਟੀ ਸਹਾਇਕ- ਉਮੀਦਵਾਰਾਂ ਨੂੰ ਲੈਵਲ -4 ਮੈਟ੍ਰਿਕਸ ਵਿੱਚ ਤਨਖਾਹ ਦਿੱਤੀ ਜਾਵੇਗੀ (25500 ਰੁਪਏ- 81100 ਰੁਪਏ ਦਿੱਤੇ ਜਾਣਗੇ)

 

ਮਲਟੀ-ਟਾਸਕਿੰਗ ਸਟਾਫ- ਉਮੀਦਵਾਰਾਂ ਨੂੰ 18,000 ਤੋਂ 56,900 ਰੁਪਏ ਤੱਕ ਦੀ ਤਨਖਾਹ ਦਿੱਤੀ ਜਾਵੇਗੀ।

Education Loan Information:

Calculate Education Loan EMI