Siddharth Shukla Death:  ਅਦਾਕਾਰ ਸਿਧਾਰਥ ਸ਼ੁਕਲਾ ਦੇ ਦੇਹਾਂਤ ਤੋਂ ਬਾਅਦ ਹਰ ਕੋਈ ਸਦਮੇ 'ਚ ਹੈ। 40 ਸਾਲ ਦੀ ਉਮਰ 'ਚ ਸਿਧਾਰਥ ਸ਼ੁਕਲਾ ਨੇ ਹਾਰਟ ਅਟੈਕ ਕਾਰਨ ਦਮ ਤੋੜ ਦਿੱਤਾ। ਪੋਸਟਮਾਰਟਮ ਤੋਂ ਬਾਅਦ ਸਿਧਾਰਥ ਦਾ ਅੱਜ ਅੰਤਿਮ ਸਸਕਾਰ ਕੀਤਾ ਜਾਵੇਗਾ। ਅਜਿਹੇ 'ਚ ਸਿਧਾਰਥ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵੱਲੋਂ ਪਹਿਲੀ ਪ੍ਰਤੀਕਿਰਿਆ ਦਿੱਤੀ ਗਈ ਹੈ।


ਸਿਧਾਰਥ ਸ਼ੁਕਲਾ ਦੇ ਪਰਿਵਾਰ ਨੇ ਉਨਾਂ ਦੀ ਟੀਮ ਜ਼ਰੀਏ ਇਕ ਬਿਆਨ ਜਾਰੀ ਕਰਕੇ ਕਿਹਾ, 'ਅਸੀਂ ਸਾਰੇ ਦੁਖੀ ਹਾਂ। ਅਸੀਂ ਵੀ ਓਨੇ ਹੀ ਹੈਰਾਨ ਹਾਂ ਜਿੰਨੇ ਤੁਸੀਂ। ਅਸੀਂ ਸਾਰੇ ਜਾਣਦੇ ਹਾਂ ਕਿ ਸਿਧਾਰਥ ਖੁਦ ਤਕ ਸੀਮਿਤ ਰਹਿਣ ਵਾਲੇ ਵਿਅਕਤੀ ਸਨ। ਇਸ ਲਈ ਕਿਰਪਾ ਕਰਕੇ ਉਨ੍ਹਾਂ ਦੀ ਨਿੱਜਤਾ, ਉਨ੍ਹਾਂ ਦੇ ਪਰਿਵਾਰ ਦੀ ਨਿੱਜਤਾ ਦਾ ਸਨਮਾਨ ਕਰੋ। ਕਿਰਪਾ ਕਰਕੇ ਸਾਰੇ ਉਨ੍ਹਾਂ ਦੀ ਸ਼ਾਂਤੀ ਲਈ ਅਰਦਾਸ ਕਰੋ।






 


ਸਿਧਾਰਥ ਸ਼ੁਕਲਾ ਦਾ ਪੋਸਟਮਾਰਟਮ ਹੋ ਚੁੱਕਾ ਹੈ। ਅੱਜ ਸਵੇਰੇ ਗਿਆਰਾਂ ਵਜੇ ਉਨ੍ਹਾਂ ਦੇ ਪਰਿਵਾਰ ਨੂੰ ਮ੍ਰਿਤਕ ਦੇਹ ਸੌਂਪੀ ਜਾਵੇਗੀ। ਸੂਤਰਾਂ ਮੁਤਾਬਕ ਸਿਧਾਰਥ ਦੇ ਸਰੀਰ 'ਤੇ ਸੱਟ ਦਾ ਕੋਈ ਨਿਸ਼ਾਨ ਨਹੀਂ ਸੀ। ਮੁੰਬਈ ਪੁਲਿਸ ਅੱਜ ਅਧਿਕਾਰਤ ਬਿਆਨ ਜਾਰੀ ਕਰ ਸਕਦੀ ਹੈ।


ਸਿਧਾਰਥ ਸ਼ੁਕਲਾ ਨੂੰ ਟੀਵੀ ਸੀਰੀਅਲ ਬਾਲਿਕਾ ਵਧੂ ਨਾਲ ਪਾਪੂਲੈਰਿਟੀ ਮਿਲੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹ ਦਿਲ ਤੋਂ ਦਿਲ ਤਕ ਸੀਰੀਅਲ 'ਚ ਵੀ ਨਜ਼ਰ ਆਏ। ਬਾਲੀਵੁੱਡ ਡੈਬਿਊ ਉਨ੍ਹਾਂ ਨੇ Humpty Sharma Ki Dulhania ਫ਼ਿਲਮ ਜ਼ਰੀਏ ਕੀਤਾ।