ਚੰਡੀਗੜ੍ਹ: ਫੇਮਸ ਟੀਵੀ ਅਭਿਨੇਤਰੀ ਸ਼ਿਵਾਂਗੀ ਜੋਸ਼ੀ (Shivangi Joshi) ਤੇ ਪੰਜਾਬੀ ਗਾਇਕ ਇੰਦਰ ਚਾਹਲ (Inder Chahal) ਦਾ ਨਵਾਂ ਗਾਣਾ 'ਕਿਸਮਤ ਤੇਰੀ' (Song Kismat Teri) ਯੂ-ਟਿਊਬ 'ਤੇ ਰਿਲੀਜ਼ ਹੋ ਰਿਹਾ ਹੈ। ਇਸ ਵੀਡੀਓ ਵਿੱਚ ਸ਼ਿਵਾਂਗੀ ਬਹੁਤ ਹੌਟ ਲੁੱਕ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਗਾਇਕ ਇੰਦਰ ਵੀ ਕੂਲ ਲੱਗ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਦੱਸ ਦਈਏ ਕਿ ਇਹ ਵੀਡੀਓ ਯੂਟਿਊਬ 'ਤੇ ਵੀ ਟ੍ਰੈਂਡ ਹੋ ਰਿਹਾ ਹੈ। ਸ਼ਿਵਾਂਗੀ ਤੇ ਇੰਦਰ ਦੇ ਫੈਨਸ ਇਸ ਮਿਊਜ਼ਿਕ ਵੀਡੀਓ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਇਸ ਵੀਡੀਓ 'ਚ ਦੋਵਾਂ ਦੀ ਕੈਮਿਸਟਰੀ ਕਾਫੀ ਪਿਆਰੀ ਲੱਗ ਰਹੀ ਹੈ।
ਇੱਥੇ ਵੇਖੋ ਗਾਣੇ ਦੀ ਵੀਡੀਓ:
ਗਾਣੇ ਦਾ ਥੀਮ ਪਜ਼ੇਸਿਵ ਗਰਲਫ੍ਰੈਂਡ 'ਤੇ ਅਧਾਰਤ ਹੈ। ਇਸ ਵੀਡੀਓ ਵਿੱਚ ਸ਼ਿਵਾਂਗੀ ਨੇ ਪਜ਼ੈਸਿਵ ਪ੍ਰੇਮਿਕਾ ਦੀ ਭੂਮਿਕਾ ਨਿਭਾਈ ਹੈ ਜੋ ਆਪਣੇ ਬੁਆਏਫ੍ਰੈਂਡ ਬਾਰੇ ਸਭ ਕੁਝ ਸਮਝਦੀ ਹੈ ਤੇ ਉਸ ਨੂੰ ਆਪਣੇ ਨੇੜੇ ਵੇਖਣਾ ਚਾਹੁੰਦੀ ਹੈ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਇੰਦਰ ਸ਼ਿਵਾਂਗੀ ਤੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਪਰ ਸ਼ਿਵਾਂਗੀ ਉਸ ਦਾ ਪਿਛਾ ਕਰਦੀ ਹੋਈ ਉਸ ਕੋਲ ਪਹੁੰਚ ਜਾਂਦੀ ਹੈ।
ਇਸ ਗਾਣੇ ਕਰਕੇ ਇੰਦਰ ਅਤੇ ਸ਼ਿਵਾਂਗੀ ਦੀ ਇਹ ਜੋੜੀ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰ ਰਹੀ ਹੈ। ਵੀਡੀਓ ਨੂੰ ਹੁਣ ਤੱਕ 31 ਲੱਖ 64 ਹਜ਼ਾਰ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਸ਼ਿਵਾਂਗੀ ਜੋਸ਼ੀ ਨੇ ਟੈਲੀਵਿਜ਼ਨ ਦੀ ਦੁਨੀਆ ਵਿੱਚ ਇੱਕ ਵੱਖਰਾ ਮੁਕਾਮ ਹਾਸਲ ਕਰ ਲਿਆ ਹੈ। ਫੈਨਸ ਉਸ ਦੀ ਇੱਕ ਝਲਕ ਵੇਖਣ ਲਈ ਬੇਚੈਨ ਰਹਿੰਦੇ ਹਨ। ਉਸ ਦੀਆਂ ਫੋਟੋਆਂ ਤੇ ਵੀਡੀਓ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
ਇਹ ਵੀ ਪੜ੍ਹੋ: Ambala Firing: ਅੰਬਾਲਾ 'ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 2 ਨੌਜਵਾਨਾਂ ਦੀ ਮੌਤ, 2 ਜ਼ਖਮੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:https://play.google.com/store/apps/details?id=com.winit.starnews.hinhttps://apps.apple.com/in/app/abp-live-news/id811114904