Akash Ambani-Shloka Ambani daughter's name: ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਬੇਟੇ ਆਕਾਸ਼ ਅੰਬਾਨੀ ਅਤੇ ਨੂੰਹ ਸ਼ਲੋਕਾ ਮਹਿਤਾ ਦੇ ਘਰ ਕੁਝ ਦਿਨ ਪਹਿਲਾਂ ਬੇਟੀ ਹੋਈ ਹੈ। ਹੁਣ ਅੰਬਾਨੀ ਪਰਿਵਾਰ ਨੇ ਇੱਕ ਸਵੀਟ ਮੈਸੇਜ ਨਾਲ ਬੇਟੀ ਦੇ ਨਾਂ ਦਾ ਐਲਾਨ ਕੀਤਾ ਹੈ। ਆਕਾਸ਼ ਅਤੇ ਉਨ੍ਹਾਂ ਦੀ ਪਤਨੀ ਸ਼ਲੋਕਾ ਨੇ ਆਪਣੀ ਬੇਟੀ ਦਾ ਨਾਂ ਵੇਦਾ ਆਕਾਸ਼ ਅੰਬਾਨੀ ਰੱਖਿਆ ਹੈ। ਵੇਦ ਦਾ ਅਰਥ ਹੈ 'ਬਹੁਤ ਸੁੰਦਰ'। ਅੰਬਾਨੀ ਪਰਿਵਾਰ ਨੇ ਇੱਕ ਕਾਰਡ ਸ਼ੇਅਰ ਕਰਕੇ ਇਸ ਨਾਮ ਦਾ ਐਲਾਨ ਕੀਤਾ ਹੈ। ਇਸ ਕਾਰਡ ਨੂੰ ਅੰਬਾਨੀ ਅਪਡੇਟਸ ਨਾਂ ਦੇ ਫੈਨ ਪੇਜ 'ਤੇ ਸ਼ੇਅਰ ਕੀਤਾ ਗਿਆ ਹੈ।


ਕਾਰਡ 'ਚ ਲਿਖਿਆ ਹੈ- ''ਭਗਵਾਨ ਕ੍ਰਿਸ਼ਨ ਅਤੇ ਧੀਰੂਭਾਈ ਅੰਬਾਨੀ ਅਤੇ ਕੋਕਿਲਾਬੇਨ ਅੰਬਾਨੀ ਦੇ ਪ੍ਰਥਵੀ ਨੇ ਆਪਣੀ ਛੋਟੀ ਭੈਣ ਵੇਦਾ ਆਕਾਸ਼ ਅੰਬਾਨੀ ਦੇ ਨਾਂ ਦਾ ਐਲਾਨ ਕੀਤਾ ਹੈ।'' ਇਸ ਕਾਰਡ 'ਚ ਅੰਬਾਨੀ ਅਤੇ ਮਹਿਤਾ ਪਰਿਵਾਰ ਦੇ ਮੈਂਬਰਾਂ ਦਾ ਨਾਂ ਹੈ।


ਇਹ ਵੀ ਪੜ੍ਹੋ: Gadar: 22 ਸਾਲ ਬਾਅਦ ਸਿਨੇਮਾਘਰਾਂ 'ਚ ਮੁੜ ਰਿਲੀਜ਼ ਹੋਈ 'ਗਦਰ', 'ਤਾਰਾ ਸਿੰਘ' ਤੇ 'ਸਕੀਨਾ' ਨੇ ਇੰਜ ਜਤਾਈ ਖੁਸ਼ੀ


ਕਦੋਂ ਹੋਇਆ ਧੀ ਦਾ ਜਨਮ


ਸ਼ਲੋਕਾ ਮਹਿਤਾ ਅੰਬਾਨੀ ਨੇ 31 ਮਈ ਨੂੰ ਬੇਟੀ ਨੂੰ ਜਨਮ ਦਿੱਤਾ ਸੀ। ਆਕਾਸ਼ ਅੰਬਾਨੀ ਅਤੇ ਸ਼ਲੋਕਾ ਅੰਬਾਨੀ ਦਾ ਇਹ ਦੂਜਾ ਬੱਚਾ ਹੈ। ਉਨ੍ਹਾਂ ਦਾ 2 ਸਾਲ ਦਾ ਬੇਟਾ ਵੀ ਹੈ, ਜਿਸ ਦਾ ਨਾਂ ਪ੍ਰਿਥਵੀ ਅੰਬਾਨੀ ਹੈ। ਅਪ੍ਰੈਲ ਮਹੀਨੇ ਵਿੱਚ ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ (NMACC) ਦੇ ਉਦਘਾਟਨ ਸਮਾਰੋਹ ਦੌਰਾਨ ਸ਼ਲੋਕਾ ਅੰਬਾਨੀ ਦੇ ਬੇਬੀ ਬੰਪ ਨੂੰ ਦੇਖਣ ਤੋਂ ਬਾਅਦ ਹਰ ਕਿਸੇ ਨੂੰ ਸ਼ਲੋਕਾ ਅੰਬਾਨੀ ਦੀ ਦੂਜੀ ਗਰਭ ਅਵਸਥਾ ਬਾਰੇ ਪਤਾ ਲੱਗਾ।


ਪਿਛਲੇ ਕੁਝ ਹਫਤਿਆਂ ਤੋਂ ਅੰਬਾਨੀ ਪਰਿਵਾਰ ਨੂੰ ਕਈ ਮੰਦਰਾਂ 'ਚ ਜਾਂਦੇ ਦੇਖਿਆ ਗਿਆ ਸੀ। ਸ਼ਲੋਕਾ ਆਪਣੇ ਪਤੀ ਆਕਾਸ਼ ਅੰਬਾਨੀ ਅਤੇ ਸਹੁਰੇ ਮੁਕੇਸ਼ ਅੰਬਾਨੀ ਨਾਲ ਬਾਬੁਲਨਾਥ ਮੰਦਰ ਵੀ ਗਈ ਸੀ। ਆਕਾਸ਼ ਅੰਬਾਨੀ ਅਤੇ ਸ਼ਲੋਕਾ ਮਹਿਤਾ ਦਾ ਵਿਆਹ ਮਾਰਚ 2019 ਵਿੱਚ ਹੋਇਆ ਸੀ। ਇਸ ਵਿਆਹ 'ਚ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਸ਼ਾਮਲ ਹੋਈਆਂ ਸਨ। ਇਸ ਵਿਆਹ 'ਚ ਸ਼ਾਹਰੁਖ ਖਾਨ, ਗੌਰੀ ਖਾਨ, ਪੂਰਾ ਬੱਚਨ ਪਰਿਵਾਰ, ਦੀਪਿਕਾ ਪਾਦੂਕੋਣ, ਰਣਵੀਰ ਸਿੰਘ, ਆਲੀਆ ਭੱਟ ਸਮੇਤ ਕਈ ਸਿਤਾਰੇ ਨਜ਼ਰ ਆਏ। ਤੁਹਾਨੂੰ ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੀ ਬੇਟੀ ਈਸ਼ਾ ਅੰਬਾਨੀ ਨੇ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਸੀ।


ਇਹ ਵੀ ਪੜ੍ਹੋ: ਗੈਰੀ ਸੰਧੂ ਨੇ ਜੀ ਖਾਨ ਨੂੰ ਸੋਸ਼ਲ ਮੀਡੀਆ 'ਤੇ ਸੁਣਾਈਆਂ ਖਰੀਆਂ-ਖਰੀਆਂ, ਕਿਹਾ- 'ਤੂੰ ਲੱਸੀ ਕਰਾਤੀ'